LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ 'ਤੇ ਬੱਚੇ ਆ ਸਕਣਗੇ ਸਕੂਲ

unlock

ਚੰਡੀਗੜ੍ਹ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦੇ ਘੱਟ ਰਹੇ ਕੇਸਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀ ਢਿੱਲ ਦਿੱਜੀ ਰਹੀ ਹੈ। ਜਿਸ ਕਾਰਣ ਲੋਕਾਂ ਨੇ ਹੁਣ ਰਾਹਤ ਦਾ ਸਾਹ ਲਿਆ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਵਾਰ ਰੂਮ ਵਿਚ ਮੀਟਿੰਗ (Meeting) ਕੀਤੀ ਗਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਇਨ੍ਹਾਂ ਫੈਸਲਿਆਂ ਵਿਚ ਸਭ ਤੋਂ ਵੱਡਾ ਫੈਸਲਾ ਤਾਂ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਹੈ ਕਿਉਂਕਿ ਪਿਛਲੇ ਤਕਰੀਬਨ 2 ਸਾਲ ਤੋਂ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ ਹਾਲਾਂਕਿ ਸਕੂਲਾਂ ਵਲੋਂ ਆਨਲਾਈਨ ਕਲਾਸਾਂ (Online Classes) ਤਾਂ ਲਗਾਈਆਂ ਜਾ ਰਹੀਆਂ ਹਨ ਪਰ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਕੋਲ ਆਨਲਾਈਨ ਕਲਾਸਾਂ ਲਗਾਉਣ ਲਈ ਕੋਈ ਸਾਧਨ ਨਹੀਂ ਹੈ, ਜਿਸ ਕਾਰਣ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ।

Chandigarh Unlock Guidelines: Chandigarh Administration announcement Now  shops can open from 10am to 6pm

Read this- ਭਗਵੰਤ ਮਾਨ ਨੇ ਦਿੱਤੇ ਸੰਕੇਤ, ਕਈ ਵੱਡੇ ਚਿਹਰੇ ਹੋਣਗੇ ਆਪ 'ਚ ਸ਼ਾਮਲ

ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਵਿਚ ਸਕੂਲ 19 ਜੁਲਾਈ, 2021 ਤੋਂ ਖੁੱਲ ਜਾਣਗੇ। 9ਵੀਂ ਤੋਂ 12ਵੀਂ ਕਲਾਸਾਂ ਲਈ ਸਕੂਲ ਖੁੱਲ੍ਹਣਗੇ। ਮਾਪਿਆਂ ਦੀ ਸਹਿਮਤੀ ਦੇ ਨਾਲ ਬੱਚੇ ਸਕੂਲ ਆ ਸਕਦੇ ਹਨ। ਇਸ ਦੇ ਬਾਵਜੂਦ ਆਨਲਾਈਨ ਪੜ੍ਹਾਈ ਜਾਰੀ ਰਹੇਗੀ ਕਿਉਂਕਿ ਜਿਹੜੇ ਬੱਚੇ ਅਜੇ ਸਕੂਲ ਨਹੀਂ ਆਉਣਾ ਚਾਹੁੰਦੇ ਉਹ ਘਰਾਂ ਵਿਚ ਹੀ ਰਹਿ ਕੇ ਆਨਲਾਈਨ ਪੜ੍ਹਾਈ ਕਰ ਸਕਣ। ਕੋਚਿੰਗ ਸੰਸਥਾਵਾਂ ਨੂੰ 19 ਜੁਲਾਈ 2021 ਤੋਂ ਇਸ ਸ਼ਰਤ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਸਰੀਰਕ ਤੌਰ 'ਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ ਕਿ ਸਾਰੇ ਯੋਗ ਵਿਦਿਆਰਥੀਆਂ ਅਤੇ ਸਟਾਫ਼ ਨੂੰ ਟੀਕੇ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗੀ ਹੋਵੇ ਅਤੇ ਸੰਸਥਾਵਾਂ ਵਿਚ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ । ਇਸ ਦੇ ਨਾਲ ਹੀ ਰਾਕ ਗਾਰਡਨ ਅਤੇ ਅਜਾਇਬ ਘਰ ਕੋਵੀਡ ਪ੍ਰੋਟੋਕਾਲ ਨਾਲ ਖੋਲ੍ਹਿਆ ਜਾਵੇਗਾ। ਸਿਨੇਮਾ ਹਾਲ ਅਤੇ ਸਪਾ ਨੂੰ ਵੀ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਹੋਵੇਗੀ।

In The Market