LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਹਰਦੀਪ ਪੁਰੀ ਨੇ ਸੰਭਾਲਿਆ ਅਹੁਦਾ, ਦਿੱਤਾ ਵੱਡਾ ਬਿਆਨ

hardeep puria

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ (Petrol Diesel Price) ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ। ਇਸ ਵਿਚਾਲੇ ਬੀਤੇ ਦਿਨੀ ਹੀ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪੈਟਰੋਲ ਦੀਆ ਕੀਮਤਾਂ (Petrol Diesel Price) ਵਧਣ ਕਰਕੇ ਵਿਰੋਧੀ ਪਾਰਟੀਆਂ ਸਰਕਾਰ ਦੀਆਂ ਨੀਤੀਆਂ 'ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਦੌਰਾਨ ਹਰਦੀਪ ਸਿੰਘ ਪੁਰੀ (Hardeep Puri) ਨੇ ਪੈਟਰੋਲੀਅਮ ਅਤੇ ਕੁਦਰਤੀ ਮੰਤਰੀ ਦਾ ਅਹੁਦਾ ਸੰਭਾਲ ਲਿਆ।

ਹਰਦੀਪ ਸਿੰਘ ਪੁਰੀ ਨੂੰ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲੱਗੀ ਅੱਗ ਨੂੰ ਕਾਬੂ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕਈ ਰਾਜਾਂ ਵਿੱਚ ਪੈਟਰੋਲ ਦੀ ਕੀਮਤ ਸੈਂਕੜੇ ਤੱਕ ਪਹੁੰਚ ਗਈ ਹੈ।

Read this :  Modi New Cabinet list : ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਪੜੋ ਪੂਰੀ ਲਿਸਟ

ਹਰਦੀਪ ਪੁਰੀ  ਦਾ ਬਿਆਨ 
ਅਹੁਦਾ ਸੰਭਾਲਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਹਰਦੀਪ ਸਿੰਘ ਪੁਰੀ (Hardeep Puri)ਨੇ ਵੱਡਾ ਬਿਆਨ ਦਿੱਤਾ ਹੈ। ਪੁਰੀ ਨੇ ਕਿਹਾ ਕਿ ਉਹ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਸ ਵਿਸ਼ੇ 'ਤੇ ਕੋਈ ਟਿੱਪਣੀ ਕਰਨਗੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਮੈਨੂੰ ਥੋੜਾ ਸਮਾਂ ਦਿਓ। ਮੈਨੂੰ ਵਿਸ਼ਿਆਂ ਬਾਰੇ ਜਾਣਕਾਰੀ ਲੈਣ ਦੀ ਜ਼ਰੂਰਤ ਹੈ। ਮੈਂ ਇਸ ਮੰਤਰਾਲੇ ਵਿੱਚ ਕਦਮ ਰੱਖਿਆ ਹੈ, ਇਸ ਲਈ ਮੇਰੇ ਲਈ ਇਸ 'ਤੇ ਬਾਰੇ ਕੁਝ ਕਹਿਣਾ ਗ਼ਲਤ ਹੋਵੇਗਾ।”

Read this : ਫਰਜੀ ਬਾਬੇ ਦਾ ਕਾਰਨਾਮਾ ਉਡਾ ਦੇਵੇਗਾ ਹੋਸ਼, ਇਕੋ ਘਰ ਵਿਚੋਂ ਕੱਢ ਲੈ ਗਿਆ 3 ਔਰਤਾਂ

Petrol Diesel Price
ਪੈਟਰੋਲ ਦੀ ਕੀਮਤ ਪਹਿਲਾਂ ਹੀ ਦੇਸ਼ ਦੇ ਅੱਧੇ ਤੋਂ ਵੱਧ ਹਿੱਸਿਆਂ ਵਿਚ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਦਿੱਲੀ ਵਿਚ 100.56 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 106.59 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦਿੱਲੀ ਵਿਚ 89.62 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 97.18 ਰੁਪਏ ਹੋ ਗਈ।

In The Market