LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਟਾਲਾ: ਹੋਟਲ ’ਚ ਬੈਠੇ ਨੌਜਵਾਨਾਂ ਵਿਚਾਲੇ ਹੋਈ ਫਾਇਰਿੰਗ, 1 ਦੀ ਮੌਤ

6m batala

ਬਟਾਲਾ- ਪੁਲਸ ਜ਼ਿਲ੍ਹਾ ਬਟਾਲਾ ਵਿਖੇ ਗੁੰਡਾਗਰਦੀ ਅਤੇ ਅਪਰਾਧ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਵਡਾਲਾ ਬਾਂਗਰ ਵਿਚ ਵਾਪਰੀ ਹੈ, ਜਿੱਥੇ ਇਕ ਹੋਟਲ ਵਿੱਚ ਬੈਠੇ ਕੁਝ ਨੌਜਵਾਨਾਂ ’ਤੇ 8 ਤੋਂ 10 ਨੌਜਵਾਨਾਂ ਨੇ ਆ ਕੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੌਰਾਨ ਤਿੰਨ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ‌ ਮੌਤ ਹੋ ਗਈ। ਘਟਨਾ ਦੌਰਾਨ ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਖੇ ਰੈਫਰ ਕਰ ਦਿੱਤਾ ਗਿਆ। 

Also Read: ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਵੱਡੀ ਗਿਰਾਵਟ, 60 ਹਜ਼ਾਰ ਤੋਂ ਘੱਟ ਹੋਏ ਐਕਟਿਵ ਮਾਮਲੇ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (34) ਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ, ਜੋ ਬਟਾਲਾ ਦੇ ਨੇੜੇ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਹੈ। ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੰਡਾਲਾ ਵਾਂਗਰ ਤੋਂ ਫੋਨ ਆਇਆ ਕਿ ਇਥੇ ਅਹਾਤੇ ’ਤੇ ਗੋਲੀਆਂ ਚੱਲੀਆਂ ਹਨ, ਜਿਸ ਤੋਂ ਬਾਅਦ ਉਹ ਜਲਦੀ ਵਡਾਲਾ ਬਾਂਗਰ ਆ ਗਏ। ਅਹਾਤੇ ’ਤੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਉਸਦੇ ਭਰਾ ਦੇ ਸੀਨੇ ’ਤੇ ਗੋਲੀ ਵੱਜੀ ਸੀ, ਜਦਕਿ‌‌ ਉਸ ਦੇ ਦੋ ਹੋਰ ਸਾਥੀ ਜ਼ਖ਼ਮੀ ਹੋਏ ਸਨ। 

Also Read: ਯੂਕਰੇਨ ਸੰਕਟ: ਤਕਰੀਬਨ ਸਾਰੇ ਭਾਰਤੀਆਂ ਨੇ ਛੱਡ ਦਿੱਤਾ ਹੈ ਖਾਰਕੀਵ, ਵਿਦੇਸ਼ ਮੰਤਰਾਲਾ ਦਾ ਬਿਆਨ

ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਦੇ ਸਿਰ ’ਤੇ ਗੋਲੀ ਵੱਜੀ ਸੀ। ਹਮਲਾਵਰਾਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਸੀ। ਗੋਲੀ ਲੱਗਣ ਕਾਰਨ ਉਸਦੇ ਦੇ ਭਰਾ ਜਸਵਿੰਦਰ ਸਿੰਘ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਲੋਕਾਂ ਨਾਲ ਰੰਜਿਸ਼ ਤਾਂ ਹੈ ਪਰ ਅਜੇ ਘਟਨਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਹਮਲਾ ਕਰਨ ਵਾਲੇ ਕੌਣ ਸਨ।

Also Read: ਜਲੰਧਰ 'ਚ ਪੁਲਿਸ ਦੀ ਸਖਤਾਈ, ਰੈਸਟੋਰੈਂਟ, ਕਲੱਬ, ਬਾਰ, ਪੱਬਾਂ ਲਈ ਨਿਰਦੇਸ਼ ਜਾਰੀ

ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਪਾਰਥ ਨੇ ਜ਼ਖ਼ਮੀ ਨੌਜਵਾਨਾਂ ਦਾ ਇਲਾਜ ਕਰਨ ਤੋਂ ਬਾਅਦ ਦੱਸਿਆ ਕਿ ਹਸਪਤਾਲ ਵਿਚ 3 ਨੌਜਵਾਨ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਦੋ ਨੌਜਵਾਨਾਂ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਨੂੰ ਪ੍ਰਾਥਮਿਕ ਉਪਚਾਰ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।  

In The Market