LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਗ ਵਿਚਾਲੇ ਜ਼ੇਲੇਂਸਕੀ ਨੂੰ ਆਸ, ਜਲਦ ਬੁਲਾਵਾਂਗੇ ਆਪਣੇ ਲੋਕਾਂ ਨੂੰ ਵਾਪਸ

5m ukraine

ਨਵੀਂ ਦਿੱਲੀ- ਰੂਸ ਦੇ ਨਾਲ ਯੂਕਰੇਨ ਦੀ ਭਿਆਨਕ ਜੰਗ ਜਾਰੀ ਹੈ। ਜੰਗ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਾਲੇ ਸ਼ਾਂਤੀ ਨੂੰ ਲੈ ਕੇ ਗੱਲਬਾਤ ਵੀ ਜਾਰੀ ਹੈ। ਰੂਸ ਤੇ ਯੂਕਰੇਨ ਦੇ ਵਿਚਾਲੇ ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਦੂਜੇ ਦੌਰ ਦੀ ਗੱਲਬਾਤ ਵਿਚ ਦੋਵਾਂ ਦੇਸ਼ਾਂ ਨੇ ਮਨੁੱਖੀ ਕਾਰੀਡੋਰ ਬਣਾਉਣ ਉੱਤੇ ਸਹਿਮਤੀ ਜਤਾਈ ਸੀ। ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਅਸੀਂ ਜੰਗ ਦੌਰਾਨ 10 ਹਜ਼ਾਰ ਰੂਸੀ ਫੌਜੀਆਂ ਨੂੰ ਜਾਂ ਤਾਂ ਮਾਰ ਦਿੱਤਾ ਹੈ ਤੇ ਜਾਂ ਫਿਰ ਫੜ ਲਿਆ ਹੈ।

Also Read: ਭਾਰਤੀ ਜਲ ਸੈਨਾ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਕੀਤਾ ਸਫ਼ਲ ਪ੍ਰੀਖਣ

ਯੂਕਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਲੋਕ ਲਗਾਤਾਰ ਲੜ ਰਹੇ ਹਨ। ਜ਼ੇਲੇਂਸਕੀ ਨੇ ਤਾਜ਼ਾ ਹਾਲਾਤ ਨੂੰ ਲੈ ਕੇ ਅਲਬਾਨੀਆ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਨਾਲ ਫੋਨ ਉੱਤੇ ਗੱਲ ਕੀਤੀ ਹੈ। ਜ਼ੇਲੇਂਸਕੀ ਨੇ ਇਸ ਸਬੰਧ ਵਿਚ ਦੱਸਿਆ ਕਿ ਸੰਯੁਕਤ ਰਾਸ਼ਟਰ ਸੰਘ ਨਾਲ ਮਿਲ ਕੇ ਕੰਮ ਕਰਨ ਉੱਤੇ ਚਰਚਾ ਹੋਈ। ਅਸੀਂ ਇਸ ਮੁਸ਼ਕਲ ਸਮੇਂ ਵਿਚ ਅਲਬਾਨੀਆ ਵਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ।

Also Read: ਚੰਡੀਗੜ੍ਹ: ਸਿਟਕੋ 'ਚ ਪੂਰਵਾ ਗਰਗ ਨੂੰ ਮਿਲਿਆ MD ਅਹੁਦਾ, ਗਰਮਾਇਆ ਮੁੱਦਾ

ਯੂਕਰੇਨ ਦੇ ਰਾਸ਼ਟਰਪਤੀ ਨੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਫੇਸਬੁੱਕ ਉੱਤੇ ਇਕ ਵੀਡੀਓ ਜਾਰੀ ਕਰਕੇ ਜੰਗ ਜਲਦੀ ਖਤਮ ਹੋਣ ਦੀ ਆਸ ਪ੍ਰਗਟਾਈ। ਜ਼ੇਲੇਂਸਕੀ ਨੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਮੈਨੂੰ ਯਕੀਨ ਹੈ ਕਿ ਜਲਦੀ ਹੀ ਆਪਣੇ ਲੋਕਾਂ ਨੂੰ ਕਹਿ ਸਕਾਂਗੇ ਕਿ ਵਾਪਸ ਆ ਜਾਓ। ਵਾਪਸ ਆ ਜਾਓ ਕਿਉਂਕਿ ਹੁਣ ਕੋਈ ਖਤਰਾ ਨਹੀਂ ਹੈ।

Also Read: ਵੇਰਕਾ ਤੇ ਅਮੂਲ ਤੋਂ ਬਾਅਦ Mother Dairy ਦਾ ਗਾਹਕਾਂ ਨੂੰ ਝਟਕਾ, ਵਧੀਆਂ ਕੀਮਤਾਂ

ਜ਼ੇਲੇਂਸਕੀ ਨੇ ਆਪਣੇ ਵੀਡੀਓ ਵਿਚ ਰੂਸ ਦੇ ਨਾਲ ਅਗਲੇ ਦੌਰ ਦੀ ਗੱਲਬਾਤ ਨੂੰ ਲੈ ਕੇ ਕਿਹਾ ਕਿ ਅਸੀਂ ਇਸ ਦੇ ਵਿਕਾਸ ਦੀ ਸਮੀਖਿਆ ਮਨੁੱਖੀ ਕਾਰੀਡੋਰ ਤੋਂ ਕੱਢੇ ਜਾਣ ਨਾਲ ਸੰਬਧਿਤ ਨਤੀਜਿਆਂ ਦੇ ਆਧਾਰ ਉੱਤੇ ਕਰਾਂਗੇ। ਇਸ ਤੋਂ ਪਹਿਲਾਂ ਯੂਕਰੇਨ ਦੇ ਵਿਦੇਸ਼ ਮੰਤਰਾਲਾ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਜੰਗ ਰੋਕਣ ਦੇ ਲਈ ਉਨ੍ਹਾਂ ਵਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਯੂਕਰੇਨ ਤੇ ਰੂਸ ਦੇ ਵਿਚਾਲੇ ਜੰਗ ਵਿਚਾਲੇ ਗੱਲਬਾਤ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਵੀ ਜਲਦੀ ਹੋਣ ਦੀ ਉਮੀਦ ਹੈ।

In The Market