LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿਲਰੋਜ਼ ਦੀ ਕਾਤਲ ਖਿਲਾਫ ਮਨੀਸ਼ਾ ਗੁਲਾਟੀ ਦਾ ਵੱਡਾ ਐਕਸ਼ਨ, ਕਿਹਾ-'ਜਲਦ ਮਿਲੇਗਾ ਇਨਸਾਫ'

6d2

ਲੁਧਿਆਣਾ- ਕੁਝ ਦਿਨਾਂ ਪਹਿਲਾਂ ਲੁਧਿਆਣਾ (Ludhiana) ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਔਰਤ ਨੇ ਪੰਜਾਬ ਪੁਲਿਸ (Punjab Police) ਦੇ ਕਾਂਸਟੇਬਲ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਮਾਸੂਮ ਬੱਚੀ ਦਿਲਰੋਜ਼ ਕੌਰ (Dilroz Kaur) ਨੂੰ ਘਰ ਦੇ ਬਾਹਰੋਂ ਅਗਵਾ ਕਰਕੇ ਉਸ ਨੂੰ ਜ਼ਿੰਦਾ ਜ਼ਮੀਨ ਵਿਚ ਦਫਨ ਕਰ ਮੌਤ ਦੇ ਘਾਟ ਉਤਾਰ (Murder) ਦਿੱਤਾ ਸੀ। ਇਸ ਘਟਨਾ ਨੇ ਪੂਸੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਉਥੇ ਹੀ ਹੁਣ ਇਸ ਮਾਮਲੇ ਉੱਤੇ ਪੰਜਾਬ ਮਹਿਲਾ ਕਮਿਸ਼ਨ (Punjab Women's Commission) ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ (Manisha Gulati) ਵੱਡਾ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਹੈ। ਮਨੀਸ਼ਾ ਗੁਲਾਟੀ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਦਿਲਰੋਜ਼ ਦੇ ਨਾਲ ਜੋ ਹੋਇਆ ਉਸ 'ਤੇ ਸਾਰਾ ਪੰਜਾਬ ਰੋ ਰਿਹਾ ਹੈ, ਹਰ ਮਾਂ ਰੋ ਰਹੀ ਹੈ, ਮੈਂ ਵੀ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੀ।

Also Read: ਸਾਗ ਦਾ ਸਵਾਦ ਬਣਿਆ ਮੌਤ ਦਾ ਕਾਰਣ, 2 ਦੀ ਮੌਤ ਬੱਚਾ ਜੇਰੇ ਇਲਾਜ

ਮਨੀਸ਼ਾ ਗੁਲਾਟੀ ਨੇ ਅੱਗੇ ਕਿਹਾ ਕਿ ਮੈਨੂੰ ਕਈ ਲੋਕਾਂ ਦੇ ਮੈਸੇਜ ਆ ਰਹੇ ਸਨ ਕਿ ਇਸ ਬੇਟੀ ਨੂੰ ਇਨਸਾਫ ਦਿਵਾਇਆ ਜਾਵੇ ਤੇ ਮੈਂ ਕਹਿੰਦੀ ਹਾਂ ਕਿ ਬੱਚੀ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਦੇ ਲਈ ਸਾਡਾ ਕਮਿਸ਼ਨ ਅੱਜ ਸੈਸ਼ਨ ਜੱਜ ਨੂੰ ਪੱਤਰ ਲਿਖੇਗਾ ਤੇ ਜਲਦੀ ਤੋਂ ਜਲਦੀ ਇਨਸਾਫ ਦੀ ਮੰਗ ਕਰੇਗਾ। ਮਨੀਸ਼ਾ ਗੁਲਾਟੀ ਨੇ ਅੱਗੇ ਕਿਹਾ ਕਿ ਉਸ ਜੱਲਾਦ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਮੈਂ ਦਿਲਰੋਜ਼ ਦੀ ਮਾਂ ਨੂੰ ਵੀ ਜਲਦੀ ਮਿਲਣ ਜਾਵਾਂਗੀ।

Also Read: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਹਾਈ ਕੋਰਡ ਵਲੋਂ ਵੱਡਾ ਝਟਕਾ 

ਦੱਸ ਦਈਏ ਕਿ ਬੀਤੇ ਦਿਨੀਂ ਇਕ ਔਰਤ ਨੇ ਆਪਸੀ ਰੰਜਿਸ਼ ਕਾਰਨ ਦਿਲਰੋਜ਼ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਸੀ ਤੇ ਉਸ ਨੂੰ ਜ਼ਮੀਨ ਵਿਚ ਜ਼ਿੰਦਾ ਦਫਨ ਕਰਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੰਜਾਬ ਭਰ ਤੋਂ ਦੋਸ਼ੀ ਔਰਤ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

In The Market