LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰੀ ਪੁਲਸ ਤਾਇਨਾਤੀ ਵਿਚ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਸੰਸਕਾਰ 

jaipal bhullar

ਫਿਰੋਜ਼ਪੁਰ (ਇੰਟ.)- ਪੰਜਾਬ ਤੇ ਹਰਿਆਣਾ ਹਾਈਕੋਰਟ (Punjab Haryana High Court) ਦੇ ਹੁਕਮਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ (PGI chandigarh) ਤੋਂ ਦੁਬਾਰਾ ਪੋਸਟ ਮਾਰਟਮ (Post Morterm) ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ (Gangster jaipal Bullar) ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ (Freozpur) ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ (Bathinda) ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਲਿਆਂਦੇ ਜੈਪਾਲ ਭੁੱਲਰ ਦੇ ਛੋਟੇ ਭਰਾ ਅੰਮ੍ਰਿਤ ਭੁੱਲਰ (Amrit Bhullar) ਨੇ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਤੇ ਉਸ ਦੀ ਚਿਖਾ ਨੂੰ ਅਗਨੀ ਦਿੱਤੀ।

ਮਾਲਿਆ, ਚੌਕਸੀ ਤੇ ਨੀਰਵ ਮੋਦੀ ਦੀ 9371 ਕਰੋੜ ਦੀ ਜਾਇਦਾਦ ਬੈਂਕਾਂ ਨੂੰ ਹੋਇਆ ਟਰਾਂਸਫਰ

ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਰਿਪੋਰਟ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਜੀ.ਆਈ. ਨੇ ਡਾਕਟਰ 22 ਸੱਟਾਂ ਦੱਸੀਆਂ ਗਈਆਂ ਹਨ ਪਰ ਰਿਪੋਰਟ ਦੇ ਹੇਠਾਂ ਦੋ ਲਾਈਨਾਂ ਵਿਚ ਲਿਖ ਦਿੱਤਾ ਗਿਆ ਹੈ ਕਿ ਫਿਜ਼ੀਕਲ ਟਾਰਚਰ ਨਹੀਂ ਹੋਇਆ ਹੈ। ਜੈਪਾਲ ਭੁੱਲਰ ਦੇ ਪਿਤਾ ਨੇ ਰਿਪੋਰਟ ਉਪਰ ਸਵਾਲ ਖੜ੍ਹੇ ਕੀਤੇ ਹਨ। ਜੈਪਾਲ ਦੇ ਪਰਿਵਾਰ ਨੇ ਸਿਸਟਮ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਇਹ ਰਿਪੋਰਟ ਦਬਾਅ ਹੇਠ ਤਿਆਰ ਕੀਤੀ ਗਈ ਹੈ। 

In The Market