LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕੇਸਾਂ ਤੇ ਲੱਗੀ ਬ੍ਰੇਕ, 118 ਦਿਨਾਂ ਬਾਅਦ ਮਿਲੇ ਕੋਰੋਨਾ ਦੇ ਸਭ ਤੋਂ ਘੱਟ ਮਰੀਜ਼

covid repoirt302

ਨਵੀਂ ਦਿੱਲੀ:  ਦੇਸ਼ ਵਿਚ ਕੋਰੋਨਾਵਾਇਰਸ (coronavirus) ਦਾ ਕਹਿਰ ਲਗਾਤਾਰ ਘਟ ਹੋ ਰਿਹਾ ਹੈ। ਇਸ ਵਿਚਾਲੇ ਬੀਤੇ ਦਿਨੀ 118 ਦਿਨਾਂ ਬਾਅਦ ਦੇਸ਼ ਵਿਚ ਕੋਰੋਨਾਵਾਇਰਸ (coronavirus) ਦੇ ਸਭ ਤੋਂ ਘੱਟ ਸੰਕਰਮਿਤ ਮਰੀਜ਼ਾਂ ਦੀ ਰਿਪੋਰਟ ਆਈ ਹੈ। ਜਦਕਿ ਪਿਛਲੇ ਇੱਕ ਦਿਨ ਵਿੱਚ 2020 ਮੌਤਾਂ ਵੀ ਹੋਈਆਂ ਹਨ। ਹਾਲਾਂਕਿ, ਰਾਜਾਂ ਤੋਂ ਅਜੇ ਵੀ ਪੁਰਾਣੀਆਂ ਮੌਤਾਂ ਦੇ ਹਿਸਾਬ ਸਾਹਮਣੇ ਆ ਰਹੇ ਹਨ। ਮੱਧ ਪ੍ਰਦੇਸ਼ ਨੇ ਕੋਵਿਡ ਸੂਚੀ ਵਿੱਚ ਪਿਛਲੇ ਇੱਕ ਦਿਨ ਵਿੱਚ 1481 ਮੌਤਾਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

ਕੋਰੋਨਾ(corona) ਦੀ ਤੀਜੀ ਲਹਿਰ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਸਿਰਫ ਮੌਸਮ ਦੀ ਖ਼ਬਰ ਨਹੀਂ ਮੰਨਿਆ ਜਾਣਾ ਚਾਹੀਦਾ, ਤੀਜੀ ਲਹਿਰ ਕੁਦਰਤ ਨਾਲੋਂ ਸਾਡੇ ਰੁਝਾਨ ਉੱਤੇ ਵਧੇਰੇ ਨਿਰਭਰ ਹੈ, ਕਿਉਂਕਿ ਕੇਸ ਘੱਟ ਹੋਏ ਹਨ ਅਤੇ ਖ਼ਤਮ ਨਹੀਂ ਹੋਏ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਕੁੱਲ 3,00,63,720 ਲੋਕ ਵਾਇਰਸ ਨੂੰ ਹਰਾਉਣ ਵਿਚ ਸਫਲ ਹੋਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਦੇ ਹੁਣ ਤੱਕ ਕੁੱਲ 43,40,58,138 ਸੈਂਪਲ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਸੋਮਵਾਰ ਨੂੰ 17,40,325 ਸੈਂਪਲ ਦੀ ਜਾਂਚ ਕੀਤੀ ਗਈ।

Read this- ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ 'ਤੇ ਬੱਚੇ ਆ ਸਕਣਗੇ ਸਕੂਲ

ਗੌਰਤਲਬ ਹੈ ਕਿ ਬੀਤੇ ਦਿਨੀ ਪਿਛਲੇ 24 ਘੰਟਿਆਂ ਵਿੱਚ 30,818 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ, 48,916 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ ਅਤੇ 2,024 ਮੌਤਾਂ ਵੀ ਦਰਜ ਕੀਤੀਆਂ ਹਨ। ਮ੍ਰਿਤਕਾਂ ਦੀ ਗਿਣਤੀ ਵਿੱਚ ਅਚਾਨਕ ਆਇਆ ਇਹ ਉਛਾਲ ਮੱਧ ਪ੍ਰਦੇਸ਼ ਵਿੱਚ 1,478 ਮੌਤਾਂ ਦੇ ਪੁਰਾਣੇ ਕੇਸ ਜੋੜੇ ਜਾਣ ਕਾਰਨ ਵਧਿਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਐਕਟਿਵ ਯਾਨੀ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 20,126 ਦੀ ਕਮੀ ਆਈ ਹੈ। ਪਿਛਲੇ 14 ਦਿਨਾਂ ਵਿੱਚ ਇਹ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 28 ਜੂਨ ਨੂੰ 20,872 ਐਕਟਿਵ ਕੇਸ ਘਟੇ ਸਨ।

In The Market