LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਉੱਤਰੀ ਭਾਰਤ 'ਚ ਵੀ ਡਿੱਗੇਗਾ 'ਪਾਰਾ'

6d3

ਸ਼੍ਰੀਨਗਰ- ਵੈਸਟਰਨ ਡਿਸਟਰਬੈਂਸ (Western Disturbance) ਕਾਰਨ ਉੱਤਰੀ ਭਾਰਤ (North India) ਦੇ ਮੌਸਮ ਵਿੱਚ ਜ਼ਬਰਦਸਤ ਤਬਦੀਲੀ ਆਈ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਇੱਥੇ ਕਈ ਥਾਵਾਂ 'ਤੇ ਇਸ ਸੀਜ਼ਨ ਦਾ ਸਭ ਤੋਂ ਠੰਢਾ ਮੌਸਮ ਮਹਿਸੂਸ ਕੀਤਾ ਗਿਆ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਸਮੇਤ ਕੁਝ ਹੋਰ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ 'ਚ ਬਰਫਬਾਰੀ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। 

Also Read: ਦਿਲਰੋਜ਼ ਦੀ ਕਾਤਲ ਖਿਲਾਫ ਮਨੀਸ਼ਾ ਗੁਲਾਟੀ ਦਾ ਵੱਡਾ ਐਕਸ਼ਨ, ਕਿਹਾ-'ਜਲਦ ਮਿਲੇਗਾ ਇਨਸਾਫ'

ਆਈਐਮਡੀ ਦੇ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਵੇਗੀ। ਇਸ ਕਾਰਨ ਤਾਪਮਾਨ ਹੇਠਾਂ ਆ ਜਾਵੇਗਾ। ਭਾਵ ਕੜਾਕੇ ਦੀ ਸਰਦੀ ਆਵੇਗੀ। ਸੀਜ਼ਨ ਦੀ ਪਹਿਲੀ ਬਰਫਬਾਰੀ ਕਾਰਨ ਮਨਾਲੀ, ਸ਼ਿਮਲਾ ਦੇ ਨਾਰਕੰਡਾ ਦੇ ਨਾਲ-ਨਾਲ ਕੁਫਰੀ, ਸੋਲੰਗਨਾਲਾ ਅਤੇ ਜਾਲੋਰੀ ਦੱਰੇ ਬਰਫ ਦੀ ਸਫੈਦ ਚਾਦਰ ਨਾਲ ਢੱਕ ਹੋ ਗਏ। ਸੈਲਾਨੀਆਂ ਲਈ ਇਹ ਮੌਸਮ ਸਭ ਤੋਂ ਸ਼ਾਨਦਾਰ ਹੈ।

Also Read: ਸਾਗ ਦਾ ਸਵਾਦ ਬਣਿਆ ਮੌਤ ਦਾ ਕਾਰਣ, 2 ਦੀ ਮੌਤ ਬੱਚਾ ਜੇਰੇ ਇਲਾਜ

IMD ਨੇ ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਦੇ ਨਾਲ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਯਾਨੀ ਇਸ ਕਾਰਨ ਇਨ੍ਹਾਂ ਇਲਾਕਿਆਂ 'ਚ ਸਰਦੀ ਵਧੇਗੀ। ਪਹਾੜਾਂ 'ਤੇ ਪੈ ਰਹੀ ਬਰਫ਼ ਦਾ ਅਸਰ ਦੇਸ਼ ਦੇ ਬਾਕੀ ਹਿੱਸਿਆਂ 'ਤੇ ਵੀ ਪੈਂਦਾ ਹੈ। ਬਰਫਬਾਰੀ ਕਾਰਨ ਅਟਲ ਸੁਰੰਗ ਰੋਹਤਾਂਗ ਸੈਲਾਨੀਆਂ ਨਾਲ ਭਰ ਗਿਆ। ਬਰਫਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੀਆਂ ਕਈ ਸੜਕਾਂ ਬੰਦ ਹੋ ਗਈਆਂ।

Also Read: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਹਾਈ ਕੋਰਡ ਵਲੋਂ ਵੱਡਾ ਝਟਕਾ 

ਬਦਰੀਨਾਥ ਮੰਦਰ ਨੇੜੇ ਵੀ ਬਰਫਬਾਰੀ ਹੋ ਰਹੀ ਹੈ। ਮੰਦਰ ਬਰਫ ਨਾਲ ਢੱਕਿਆ ਹੋਇਆ ਹੈ। ਇੱਥੇ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ 2 ਤੋਂ 3 ਇੰਚ ਅਤੇ ਉੱਚੇ ਇਲਾਕਿਆਂ 'ਚ 6-7 ਇੰਚ ਬਰਫਬਾਰੀ ਹੋ ਸਕਦੀ ਹੈ। ਇਸ ਦਾ ਅਸਰ ਦੇਸ਼ ਦੇ ਹੋਰ ਸੂਬਿਆਂ 'ਤੇ ਵੀ ਦੇਖਣ ਨੂੰ ਮਿਲੇਗਾ।

In The Market