LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤ ਭੁੱਲਰ ਦਾ ਵੱਡਾ ਖੁਲਾਸਾ, 'ਮੇਰਾ ਵੀ ਹੋ ਸਕਦੈ ਐਨਕਾਊਂਟਰ'

amrit bhullar

ਫਿਰੋਜ਼ਪੁਰ (ਬਿਊਰੋ)-ਜੈਪਾਲ ਭੁੱਲਰ (Jaipal Bhullar) ਦੇ ਸਸਕਾਰ ਮੌਕੇ ਸ਼ਹਿਰ ਦਾ ਸ਼ਮਸ਼ਾਨਘਾਟ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਬਠਿੰਡਾ ਜੇਲ੍ਹ (Bathinda Jail) ’ਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਲਿਆਂਦਾ ਗਿਆ, ਜਿਥੇ ਹੱਥਕੜੀ ਵਿਚ ਹੀ ਉਸ ਨੇ ਆਪਣੇ ਭਰਾ ਦੇ ਸਸਕਾਰ ਦੀਆਂ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ। ਦੋਵੇਂ ਹੱਥਾਂ 'ਚ ਲੱਗੀ ਹੱਥਕੜੀ ਖੋਲ੍ਹਣ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ। ਅੰਮ੍ਰਿਤਪਾਲ ਨੂੰ ਪਰਿਵਾਰ ਦੇ ਨਾਲ ਜ਼ਿਆਦਾ ਦੇਰ ਗੱਲਬਾਤ ਵੀ ਨਹੀਂ ਕਰਨ ਦਿੱਤੀ ਗਈ। ਜਿਵੇਂ ਹੀ ਜੈਪਾਲ ਦੀ ਦੇਹ ਨੂੰ ਅਗਨੀ ਭੇਟ ਕੀਤਾ ਗਿਆ, ਉਸੇ ਵਕਤ ਪੁਲਿਸ ਅੰਮ੍ਰਿਤਪਾਲ ਭੁੱਲਰ ਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਈ। ਜਾਂਦੇ-ਜਾਂਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਨੇ ਜੈਪਾਲ ਦੇ ਪੁਲਿਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ। ਉਸ ਨੇ ਕਿਹਾ ਕਿ ਮੇਰੇ ਉੱਪਰ ਵੀ ਝੂਠੇ ਪੁਲੀਸ ਕੇਸ ਬਣਾ ਕੇ ਮੈਨੂੰ ਜੇਲ੍ਹ ਅੰਦਰ ਬੰਦ ਕੀਤਾ ਹੋਇਆ ਹੈ ਅਤੇ ਮੇਰੇ ਪਰਿਵਾਰ ਨੂੰ ਵੀ ਪੁਲੀਸ ਪ੍ਰੇਸ਼ਾਨ ਕਰ ਰਹੀ ਹੈ। ਅੰਮ੍ਰਿਤਪਾਲ ਭੁੱਲਰ ਨੇ ਕਿਹਾ ਕਿ ਪੁਲਸ ਉਸ ਦਾ ਵੀ ਐਨਕਾਉਂਟਰ ਕਰ ਦੇਵੇਗੀ। ਉਸ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਸ ਉਸ ਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

Read this- ਕੋਰੋਨਾ ਦਾ ਡੈਲਟਾ ਪਲੱਸ ਵੈਰੀਅੰਟ ਹੈ ਵਧੇਰੇ ਖਤਰਨਾਕ, ਵਰਤਣੀਆਂ ਹੋਣਗੀਆਂ ਸਾਵਧਾਨੀਆਂ

 

ਤੁਹਾਨੂੰ ਦੱਸ ਦਈੇਏ ਕਿ ਅੰਮ੍ਰਿਤ ਭੁੱਲਰ ਨੂੰ 30 ਕਿਲੋ ਸੋਨੇ ਦੀ ਲੁੱਟ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਕੀਮਤ 12 ਕਰੋੜ ਦੱਸੀ ਜਾ ਰਹੀ ਹੈ। ਲੁਟੇਰੇ ਇਕ ਮਾਰੂਤੀ ਸਿਆਜ਼ ਕਾਰ ਵਿਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ, ਜੋ ਕਿ ਬਰਾਂਚ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ ਸਨ।

In The Market