LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ: ਦੇਰ ਰਾਤ ਵਾਪਰਿਆ ਹਾਦਸਾ, Zomato ਮੁਲਾਜ਼ਮ ਦੀ ਮੌਕੇ 'ਤੇ ਮੌਤ

31d asr1

ਅੰਮ੍ਰਿਤਸਰ: ਏਅਰਪੋਰਟ ਰੋਡ ਉੱਤੇ ਦੇਰ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ੋਮੈਟੋ ਕੰਪਨੀ ਵਿਚ ਕੰਮ ਕਰਨ ਵਾਲਾ ਨੌਜਵਾਨ ਆਰਡਰ ਦੀ ਡਿਲਵਰੀ ਦੇਣ ਲਈ ਜਾ ਰਿਹਾ ਸੀ ਕਿ ਸਾਹਮਣੇ ਗਲਤ ਪਾਸਿਓਂ ਆ ਰਹੀ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ।

Also Read: OMG! ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਫਟ ਗਏ ਫੇਫੜੇ

ਘਟਨਾ ਦੇਰ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਜ਼ੋਮੈਟੋ ਕੰਪਨੀ ਵਿਚ ਕੰਮ ਕਰਦਾ ਨੌਜਵਾਨ ਆਪਣੇ ਆਰਡਰ ਦੀ ਡਿਲਵਰੀ ਦੇਣ ਜਾ ਰਿਹਾ ਸੀ ਤਦੇ ਉਲਟ ਪਾਸਿਓਂ ਆ ਰਹੀ ਟਰਾਲੀ ਨਾਲ ਨੌਜਵਾਨ ਦੀ ਟੱਕਰ ਹੋ ਗਈ। ਉਥੇ ਹੀ ਪਿੱਛੇ ਤੋਂ ਆ ਰਹੀ ਇਨੋਵਾ ਕਾਰ ਵੀ ਨਾਲ ਆ ਟਕਰਾਈ। ਇਸ ਦੌਰਾਨ ਵਿਕਾਸ ਪਾਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਵਿਕਾਸ ਅੰਮ੍ਰਿਤਸਰ ਦੇ ਗੁਰੂ ਨਾਨਕ ਪੁਰਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਟਰਾਲੀ ਨਿਯਮਾਂ ਦੀ ਪਾਲਣਾ ਕਰਦੀ ਤਾਂ ਅੱਜ ਉਨ੍ਹਾਂ ਦੇ ਲੜਕੇ ਦੀ ਮੌਤ ਨਾ ਹੁੰਦੀ।

Also Read: ਵੱਡੀ ਖਬਰ: ਬਠਿੰਡਾ ਜੇਲ ’ਚ ਹਵਾਲਾਤੀਆਂ ਵਲੋਂ CRPF ਮੁਲਾਜ਼ਮਾਂ ’ਤੇ ਹਮਲਾ

ਓਥੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਟਰਾਲੀ ਚਾਲਕ ਉੱਤੇ ਲਾਪਰਵਾਹੀ ਤੇ ਗਲਤ ਪਾਸੇ ਡਰਾਈਵਿੰਗ ਕਰਨ ਦਾ ਮਾਮਲਾ ਦਰਜ ਕਰ ਲਿਆ। ਨਾਲ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਹਿਦਾਇਤ ਦਿੱਤੀ ਤੇ ਕਿਹਾ ਕਿ ਜੇਕਰ ਘਟਨਾ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਗਈ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ।

In The Market