LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੱਚਿਆਂ ਤੋਂ ਭੀਖ ਮੰਗਵਾਉਂਦਾ ਸੀ ਮਤਰੇਆ ਪਿਉ, ਪੈਸੇ ਨਾ ਦੇਣ 'ਤੇ ਕਰਦਾ ਸੀ ਕੁੱਟਮਾਰ

556656

ਜਲੰਧਰ:  ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਦੇ ਵੱਖ ਵੱਖ ਚੌਂਕਾਂ ਦੇ ਵਿੱਚ ਅਕਸਰ ਬੱਚਿਆਂ ਨੂੰ ਭੀਖ ਮੰਗਦੇ ਹੋਏ ਵੇਖਿਆ ਹੀ ਹੋਵੇਗਾ। ਕਈ ਵਾਰ ਉਨ੍ਹਾਂ ਬੱਚਿਆਂ ਨੂੰ ਰੈੱਡ ਲਾਈਟ ਤੇ ਖੜੇ ਵੇਖਿਆ ਹੋਵੇਗਾ ਅਤੇ  ਉਸੇ ਸਮੇਂ ਉਹ ਛੋਟੇ ਛੋਟੇ ਬੱਚੇ ਆ ਕੇ ਪੈਸੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਹਰ ਕਿਸੇ ਨੇ ਦੇਖਿਆ ਹੈ ਕਿ ਕਈ ਵਾਰ ਤਾਂ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹੁੰਦੀਆਂ ਹਨ। ਕੁਝ ਲੋਕ ਦੇਖ ਕੇ ਲੋਕ ਪੈਸੇ ਦੇ ਦਿੰਦੇ ਹਨ।  

Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

ਦੱਸ ਦਈਏ ਕਿ ਉਹ ਸੱਟਾਂ ਨਕਲੀ ਹੁੰਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਇਕ ਨੌਜਵਾਨ ਮੰਦਰ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਇੱਕ ਬੱਚਾ ਮਿਲਦਾ ਹੈ ਜੋ ਰੋਂਦਾ ਹੋਇਆ ਉਸ ਨੂੰ ਆਪਣੀ ਸਾਰੀ ਦਰਦ ਭਰੀ ਕਹਾਣੀ ਸੁਣਾਉਂਦਾ ਹੈ  ਫਿਰ ਉਸ ਨੌਜਵਾਨ ਨੇ ਸੋਚਿਆ ਕਿ ਕਿਉਂ ਨਾ ਇਸ ਦੀ ਮਦਦ ਕੀਤੀ ਜਾਵੇ ਤਾਂ ਉਸ ਵੇਲੇ ਨੌਜਵਾਨ ਕਾਂਗਰਸ ਪਾਰਟੀ ਯੂਥ ਦਾ ਪ੍ਰਧਾਨ ਅੰਗਦ ਦੱਤਾ ਨੇ ਚੰਗਾ ਖਾਣਾ ਖੁਆਇਆ ਅਤੇ ਉਸ ਨੂੰ ਕੱਪੜੇ ਲਿਆ ਕੇ ਦਿੱਤੇ। 

Read this: ਕੋਰੋਨਾ ਕੇਸਾਂ ਤੇ ਲੱਗੀ ਬ੍ਰੇਕ, 118 ਦਿਨਾਂ ਬਾਅਦ ਮਿਲੇ ਕੋਰੋਨਾ ਦੇ ਸਭ ਤੋਂ ਘੱਟ ਮਰੀਜ਼

ਪਰ ਦੂਜੇ ਦਿਨ ਹੀ ਫਿਰ ਉਸ ਲੜਕੇ ਦਾ ਉਹੀ ਹਾਲ ਦੇਖਿਆ ਜਿਸ ਨਾਲ ਉਸ ਦਾ ਮਨ ਬਹੁਤ ਦੁਖੀ ਹੋਇਆ ਤਾਂ ਉਸ ਨੇ ਉਸ ਬੱਚੇ ਦੇ ਨਾਲ ਗੱਲਬਾਤ ਕੀਤੀ  ਉਸ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ  ਉਸ ਦਾ  ਮਤਰੇਆ ਪਿਉ ਉਨ੍ਹਾਂ ਦੇ ਕੋਲੋਂ ਇਹ ਸਾਰਾ ਕੰਮ ਕਰਵਾਉਂਦਾ ਹੈ  ਅਤੇ ਜਦੋਂ ਉਹ ਮਨ੍ਹਾ ਕਰਦੇ ਹਨ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕਰਦਾ ਹੈ।

ਉਸ ਛੋਟੇ ਬੱਚੇ ਨੇ ਆਪਣੇ ਸਰੀਰ ਤੇ ਉਪਰ ਪਏ ਨਿਸ਼ਾਨ ਵੀ ਉਸ ਨੌਜਵਾਨ ਨੂੰ ਦਿਖਾਏ  ਫਿਰ ਅੰਗਦ ਦੱਤਾ ਨੇ ਪਾਰਟੀਬਾਜ਼ੀ ਤੋਂ ਉੱਠ ਕੇ ਸਾਰਾ ਮਾਮਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ। ਮੌਕੇ ਤੇ ਹੀ ਪਹੁੰਚ ਕੇ ਡਿਊਟੀ ਅਫਸਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਹੁਣ ਉਹ ਤਿੰਨ ਬੱਚਿਆਂ ਨੂੰ ਉਸ ਜਾਨਵਰ ਤੋਂ  ਛੁਡਵਾਇਆ ਗਿਆ ਹੈ।  ਉਨ੍ਹਾਂ ਬੱਚਿਆਂ ਨੂੰ ਨਵੇਂ ਚੰਗੇ ਕੱਪੜੇ ਪੁਆ ਕੇ ਚਾਈਲਡ ਹੋਂਮ ਵਿੱਚ ਛੱਡਣ ਦੀ ਗੱਲ ਕੀਤੀ ਜਾ ਰਹੀ  ਪਰ ਛੋਟਾ ਜਿਹਾ ਬੱਚਾ ਜਿਸ ਦਾ ਨਾਂ ਗੌਰਵ ਹੈ ਉਸ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਹੋਰ ਵੀ ਬਚੇ ਉਸ ਦਰਿੰਦੇ ਦੀ ਚੁੰਗਲ ਵਿੱਚ ਫਸੇ ਹੋਏ ਹਨ  ਅਤੇ ਉਨ੍ਹਾਂ ਨੂੰ ਵੀ ਛਡਾਉਣ ਦੀ ਗੱਲ ਕੀਤੀ ਜਾ ਰਹੀ ਹੈ। 

 

In The Market