ਜਲੰਧਰ- ਜਲੰਧਰ ਦੇ DC ਦਫਤਰ ਵਲੋਂ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਦੇ ਅਧੀਨ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ’ਚ ਸਾਰੇ ਰੈਸਟੋਰੈਂਟ, ਕਲੱਬ, ਬਾਰ ਪੱਬ ਅਤੇ ਅਜਿਹੇ ਹੀ ਹੋਰ ਖਾਣ-ਪੀਣ ਵਾਲੇ ਸਥਾਨਾਂ ’ਤੇ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ ’ਚ ਦਾਖ਼ਲ ਨਹੀਂ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
Also Read: ਰੂਸ ਦਾ ਵੱਡਾ ਦੋਸ਼, ਆਮ ਲੋਕਾਂ ਨੂੰ ਸ਼ਹਿਰ ਖਾਲੀ ਨਹੀਂ ਕਰਨ ਦੇ ਰਹੀ ਯੂਕਰੇਨੀ ਸਰਕਾਰ
ਆਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਿਨ੍ਹਾਂ ਦੇ ਕੋਲ ਵੀ ਲਾਇਸੈਂਸ ਹੈ, ਅੱਧੀ ਰਾਤ 12 ਵਜੇ ਤੱਕ ਪੂਰਨ ਰੂਪ ਨਾਲ ਬੰਦ ਹੋ ਜਾਣੇ ਚਾਹੀਦੇ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਕਿ ਤਾਂ ਉਹ ਵੀ ਲਾਇਸੈਂਸ ’ਚ ਦਰਜ ਸ਼ਰਤਾਂ ਮੁਤਾਬਕ ਰਾਤ 11 ਵਜੇ ਨੂੰ ਪੂਰਨ ਰੂਪ ਨਾਲ ਬੰਦ ਹੋਣੇ ਚਾਹੀਦੇ ਹਨ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਆਵਾਜ਼ ਕਰਨ ਵਾਲੇ ਕਿਸੇ ਵੀ ਸਾਧਨ ਵੱਲੋਂ ਦੇ ਰੌਲੇ ਦਾ ਪੱਧਰ 10 ਡੀ. ਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਮਾਪਦੰਡ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ।
Also Read: ਜੰਗ ਵਿਚਾਲੇ ਜ਼ੇਲੇਂਸਕੀ ਨੂੰ ਆਸ, ਜਲਦ ਬੁਲਾਵਾਂਗੇ ਆਪਣੇ ਲੋਕਾਂ ਨੂੰ ਵਾਪਸ
ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਆਵਾਜ਼ ਵਾਲੇ ਸਾਧਨ ਜਿਵੇਂ ਡੀ. ਜੇ., ਲਾਈਵ ਆਰਕੈਸਟਰਾ/ਸਿੰਗਰਜ਼ ਆਦਿ ਰਾਤ 10 ਵਜੇ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ ਅਤੇ ਰਾਤ 10 ਵਜੇ ਤੱਕ ਕਿਸੇ ਵੀ ਇਮਾਰਤ ਜਾਂ ਕੈਂਪਸ ਵੱਲ ਚਾਰ-ਦੀਵਾਰੀ ਤੋਂ ਬਾਹਰ ਆਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ। ਇਹ ਹੁਕਮ 7 ਮਾਰਚ 2022 ਤੋਂ ਲੈ ਕੇ 6 ਮਈ 2022 ਤੱਕ ਲਾਗੂ ਰਹਿਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर