LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦਾ ਡੈਲਟਾ ਪਲੱਸ ਵੈਰੀਅੰਟ ਹੈ ਵਧੇਰੇ ਖਤਰਨਾਕ, ਵਰਤਣੀਆਂ ਹੋਣਗੀਆਂ ਸਾਵਧਾਨੀਆਂ

corona virus 12

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦੀ ਦਰ ਲਗਾਤਾਰ ਘੱਟ ਹੋ ਰਹੀ ਹੈ ਅਤੇ ਸਿਹਤਮੰਦ ਹੋਣ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਸਿਹਤ ਮੰਤਰਾਲਾ (Health Ministery) ਮੁਤਾਬਕ ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਵਾਇਰਸ (Virus) ਦੇ 50 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ (New Cases) ਸਾਹਮਣੇ ਆਏ ਹਨ, ਜਦੋਂ ਕਿ 68 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਦੇਸ਼ ਵਿਚ ਹੁਣ ਤੱਕ ਦੋ ਕਰੋੜ 89 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ (Corona) ਤੋਂ ਸਿਹਤਯਾਬ ਹੋ ਚੁੱਕੇ ਹਨ। ਹਾਲਾਂਕਿ ਇਸ ਵਿਚਾਲੇ ਕੋਰੋਨਾ ਦੇ ਡੇਲਟਾ ਪਲੱਸ ਵੈਰੀਅੰਟ (Delta Plus Varient) ਨੇ ਵੱਖ ਚਿੰਤਾ ਪੈਦਾ ਕਰ ਦਿੱਤੀ ਹੈ। ਦੇਸ਼ ਵਿਚ ਇਸ ਦੇ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋਖ ਹੈ ਤਾਂ ਜੋ ਇਹ ਅੱਗੇ ਨਾ ਫੈਲ ਸਕੇ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ ਅਜਿਹੇ ਵਿਚ ਇਸ ਨਵੇਂ ਰੂਪ ਵੈਰੀਅੰਟ ਦੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਤੀਜੀ ਲਹਿਰ ਦਾ ਖਤਤਰਾ ਪੈਦਾ ਕਰ ਸਕਦਾ ਹੈ।

India's coronavirus death toll passes 100,000 as cases continue to rise

Read this- ਭਾਰੀ ਪੁਲਸ ਤਾਇਨਾਤੀ ਵਿਚ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਸੰਸਕਾਰ 

ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਕਾਲਜ ਦੇ ਡਾ. ਸੂਰਿਆਕਾਂਤ ਕਹਿੰਦੇ ਹਨ, 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਵੈਕਸੀਨ 'ਤੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਭਾਰਤ ਦੀ ਆਪਣੀ ਸਵਦੇਸ਼ੀ ਕੰਪਨੀ ਭਾਰਤ ਬਾਇਓਟੈੱਕ, ਜਿਸ ਨੇ ਕੋਵੈਕਸੀਨ ਬਣਾਈ ਹੈ, ਉਸ ਵਲੋਂ ਦੋ ਤੋਂ 18 ਸਾਲ ਵਿਚਾਲੇ ਦੇ ਬੱਚਿਆਂ ਲਈ ਟ੍ਰਾਇਲ ਚੱਲ ਰਿਹਾ ਹੈ। ਵੈਕਸੀਨ ਛੇਤੀ ਹੀ ਆ ਵੀ ਜਾਵੇਗੀ। ਇਸ ਦੇ ਨਾਲ ਇਕ ਇੰਟ੍ਰਾਨੇਜਲ ਵੈਕਸੀਨ ਬਣਾਉਣ ਦੀ ਵੀ ਤਿਆਰੀ ਚੱਲ ਰਹੀ ਹੈ। ਇਹ ਸਤੰਬਰ ਤੋਂ ਬਾਅਦ ਆ ਸਕਦੀ ਹੈ।
ਡਾ. ਸੂਰਿਆਕਾਂਤ ਕਹਿੰਦੇ ਹਨ, ਪੀ.ਐੱਮ. ਮੋਦੀ ਨੇ 16 ਜਨਵਰੀ 2021 ਨੂੰ ਜਦੋਂ ਟੀਕਾਕਰਣ ਦਾ ਸ਼ੁਭਆਰੰਭ ਕੀਤਾ ਸੀ, ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਦਵਾਈ ਵੀ ਅਤੇ ਸਖ਼ਤੀ ਵੀ। ਸਾਨੂੰ ਇਸ ਵਾਕਿਆ ਨੂੰ ਭੁੱਲਣਾ ਨਹੀਂ ਚਾਹੀਦਾ। ਵੈਕਸੀਨ ਵੀ ਲਗਵਾਉਣੀ ਹੈ ਅਤੇ ਕੋਵਿਡ ਐਪ੍ਰੋਪ੍ਰੀਏਟ ਬਿਹੇਵੀਅਰ ਦਾ ਪਾਲਨ ਵੀ ਜ਼ਰੂਰ ਕਰਨਾ ਹੈ। ਲੋਕ ਸਮਝਦੇ ਹਨ ਕਿ ਵੈਕਸੀਨ ਲੱਗ ਜਾਵੇਗੀ, ਇਮਿਊਨਿਟੀ ਆ ਜਾਵੇਗੀ ਤਾਂ ਕੀ ਮੈਨੂੰ ਸਭ ਕਰਨਾ ਹੈ। ਵੈਕਸੀਨ ਲੱਗਣ ਤੋਂ ਬਾਅਦ ਜੇਕਰ ਅਸੀਂ ਮਾਸਕ ਨਹੀਂ ਲਗਾਇਆ ਜਾਂ ਦੋ ਗਜ ਦੀ ਦੂਰੀ ਨਹੀਂ ਰੱਖ ਰਹੇ ਹਾਂ ਤਾਂ ਇਹ ਕੋਰੋਨਾ ਵਾਇਰਸ ਕਿਸੇ ਵੀ ਇਨਫੈਕਟਿਡ ਵਿਅਕਤੀ ਦੇ ਛਿੱਕਣ ਜਾਂ ਖੰਘਣ ਨਾਲ ਫੈਲ ਸਕਦਾ ਹੈ। ਇਸ ਲਈ ਟੀਕਾ ਲਗਵਾਉਣ ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਵੀ ਕੋਵਿਡ ਐਪ੍ਰੋਪ੍ਰੀਏਟਡ ਬਿਹੇਵੀਅਰ ਦਾ ਪਾਲਨ ਕਰਨਾ ਨਾ ਭੁੱਲੇ। ਡਾ. ਸੂਰਿਆਕਾਂਤ ਕਹਿੰਦੇ ਹਨ, ਅਜੇ ਤੱਕ 12 ਵੈਰੀਅੰਟ ਕੋਵਿਡ-19 ਦੇ ਅਜਿਹੇ ਹਨ, ਜੋ ਪੂਰੀ ਦੁਨੀਆ ਵਿਚ ਸਾਹਮਣੇ ਆ ਚੁੱਕੇ ਹਨ। ਕੋਰੋਨਾ ਨੇ ਦੁਨੀਆ ਦੇ 220 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ।

