LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਗ ਦਾ ਸਵਾਦ ਬਣਿਆ ਮੌਤ ਦਾ ਕਾਰਣ, 2 ਦੀ ਮੌਤ ਬੱਚਾ ਜੇਰੇ ਇਲਾਜ

6 dec saag

ਬਠਿੰਡਾ : ਜ਼ਿਲ੍ਹੇ ਦੇ ਚਨਾਰਥਲ ਪਿੰਡ (Chanarthal village) ਵਿੱਚ ਸ਼ਨੀਵਾਰ ਰਾਤ ਸਰ੍ਹੋਂ ਦਾ ਸਾਗ ਖਾਣ ਕਾਰਨ ਇੱਕ ਜੋੜੇ ਦੀ ਮੌਤ ਹੋ ਗਈ। ਜਦਕਿ ਉਸਦਾ ਪੁੱਤਰ ਹਰਪ੍ਰੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕ ਜੋੜੇ ਦੀ ਪਛਾਣ ਸੁਰਜੀਤ ਸਿੰਘ (53), ਚਰਨਜੀਤ ਕੌਰ (51) ਵਜੋਂ ਹੋਈ ਹੈ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ।

Also Read : 2022 ਚੋਣਾਂ ਲਈ ਸਰਗਰਮ ਹੋਏ ਕੈਪਟਨ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਜਾਣਕਾਰੀ ਦਿੰਦੇ ਹੋਏ ਦਾਦਾ ਲੀਲਾ ਸਿੰਘ ਖਾਲਸਾ ਨੇ ਦੱਸਿਆ ਕਿ ਆਮ ਦਿਨਾਂ ਦੀ ਤਰ੍ਹਾਂ ਬੀਤੀ ਰਾਤ ਉਨ੍ਹਾਂ ਨੇ ਸਾਗ (Saag) ਨਾਲ ਰੋਟੀ ਖਾਧੀ, ਜਿਸ ਤੋਂ ਬਾਅਦ ਮਾਂ-ਪੁੱਤ ਦੀ ਤਬੀਅਤ ਖਰਾਬ ਹੋ ਗਈ, ਮੂੰਹ 'ਚੋਂ ਝੱਗ ਨਿਕਲਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੁਝ ਸਮਾਂ ਪਹਿਲਾਂ ਪਿਤਾ ਨੇ ਵੀ ਉਸੇ ਸਬਜ਼ੀ ਨਾਲ ਰੋਟੀ ਖਾਧੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਕਾਫੀ ਖਰਾਬ ਹੋ ਗਈ, ਜਿਸ ਤੋਂ ਬਾਅਦ ਮਾਂ-ਪਿਉ ਦੀ ਮੌਤ ਹੋ ਗਈ ਅਤੇ ਪੁੱਤਰ ਗੰਭੀਰ ਰੂਪ 'ਚ ਬੀਮਾਰ ਹੈ ਅਤੇ ਉਸ ਦਾ ਨਿੱਜੀ ਹਸਪਤਾਲ 'ਚ ਵੈਂਟੀਲੇਟਰ 'ਤੇ ਇਲਾਜ ਚੱਲ ਰਿਹਾ ਹੈ।

Also Read : ਭਲਕੇ ਪੰਜਾਬ ਦੌਰੇ 'ਤੇ ਆਉਣਗੇ ਅਰਵਿੰਦ ਕੇਜਰੀਵਾਲ, SC ਭਾਈਚਾਰੇ ਲਈ ਕਰ ਸਕਦੇ ਨੇ ਵੱਡਾ ਐਲਾਨ

ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ, ਕਿ ਸਬਜ਼ੀ ਉਨ੍ਹਾਂ ਨੇ ਘਰ ਵਿੱਚ ਬਣਾਈ ਹੈ ਜਾਂ ਕਿਸੇ ਤੋਂ ਲੈ ਕੇ ਆਏ ਹਨ, ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਥਾਣਾ ਕੋਟਫੱਤਾ ਦੇ ਐੱਸ.ਆਈ. ਸੰਦੀਪ ਸਿੰਘ (SI Sandeep Singh) ਨੇ ਦੱਸਿਆ ਕਿ ਉਨ੍ਹਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤੇ ਹਨ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।

In The Market