LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

EC ਵੱਲੋਂ NRI's ਲਈ ਵੱਡਾ ਐਲਾਨ, ਇੰਝ ਪਾ ਸਕਣਗੇ ਵੋਟ

6 dec 22

ਚੰਡੀਗੜ੍ਹ : ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ (Assembly Election) ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਚੋਣਾਂ ਦੇ ਸਬੰਧ ਵਿੱਚ ਮੁੱਖ ਚੋਣ ਅਫ਼ਸਰ ਡਾ. ਐੱਸ. ਕਰੁਣਾ ਰਾਜੂ (Dr.Karuna Raju) ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ 'ਚ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਤਿਆਰੀਆਂ ਜ਼ੋਰਾਂ 'ਤੇ ਹਨ। ਸਾਰੀਆਂ 23 ਸੀਟਾਂ ਅਤੇ 117 ਵਿਧਾਨ ਸਭਾ ਹਲਕਿਆਂ 'ਤੇ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਵਿਚ 2.9 ਕਰੋੜ ਕੁਲ ਵੋਟਰ ਹਨ।

Also Read : ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਉੱਤਰੀ ਭਾਰਤ 'ਚ ਵੀ ਡਿੱਗੇਗਾ 'ਪਾਰਾ'

ਦੱਸ ਦਈਏ ਕਿ ਕੋਰੋਨਾ ਕਾਲ 'ਚ ਇਹ ਪਹਿਲੀਆਂ ਵੋਟਾਂ ਹੋ ਰਹੀਆਂ ਹਨ।ਜਿਸਦੇ ਤਹਿਤ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇੰਨ੍ਹਾਂ ਵੋਟਾਂ ਦੇ ਲਈ ਕੁੱਲ੍ਹ 340 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 80 ਸਾਲ ਤੋਂ ਜਿਆਦਾ ਦੀ ਉਮਰ ਦੇ ਲੋਕਾਂ ਨੂੰ ਇਸ ਵਾਰ ਪੋਸਟਲ ਬੈਲਟ ਦੀ ਸੁਵਿਧਾ ਮਿਲੇਗੀ।ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਹਨ ਉਨ੍ਹਾਂ ਲਈ ਘਰ ਤੋਂ ਹੀ ਪੀਪੀਈ ਕਿੱਟਾਂ ਪਾਕੇ ਉਨ੍ਹਾਂ ਤੋਂ ਵੋਟ ਪਵਾਈ ਜਾਵੇਗੀ। ਚੋਣਾਂ ਦੌਰਾਨ 3 ਲੱਖ ਤੋਂ ਵੀ ਵੱਧ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੀ ਵੀ ਗੱਲ ਹੋਈ।   

Also Read : ਸਾਗ ਦਾ ਸਵਾਦ ਬਣਿਆ ਮੌਤ ਦਾ ਕਾਰਣ, 2 ਦੀ ਮੌਤ ਬੱਚਾ ਜੇਰੇ ਇਲਾਜ

ਉਨ੍ਹਾਂ ਕਿਹਾ ਕਿ ਇਸ ਵਾਰ ਟਰਾਂਸਜੈਂਡਰ (Transgender) ਵੀ ਵੋਟ ਪਾਉਣਗੇ ਕਿਉਂਕਿ ਲੋਕਤੰਤਰ ਵਿੱਚ ਔਰਤਾਂ, ਮਰਦ ਅਤੇ ਟਰਾਂਸਜੈਂਡਰ ਸਾਰੇ ਬਰਾਬਰ ਹਨ। ਡਾ: ਕਰੁਣ ਰਾਜੂ (Dr.Karuna Raju) ਨੇ ਦੱਸਿਆ ਕਿ ਇਸ ਵਾਰ ਆਨਲਾਈਨ ਵੋਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ NRI ਇਸ ਵਾਰ ਵੀ ਖਾਸ ਧਿਆਨ ਰੱਖਿਆ ਜਾਵੇਗਾ, ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹਨ, ਉਹ ਆਪਣੀ ਵੋਟ ਬਣਵਾ ਲੈਣ ਅਤੇ ਜਿਸ ਤੋਂ ਬਾਅਦ ਉਨ੍ਹਾਂ ਦੀ ਆਨਲਾਈਨ ਵੋਟਿੰਗ ਕਰਵਾਈ ਜਾਵੇਗੀ।

  

In The Market