Coronavirus updates: 11 test negative in Telangana; results of 7 awaited -  The Economic Times

Read this- ਮਾਲਿਆ, ਚੌਕਸੀ ਤੇ ਨੀਰਵ ਮੋਦੀ ਦੀ 9371 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਹੋਇਆ ਟਰਾਂਸਫਰ

ਇਸ ਵਿਚ ਅਜੇ ਜੋ ਲੇਟੈਸਟ (ਨਵੀਨਤਮ) 12ਵਾਂ ਵੈਰੀਅੰਟ ਆਇਆ ਹੈ, ਜਿਸ ਦਾ ਨਾਂ ਦਿੱਤਾ ਗਿਆ ਹੈ ਲੈਂਬਡ਼ਾ, ਪੇਰੂ ਅਤੇ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਵਿਚ ਆਇਆ ਹੈ। ਇਹ 14 ਜੂਨ ਨੂੰ ਰਿਪੋਰਟ ਹੋਇਆ ਹੈ। ਅਜੇ ਸਭ ਤੋਂ ਜ਼ਿਆਦਾ ਚਰਚਾ ਡੇਲਟਾ ਪਲੱਸ ਦੀ ਹੋ ਰਹੀ ਹੈ, ਪਰ ਘਬਰਾਉਣ ਦੀ ਲੋੜ ਨਹੀਂ ਹੈ। 135 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ ਜੇਕਰ 22 ਮਾਮਲੇ ਅਜੇ ਤੱਕ ਰਿਪੋਰਟ ਕੀਤੇ ਗਏ ਹਨ ਤਾਂ ਇਹ ਕੋਈ ਚਿੰਤਾ ਦਾ ਸਬਬ ਨਹੀਂ ਹੈ। ਸਾਨੂੰ ਇਸ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਇਹ ਬਹੁਤ ਜ਼ਿਆਦਾ ਨਾ ਫੈਲ ਸਕੇ ਕਿਉਂਕਿ ਇਹ ਇਕ ਵੱਡੀ ਚੁਣੌਤੀ ਬਣ ਸਕਦਾ ਹੈ।
ਡਾ. ਸੂਰਿਆਕਾਂਤ ਕਹਿੰਦੇ ਹਨ ਬੂਸਟਰ ਡੋਜ਼, ਵਰਗਾ ਨਾਂ ਹੈ, ਬੂਸਟ ਕਰਨ ਲਈ ਹੁੰਦੀ ਹੈ। ਜੋ ਇਮਿਊਨਿਟੀ ਆਪਣੀ ਇਕ ਵੈਕਸੀਨ ਨਾਲ ਲੈ ਲਈ ਹੈ, ਮੰਨ ਲਓ ਅੱਗੇ ਚੱਲ ਕੇ ਇਹ ਸੰਭਾਵਨਾ ਆਉਂਦੀ ਹੈ ਕਿ ਇਸ ਦੀ ਜੋ ਤਾਕਤ ਹੈ, ਉਹ ਹੌਲੀ-ਹੌਲੀ ਘੱਟ ਹੋ ਜਾਂਦੀ ਹੈ ਤਾਂ ਉਸ ਨੂੰ ਬੂਸਟ ਕਰਨ ਲਈ ਇਕ ਡੋਜ਼ ਦੀ ਲੋੜ ਹੋਰ ਪੈ ਸਕਦੀ ਹੈ ਪਰ ਇਹ ਸਿਰਫ ਇਕ ਸੰਭਾਵਨਾ ਹੈ। ਇਹ ਸੰਭਾਵਨਾਵਾਂ ਇਸ ਲਈ ਡਿਸਕਸ ਕੀਤੀ ਜਾਂਦੀ ਹੈ, ਤਾਂ ਜੋ ਅੱਗੇ ਦੀ ਰਣਨੀਤੀ ਬਣਾਈ ਜਾ ਸਕੇ। ਅਜੇ ਇਸ ਬਾਰੇ ਬਹੁਤ ਜ਼ਿਆਦਾ ਸੋਚਣ ਅਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

In The Market