LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਰਜੀ ਬਾਬੇ ਦਾ ਕਾਰਨਾਮਾ ਉਡਾ ਦੇਵੇਗਾ ਹੋਸ਼, ਇਕੋ ਘਰ ਵਿਚੋਂ ਕੱਢ ਲੈ ਗਿਆ 3 ਔਰਤਾਂ

farji

ਕਾਦੀਆਂ: ਅੰਧਵਿਸ਼ਵਾਸਾਂ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਦੇਸ਼ ਵਿਚ ਹੀ ਨਹੀਂ ਸਗੋਂ ਹੁਣ ਪੰਜਾਬ ਵਿਚ ਵੀ ਅੰਧਵਿਸ਼ਵਾਸ਼ ਲਗਾਤਾਰ ਵੱਧ ਰਿਹਾ ਹੈ। ਬਹੁਤ ਘੱਟ ਅਜਿਹੇ ਲੋਕ ਹੋਣਗੇ ਜੋ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਇਕ ਵਾਰ ਜੇ ਕਿਸੇ ਦੇ ਮਨ ਕੋਈ ਵਹਿਮ ਪੈ ਗਿਆ ਤਾਂ ਫਿਰ ਉਹ ਨਿਕਲ ਨਹੀਂ ਸਕਦਾ। ਸਾਡੇ ਸਮਾਜ ਵਿਚ ਬਹੁਤ ਪ੍ਰਚਲਿਤ ਵਹਿਮ-ਭਰਮ ਹਨ, ਜਿਵੇਂ ਰਾਤ ਨੂੰ ਨਹੁੰ ਨਹੀਂ ਕੱਟਣੇ, ਬਿੱਲੀਆਂ ਅੱਖਾਂ ਵਾਲਾ ਬੰਦਾ ਤੇ ਮੁੱਛਾਂ ਵਾਲੀ ਔਰਤ ਬੁਰੇ ਹੁੰਦੇ ਹਨ। ਜਿਵੇਂ-ਜਿਵੇਂ ਸਮਾਜ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਵਹਿਮ ਭਰਮ ਵਧਦੇ ਜਾ ਰਹੇ ਹਨ। 

Read this : ਕਿਸਾਨਾਂ ਤੋਂ ਬਾਅਦ ਹੁਣ ਨਰਸਾਂ ਦਾ ਹੱਲਾ - ਬੋਲ, ਸਰਕਾਰ ਖਿਲਾਫ਼ ਕਰ ਰਹੇ ਪ੍ਰਦਰਸ਼ਨ

ਇਕ ਅਜਿਹਾ ਹੀ ਮਾਮਲਾ ਪਿੰਡ ਮਨਸੂਰ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਦੀ ਪਤਨੀ ਨੂੰ ਚੌਕੀ ਆਉਂਦੀ ਸੀ। ਇਕ-ਦੋ ਵਾਰ ਔਰਤ ਨੂੰ ਠੀਕ ਕਰਨ ਤੋਂ ਬਾਅਦ, ਪਖੰਡੀ ਬਾਬਾ ਸੋਨੀ ਸ਼ਾਹ ਨੇ ਪਹਿਲਾਂ ਉਸ ਪਰਿਵਾਰ ਦਾ ਭਰੋਸਾ ਜਿੱਤ ਲਿਆ ਅਤੇ ਫਿਰ ਉਸ ਪਰਿਵਾਰ ਵਿਚ ਆਉਣਾ ਸ਼ੁਰੂ ