LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਕਰੇਨ ਸੰਕਟ: ਤਕਰੀਬਨ ਸਾਰੇ ਭਾਰਤੀਆਂ ਨੇ ਛੱਡ ਦਿੱਤਾ ਹੈ ਖਾਰਕੀਵ, ਵਿਦੇਸ਼ ਮੰਤਰਾਲਾ ਦਾ ਬਿਆਨ

5m mea

ਨਵੀਂ ਦਿੱਲੀ- ਯੂਕਰੇਨ ਤੇ ਰੂਸ ਵਿਚਾਲੇ ਜੰਗ ਜਾਰੀ ਹੈ। ਜੰਗ ਦੇ ਵਿਚਾਲੇ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਮੁਹਿੰਮ ਚਲਾਈ ਹੋਈ ਹੈ। ਇਸੇ ਵਿਚਾਲੇ ਸ਼ਨੀਵਾਰ ਨੂੰ ਵਿਦੇਸ਼ ਮੰਤਰਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਭਾਰਤ ਯੂਕਰੇਨ ਛੱਡ ਚੁੱਕੇ ਹਨ। ਦੂਤਘਰ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ ਜੋ ਅਜੇ ਵੀ ਪਿੱਛੇ ਛੁੱਟ ਗਏ ਹਨ। ਮੰਤਰਾਲਾ ਨੇ ਕਿਹਾ ਕਿ ਸੂਮੀ ਤੇ ਕੁਝ ਖੇਤਰਾਂ ਤੋਂ ਇਲਾਵਾ ਬਹੁਤ ਜ਼ਿਆਦਾ ਨਹੀਂ ਬਚੇ ਹਨ। ਤਕਰੀਨ ਸਾਰੇ ਭਾਰਤੀ ਖਾਰਕੀਵ ਸ਼ਹਿਰ ਛੱਡ ਚੁੱਕੇ ਹਨ।

Also Read: ਜਲੰਧਰ 'ਚ ਪੁਲਿਸ ਦੀ ਸਖਤਾਈ, ਰੈਸਟੋਰੈਂਟ, ਕਲੱਬ, ਬਾਰ, ਪੱਬਾਂ ਲਈ ਨਿਰਦੇਸ਼ ਜਾਰੀ

ਇਕ ਪੱਤਰਕਾਰ ਸੰਮੇਲਾਨ ਨੂੰ ਸੰਬੋਧਿਤ ਕਰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਬਾਗਚੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 15 ਫਲਾਈਟਾਂ ਭਾਰਤ ਪਹੁੰਚੀਆਂ ਹਨ, ਜਿਨ੍ਹਾਂ ਵਿਚ ਤਕਰੀਬਨ 2900 ਭਾਰਤੀਆਂ ਨੂੰ ਕੱਢਿਆ ਗਿਆ ਹੈ। ਆਪ੍ਰੇਸ਼ਨ ਗੰਗਾ ਦੇ ਤਹਿਤ 63 ਉਡਾਣਾਂ ਅਜੇ ਤੱਕ ਤਕਰੀਬਨ 13,300 ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੀਆਂ ਹਨ। ਅਗਲੇ 24 ਘੰਟਿਆਂ ਵਿਚ 13 ਹੋਰ ਫਲਾਈਟਾਂ ਸ਼ੇਡਿਊਲ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਅਜੇ ਵੀ ਕਿੰਨੇ ਹੋਰ ਭਾਰਤੀ ਯੂਕਰੇਨ ਵਿਚ ਹਨ। ਦੂਤਘਰ ਉਨ੍ਹਾਂ ਲੋਕਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਉਥੇ ਹੋਣ ਦੀ ਸੰਭਾਵਨਾ ਹੈ ਪਰ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ।

Also Read: ਰੂਸ ਦਾ ਵੱਡਾ ਦੋਸ਼, ਆਮ ਲੋਕਾਂ ਨੂੰ ਸ਼ਹਿਰ ਖਾਲੀ ਨਹੀਂ ਕਰਨ ਦੇ ਰਹੀ ਯੂਕਰੇਨੀ ਸਰਕਾਰ

ਉਥੇ ਹੀ ਜੰਗ ਤੋਂ ਪ੍ਰਭਾਵਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ਐਤਵਾਰ ਨੂੰ 11 ਉਡਾਣਾਂ ਦੇ ਰਾਹੀਂ 2200 ਤੋਂ ਵਧੇਰੇ ਭਾਰਤੀ ਸਵਦੇਸ਼ ਪਰਤਣਗੇ। ਨਾਗਰਿਕ ਉਡਾਣ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਨੂੰ 15 ਉਡਾਣਾਂ ਰਾਹੀਂ ਤਕਰੀਬਨ 3000 ਭਾਰਤੀਆਂ ਨੂੰ ਏਅਰਲਿਫਟ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਕਿ ਇਨ੍ਹਾਂ ਵਿਚ 12 ਵਿਸ਼ੇਸ਼ ਨਾਗਰਿਕ ਤੇ ਤਿੰਨ ਭਾਰਤੀ ਹਵਾਈ ਫੌਜ ਦੀਆਂ ਉਡਾਣਾਂ ਸ਼ਾਮਲ ਹਨ।

Also Read: ਜੰਗ ਵਿਚਾਲੇ ਜ਼ੇਲੇਂਸਕੀ ਨੂੰ ਆਸ, ਜਲਦ ਬੁਲਾਵਾਂਗੇ ਆਪਣੇ ਲੋਕਾਂ ਨੂੰ ਵਾਪਸ

ਜ਼ਿਕਰਯੋਗ ਹੈ ਕਿ ਰੂਸ ਦੇ ਹਮਲੇ ਦੇ ਬਾਅਦ 24 ਫਰਵਰੀ ਤੋਂ ਯੂਕਰੇਨੀ ਹਵਾਈ ਖੇਤਰ ਬੰਦ ਹੈ। ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਉਸ ਦੇ ਗੁਆਂਢੀ ਦੇਸ਼ਾਂ ਦੇ ਰਾਹੀਂ ਸਵਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਹਵਾਈ ਫੌਜ ਨਿਕਾਸੀ ਮੁਹਿੰਮ ਵਿਚ ਸੀ-17 ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਉਥੇ ਹੀ ਇੰਡੀਗੋ, ਵਿਸਤਾਰਾ ਤੇ ਸਪਾਈਸਜੈੱਟ ਜਿਹੀਆਂ ਹਵਾਈ ਕੰਪਨੀਆਂ ਵਿਸ਼ੇਸ਼ ਨਾਗਰਿਕ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਮੰਤਰਾਲਾ ਨੇ ਕਿਹਾ ਕਿ ਅੱਜ ਦੀਆਂ ਉਡਾਣਾਂ ਬੁਡਾਪੇਸਟ (ਹੰਗਰੀ) ਤੋਂ ਪੰਜ, ਸੁਸ਼ੀਵਾ (ਰੋਮਾਨੀਆ) ਤੋਂ ਚਾਰ, ਕੋਸਾਈਸ (ਸਲੋਵਾਕੀਆ) ਤੋਂ ਇਕ ਤੇ ਰੇਜ਼ਜ਼ੋ (ਪੋਲੈਂਡ) ਤੋਂ ਦੋ ਵਿਸ਼ੇਸ਼ ਨਾਗਰਿਕ ਉਡਾਣਾਂ ਸ਼ਾਮਲ ਹਨ।

In The Market