LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

OMG! ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਫਟ ਗਏ ਫੇਫੜੇ

31d loud

ਹੁਨਾਨ : ਜਦੋਂ ਕੋਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਹਰ ਕੋਈ ਉਸ ਪਲ ਨੂੰ ਯਾਦਗਾਰ ਬਣਾਉਣ ਲਈ ਕੁੱਝ ਨਾ ਕੁੱਝ ਕਰਦਾ ਹੈ। ਇਸੇ ਤਰ੍ਹਾਂ ਚੀਨ ਵਿਚ ਇਕ ਸ਼ਖ਼ਸ ਨੇ ਆਪਣੇ ਦੋਸਤ ਦੇ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਗਾਣਾ ਸ਼ੁਰੂ ਕਰ ਦਿੱਤਾ। ਗਾਣੇ ਦੇ ਸੁਰ ਇੰਨੇ ਉੱਚੇ ਸਨ ਕਿ ਸ਼ਖ਼ਸ ਦੇ ਫੇਫੜੇ ਫਟ ਗਏ। ਇਸ ਦੇ ਬਾਅਦ ਉਥੇ ਹੜਕੰਪ ਮਚ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

Also Read: ਵੱਡੀ ਖਬਰ: ਬਠਿੰਡਾ ਜੇਲ ’ਚ ਹਵਾਲਾਤੀਆਂ ਵਲੋਂ CRPF ਮੁਲਾਜ਼ਮਾਂ ’ਤੇ ਹਮਲਾ

ਇਹ ਘਟਨਾ ਚੀਨ ਦੇ ਹੁਨਾਨ ਸੂਬੇ ਦੀ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਸ ਸ਼ਖ਼ਸ ਦੀ ਪਛਾਣ ਵਾਂਗ ਜੀ ਦੇ ਤੌਰ ’ਤੇ ਹੋਈ ਹੈ। ਗਾਣਾ ਗਾਉਂਦੇ-ਗਾਉਂਦੇ ਵਾਂਗ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਲੰਬੀ ਤਾਨ ਛੇੜ ਦਿੱਤੀ ਅਤੇ ਇਥੇ ਹੀ ਉਸ ਦੇ ਫੇਫੜਿਆਂ ਨੇੇ ਜਵਾਬ ਦੇ ਦਿੱਤਾ। ਉਸ ਨੂੰ ਆਪਣੀ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਈ। ਉਹ ਆਪਣੀ ਸਾਰੀ ਤਾਕਤ ਲਗਾ ਕੇ ਉੱਚਾ ਸੁਰ ਲਗਾ ਰਿਹਾ ਸੀ, ਜੋ ਉਸ ਦੇ ਫੇਫੜੇ ਬਰਦਾਸ਼ਤ ਨਹੀਂ ਕਰ ਸਕੇ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ।

Also Read: ਜਸ਼ਨ ਦੌਰਾਨ ਛਿੱਕੇ ਟੰਗੇ ਨਿਯਮ! ਹਿਮਾਚਲ-ਜੈਪੁਰ 'ਚ ਸੈਲਾਨੀਆਂ ਦੀ ਭੀੜ, ਨਾ ਕੋਰੋਨਾ ਦਾ ਡਰ ਨਾ ਜਾਨ ਦੀ ਚਿੰਤਾ

ਡਾਟਕਰਾਂ ਨੇ ਉਸ ਦੇ ਫੇਫੜਿਆਂ ਦਾ ਐਕਸ-ਰੇ ਕਰਾਇਆ, ਜਿਸ ਵਿਚ ਉਸ ਦੀ ਛਾਤੀ ਅਤੇ ਫੇਫੜਿਆਂ ਵਿਚਾਲੇ ਕੁੱਝ ਬਬਲਸ ਨਜ਼ਰ ਆਏ। ਡਾਕਟਰਾਂ ਨੇ ਇਸ ਨੂੰ ਦੇਖਦੇ ਹੀ ਦੱਸ ਦਿੱਤਾ ਕਿ ਵਾਧੂ ਪ੍ਰੇਸ਼ਰ ਪੈਣ ਕਾਰਨ ਉਸ ਦੇ ਸੱਜੇ ਫੇਫੜੇ ਫੱਟ ਗਏ। ਡਾਕਟਰਾਂ ਨੇ ਦੱਸਿਆ ਕਿ ਸੱਮਸਿਆ ਗੰਭੀਰ ਹੈ ਪਰ ਕੁੱਝ ਦਿਨਾਂ ਵਿਚ ਰਿਕਵਰ ਹੋ ਜਾਏਗੀ।

Also Read: Omicron ਦੇ ਦੇਸ਼ 'ਚ 1200 ਤੋਂ ਵਧੇ ਕੁੱਲ ਮਾਮਲੇ, ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ

In The Market