LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਵਾਲ ਕਰਨ 'ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ

263

ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ (Lakhimpur Khiri violence) ਵਿਚ ਪੁੱਤਰ ਅਸ਼ੀਸ਼ ਖਿਲਾਫ ਕਤਲ (Murder against Ashish) ਦੀਆਂ ਧਾਰਾਵਾਂ ਵਿਚ ਕੇਸ ਦਰਜ ਹੋਣ ਤੋਂ ਬਾਅਦ ਉਸ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ (Union Minister of State for Home Affairs Ajay Mishra Tenny) ਆਪੇ ਤੋਂ ਬਾਹਰ ਹੋ ਗਿਆ। ਅਜੇ ਮਿਸ਼ਰਾ ਬੁੱਧਵਾਰ ਨੂੰ ਲਖੀਮਪੁਰ ਵਿਚ ਮਦਰ ਚਾਈਲਡ ਕੇਅਰ ਸੈਂਟਰ (Mother Child Care Center in Lakhimpur) ਵਿਚ ਆਕਸੀਜਨ ਪਲਾਂਟ (Oxygen plant) ਦਾ ਉਦਘਾਟਨ ਕਰਨ ਗਿਆ ਸੀ। ਇਸੇ ਦੌਰਾਨ ਜਦੋਂ ਇਕ ਟੀ.ਵੀ. ਪੱਤਰਕਾਰ (TV Journalist) ਨੇ ਸਵਾਲ ਕੀਤਾ ਤਾਂ ਅਜੇ ਮਿਸ਼ਰਾ (Ajay Mishra) ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹਾਈ ਕਮਾਨ (BJP High Command) ਨੇ ਅਜੇ ਮਿਸ਼ਰਾ ਨੂੰ ਦਿੱਲੀ ਬੁਲਾ ਲਿਆ ਹੈ। Also Read : ਜਲੰਧਰ ਪਹੁੰਚੇ ਕੇਜਰੀਵਾਲ ਦਾ ਬੱਚਿਆਂ ਨੇ ਮੋਹਿਆ ਦਿਲ, ਦਿੱਤਾ 'ਬੁਗਨੀਆਂ' ਦਾ ਤੋਹਫਾ 


ਦਰਅਸਲ ਰਿਪੋਰਟਰ ਮੰਤਰੀ ਜੀ ਤੋਂ ਸਿਟ ਬਾਰੇ ਸਵਾਲ ਕਰ ਰਿਹਾ ਸੀ। ਇਸ 'ਤੇ ਅਜੇ ਮਿਸ਼ਰਾ ਭੜਕ ਉਠੇ। ਰਿਪੋਰਟਸ ਨੂੰ ਬੋਲੇ ਤੁਹਾਡਾ ਦਿਮਾਗ ਖਰਾਬ ਹੈ ਕਿਆ ਬੇ। ਜਿਸ ਕੰਮ ਤੋਂ ਆਏ ਹੋ, ਉਸ ਦੇ ਬਾਰੇ ਵਿਚ ਗੱਲ ਕਰੋ। ਪਹਿਲਾਂ ਆਪਣਾ ਫੋਨ ਬੰਦ ਕਰ। ਮੰਤਰੀ ਜੀ ਇਥੇ ਹੀ ਨਹੀਂ ਰੁਕੇ। ਰਿਪੋਰਟਰ ਨੂੰ ਧਮਕਾਇਆ ਵੀ ਅਤੇ ਧੱਕਾ ਵੀ ਦਿੱਤਾ। ਰਿਪੋਰਟਰ ਨੇ ਫਿਰ ਪੁੱਛਿਆ ਤਾਂ ਮਾਰਨ ਲਈ ਦੌੜ ਪਏ।ਸੰਸਦ ਵਿਚ ਅੱਜ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਸਿਟ ਦੀ ਰਿਪੋਰਟ ਤੋਂ ਬਾਅਦ ਅੀਸਂ ਇਸ ਮਾਮਲੇ ਨੂੰ ਸਦਨ ਵਿਚ ਚੁੱਕਣਾ ਚਾਹੁੰਦੇ ਹਨ। ਅਸੀਂ ਕਿਹਾ ਹੈ ਕਿ ਇਸ 'ਤੇ ਘੱਟੋ-ਘੱਟ ਸੰਸਦ ਵਿਚ ਚਰਚਾ ਤਾਂ ਹੋਣੀ ਚਾਹੀਦੀ ਪਰ ਚਰਚਾ ਦੀ ਇਜਾਜ਼ਤ ਨਹੀਂ ਮਿਲ ਰਹੀ ਹੈ। Also Read : ਬੰਗਾਲ 'ਚ ਵੀ ਆਇਆ ਓਮੀਕ੍ਰੋਨ ਦਾ ਪਹਿਲਾ ਕੇਸ, 7 ਸਾਲ ਦਾ ਬੱਚਾ ਹੋਇਆ ਇਨਫੈਕਟਿਡ

ਮੰਤਰੀ (ਅਜੇ ਮਿਸ਼ਰਾ ਟੇਨੀ) ਦਾ ਅਸਤੀਫਾ ਤਾਂ ਹੋਣਾ ਹੀ ਚਾਹੀਦਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੰਤਰੀ ਤੋਂ ਸਵਾਲ ਕੀਤਾ ਹੈ ਕਿ ਪੱਤਰਕਾਰ ਰਮਨ ਸ਼ੁਕਲਾ ਦੀ ਮੌਤ 'ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸਵਾਲਾਂ ਦਾ ਜਵਾਬ ਦਿਓ। ਮੰਤਰੀ ਟੇਨੀ ਨੇ ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਪੁੱਤਰ ਇ ਮਾਮਲੇ ਵਿਚ ਦੋਸ਼ੀ ਸਾਬਿਤ ਹੋਇਆ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਮੰਗਲਵਾਰ ਨੂੰ ਅਦਾਲਤ ਨੇ ਵੀ ਸਿਟ ਦੀ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਜਿਸ ਵਿਚ ਮੰਤਰੀ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਵਿਰੁੱਧ ਕਤਲ ਦੀ ਸਾਜ਼ਿਸ਼ ਦਾ ਮਾਮਲਾ ਚਲਾਏ ਜਾਣ ਦੀ ਗੱਲ ਕਹੀ ਗਈ ਸੀ।

In The Market