LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਸ਼ਨ ਦੌਰਾਨ ਛਿੱਕੇ ਟੰਗੇ ਨਿਯਮ! ਹਿਮਾਚਲ-ਜੈਪੁਰ 'ਚ ਸੈਲਾਨੀਆਂ ਦੀ ਭੀੜ, ਨਾ ਕੋਰੋਨਾ ਦਾ ਡਰ ਨਾ ਜਾਨ ਦੀ ਚਿੰਤਾ

31d hima1

ਸ਼੍ਰੀਨਗਰ- ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਥੇ ਹੀ ਨਵੇਂ ਸਾਲ ਦੇ ਜਸ਼ਨ ਦੇ ਲਈ ਲੋਕ ਹਿਮਾਚਲ, ਜੈਪੁਰ, ਜਿਹੇ ਟੂਰਿਸਟ ਪਲੇਸਾਂ ਉੱਤੇ ਪਹੁੰਚ ਰਹੇ ਹਨ। ਅਜਿਹੇ ਵਿਚ ਇਨ੍ਹਾਂ ਥਾਵਾਂ ਉੱਤੇ ਖਤਰਾ ਵਧਣ ਦੇ ਨਾਲ ਹੀ ਟੂਰਿਸਟਾਂ ਦੀ ਜਾਨ ਦਾ ਵੀ ਜੋਖਿਮ ਬਣ ਗਿਆ ਹੈ।

Also Read: Omicron ਦੇ ਦੇਸ਼ 'ਚ 1200 ਤੋਂ ਵਧੇ ਕੁੱਲ ਮਾਮਲੇ, ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ

ਜਸ਼ਨ ਮਨਾਉਣ ਦੇ ਲਈ ਹਿਮਾਚਲ ਪ੍ਰਦੇਸ਼ ਵਿਚ ਸੈਲਾਨੀਆਂ ਦਾ ਸੈਲਾਬ ਉਮੜ ਪਿਆ ਹੈ। ਹਾਲਾਤ ਇਹ ਹਨ ਕਿ ਸੈਲਾਨੀਆਂ ਦੇ ਪਹਾੜੀ ਸੂਬੇ ਵਿਚ ਪਹੁੰਚਣ ਕਾਰਨ ਕਸੌਲੀ, ਚਾਇਲ, ਸੋਲਨ, ਸ਼ਿਮਲਾ ਦੇ ਜ਼ਿਆਦਾਤਰ ਹੋਟਲਾਂ ਵਿਚ 100 ਫੀਸਦੀ ਤੱਕ ਕਮਰੇ ਬੁੱਕ ਹੋ ਗਏ ਹਨ। ਉਥੇ ਹੀ ਗੁਲਾਬੀ ਸ਼ਹਿਰ ਵਿਚ ਵੀ ਟੂਰਿਸਟਾਂ ਦੀ ਵੱਡੀ ਗਿਣਤੀ ਵਿਚ ਆਵਾਜਾਈ ਜਾਰੀ ਹੈ।

Also Read: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 59 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ

ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਪਹਾੜਾਂ ਦੀ ਰਾਣੀ ਡਲਹੌਜ਼ੀ ਵਿਚ ਇਨ੍ਹੀਂ ਦਿਨੀਂ ਬਾਜ਼ਾਰ ਭਰੇ ਹੋਏ ਹਨ। ਟੂਰਿਸਟਾਂ ਦੀ ਭਾਰੀ ਗਿਣਤੀ ਵਿਚ ਆਵਾਜਾਈ ਹੋ ਰਹੀ ਹੈ। ਹਾਲਾਤ ਇਹ ਹਨ ਕਿ ਪੁਲਿਸ ਤੇ ਪ੍ਰਸ਼ਾਸਨ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਲਗਾਤਾਰ ਜਾਗਰੂਕ ਕਰ ਰਿਹਾ ਹੈ ਪਰ ਨਵੇਂ ਸਾਲ ਦੇ ਜਸ਼ਨ ਦੇ ਉਤਸਾਹ ਵਿਚ ਸੈਲਾਨੀ ਮਾਸਕ ਲਾਉਣ ਨੂੰ ਤਵੱਜੋ ਨਹੀਂ ਦੇ ਰਹੇ।

Also Read: ਨਵੇਂ ਸਾਲ ਦੇ ਜਸ਼ਨ 'ਤੇ ਚੰਡੀਗੜ੍ਹ 'ਚ ਸਖਤੀ: ਬਿਨਾਂ ਟੀਕੇ ਤੋਂ ਗ੍ਰਾਹਕ ਨੂੰ ਐਂਟਰੀ ਦੇਣ 'ਤੇ 5 ਹਜ਼ਾਰ ਦਾ ਜ਼ੁਰਮਾਨਾ

ਪਹਾੜਾਂ ਉੱਤੇ ਲੱਗੀਆਂ ਗੱਡੀਆਂ ਦੀਆਂ ਲਾਈਨਾਂ
ਕਾਲਕਾ ਤੋਂ ਸ਼ਿਮਲਾ ਤੱਕ ਨੈਸ਼ਨਲ ਹਾਈਵੇਅ-5 ਉੱਤੇ ਕਈ ਥਾਵਾਂ ਉੱਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਅਜਿਹੇ ਵਿਚ ਟੂਰਿਸਟਾਂ ਦੀ ਭੀੜ ਦੇਖਦੇ ਹੋਏ ਓਮੀਕਰੋਨ ਦੀ ਦਹਿਸ਼ਤ ਵੀ ਵਧ ਗਈ ਹੈ। ਨਾਲ ਹੀ ਸੈਲਾਨੀਆਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। ਹਾਲਾਂਕਿ ਪੁਲਿਸ ਨੇ ਹੁਣ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ ਪਰ ਲੋਕ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਲਾਪਰਵਾਹ ਬਣੇ ਹੋਏ ਹਨ।

In The Market