LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਤਲ ਦੇ ਦੋਸ਼ੀ ਏ.ਐੱਸ.ਆਈ. ਵਿਰੁੱਧ ਕਾਰਵਾਈ, ਰੰਜਿਸ਼ ਤਹਿਤ ਦੁਕਾਨਦਾਰ 'ਤੇ ਚਲਾਈ ਸੀ ਗੋਲੀ

asi rajesh

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਵਿਚ ਇਸਲਾਮਾਬਾਦ (Islamabad) ਦੀ ਖੂਹ ਭਲਿਆਂਵਾਲੀ ਵਿਚ ਆਨੰਦ ਪ੍ਰੋਵਿਜ਼ਨਲ ਸਟੋਰ (Anand Provisional Store) ਦੇ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਏ.ਐੱਸ.ਆਈ. ਦੇ ਖਿਲਾਫ ਪੁਲਿਸ (Police) ਨੇ ਕਾਰਵਾਈ ਕੀਤੀ ਹੈ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ (Commissioner of Police Dr. Sukhchain Singh) ਨੇ ਏ.ਐੱਸ.ਆਈ. ਰਾਜੇਸ਼ ਕੁਮਾਰ (A.S.I. Rajesh Kumar) ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਨੇ ਏ.ਐੱਸ.ਆਈ. ਦੇ ਭਤੀਜੇ ਸੌਰਭ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਏ.ਐੱਸ.ਆਈ. ਰਾਜੇਸ਼ ਕੁਮਾਰ ਥਾਣਾ ਸੁਲਤਾਨਵਿੰਡ ਵਿਚ ਤਾਇਨਾਤ ਸਨ। ਪੁਲਿਸ ਵਿਚ ਹੁੰਦੇ ਹੋਏ ਮੁਲਜ਼ਮ ਨੇ ਕਾਨੂੰਨ ਨੂੰ ਹੱਥਾਂ ਵਿਚ ਲਿਆ। ਅਜਿਹੇ ਵਿਚ ਏ.ਐੱਸ.ਆਈ. ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਪੁਲਿਸ ਰਾਜੇਸ਼ ਦੇ ਖਿਲਾਫ ਕਤਲ ਤੋਂ ਇਲਾਵਾ ਆਰਮਜ਼ ਐਕਟ ਦੇ ਅਧੀਨ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਏ.ਐੱਸ.ਆਈ. ਨੇ ਰੰਜਿਸ਼ ਵਿਚ ਸੰਜੇ ਉਰਫ ਕੁੱਕੂ ਨੂੰ ਗੋਲੀ ਮਾਰ ਦਿੱਤੀ ਸੀ।Also Read : ਸਵਾਲ ਕਰਨ 'ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ


ਆਨੰਦ ਪ੍ਰੋਵਿਜ਼ਨਲ ਸਟੋਰ ਦੇ ਮਾਲਕ ਸੰਜੇ ਐਤਵਾਰ ਸ਼ਾਮ ਨੂੰ ਦੁਕਾਨ ਬੰਦ ਕਰ ਰਿਹਾ ਸੀ ਕਿ ਉਸੇ ਵੇਲੇ ਏ.ਐੱਸ.ਆਈ. ਰਾਜੇਸ਼ ਅਤੇ ਉਸ ਦਾ ਭਤੀਜਾ ਸੌਰਵ ਉਥੇ ਆ ਗਏ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਕੁਝ ਸਮੇਂ ਬਾਅਦ ਹੀ ਏ.ਐੱਸ.ਆਈ. ਨੇ ਸੰਜੇ 'ਤੇ ਰਿਵਾਲਵਰ ਨਾਲ ਤਿੰਨ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਸੰਜੇ ਦੀ ਛਾਤੀ 'ਤੇ ਲੱਗੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਪਰ ਰਾਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮੁਲਜ਼ਮ ਏ.ਐੱਸ.ਆਈ. ਦਾ ਇਲਾਕੇ ਦੇ ਲੋਕਾਂ ਦੇ ਨਾਲ ਝਗੜਾ ਚਲਦਾ ਰਹਿੰਦਾ ਸੀ। ਉਹ ਹਮੇਸ਼ਾ ਇਲਾਕਾ ਵਾਸੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਉਂਦਾ ਰਹਿੰਦਾ ਸੀ, ਪਰ ਸੰਜੇ ਹਮੇਸ਼ਾ ਇਲਾਕਾਵਾਸੀਆੰ ਦੀ ਮਦਦ ਕਰਦਾ ਸੀ। ਅਜਿਹੇ ਵਿਚ ਰਾਜੇਸ਼ ਹਮੇਸ਼ਾ ਸੰਜੇ ਤੋਂ ਖੁੰਨਸ ਰੱਖਦਾ ਸੀ।

In The Market