LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਖ ਵੱਖ ਕੰਧਾਂ 'ਤੇ ਲਿਖੇ ਦਿਖੇ ਇਨ੍ਹਾਂ ਨਾਅਰਿਆ ਨੇ ਮਚਾਈ ਹਲਚਲ, ਪੁਲਿਸ ਆਈ ਹਰਕਤ 'ਚ

nyre

ਹੁਸ਼ੀਆਰਪੁਰ: ਜ਼ਿਲ੍ਹਾ ਹੁਸ਼ੀਆਰਪੁਰ (Hoshiarpur) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ  ਉਸ ਵੇਲੇ ਹੱਲਚਲ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸ਼ਹਿਰ ਦੀਆਂ ਵੱਖ-ਵੱਖ ਕੰਧਾਂ ਤੇ ਖਾਲਿਸਤਾਨ (Khalistan) ਪੱਖੀ ਨਾਅਰੇ ਵੇਖੇ। ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੀਆਂ ਵੱਖ ਵੱਖ ਕੰਧਾਂ ਖ਼ਾਸ ਕਰ ਉਨ੍ਹਾਂ ਇਮਾਰਤਾਂ ਨੂੰ ਨਾਅਰੇ ਲਿਖਣ ਲਈ ਚੁਣਿਆ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਜ਼ਿਆਦਾ ਸੀ। 

Read this : ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਹਰਦੀਪ ਪੁਰੀ ਨੇ ਸੰਭਾਲਿਆ ਅਹੁਦਾ, ਦਿੱਤਾ ਵੱਡਾ ਬਿਆਨ

ਇਸ ਮਾਮਲੇ ਬਾਰੇ ਜਦ ਪੁਲਿਸ ਨੂੰ ਜਾਣਕਾਰੀ ਮਿਲੀ ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਇਨ੍ਹਾਂ ਲਿਖਤਾਂ ਨੂੰ ਕਾਲੇ ਰੰਗ ਨਾਲ ਮਿਟਾਇਆ ਅਤੇ ਨਜ਼ਦੀਕੀ ਦੁਕਾਨਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸ਼ੁਰੂ ਕੀਤੇ। ਸਿਵਲ ਹਸਪਤਾਲ ਨਜ਼ਦੀਕ ਲੱਗੇ ਕੈਮਰਿਆਂ ਵਿਚ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਇਹ ਨਾਅਰੇ ਲਿਖਦੇ ਹੋਏ ਦੇਖਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਸ਼ਹਿਰ ਦੀ ਸਿਵਲ ਹਸਪਤਾਲ ਰੋਡ ’ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਨਜ਼ਦੀਕ, ਜੇਜੋਂ ਰੋਡ ’ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ ’ਤੇ ਬਣੇ ਸਵਾਗਤੀ ਗੇਟ ਸਮੇਤ ਹੋਰ ਥਾਵਾਂ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਇਹ ਵੇਖ ਕੇ ਆਮ ਲੰਘ ਰਹੇ ਲੋਕਾਂ ਵਿਚ ਹੱਲਚਲ ਮੱਚ ਗਈ। 

Read this :  Modi New Cabinet list : ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਪੜੋ ਪੂਰੀ ਲਿਸਟ

ਪੁਲਿਸ ਨੂੰ ਪਤਾ ਲੱਗਾ ਕਿ ਬਿਨ੍ਹਾਂ ਨੰਬਰ ਮੋਟਰਸਾਇਕਲ ਤੇ ਸਵਾਰ ਤਿੰਨ ਮੁਲਜ਼ਮਾਂ ਵਿੱਚੋਂ ਦੋ ਵਿਅਕਤੀ ਮੋਟਰਸਾਈਕਲ ’ਤੇ ਬੈਠੇ ਰਹੇ ਅਤੇ ਤੀਜਾ ਸਪਰੇਅ ਪੇਂਟ ਨਾਲ ਇਨ੍ਹਾਂ ਨਾਅਰਿਆਂ ਨੂੰ ਲਿਖਦਾ ਗਿਆ। ਉਸ ਨੇ ਹਰ ਇੱਕ ਨਾਅਰਾ ਲਿਖਣ ਲਈ ਤਿੰਨ ਤੋਂ ਚਾਰ ਸੈਕਿੰਡ ਦਾ ਸਮਾਂ ਲਿਆ ਅਤੇ ਚੰਡੀਗੜ੍ਹ ਗੜ੍ਹਸ਼ੰਕਰ ਰੋਡ ਵੱਲ ਨੂੰ ਫ਼ਰਾਰ ਹੋ ਗਏ। 

In The Market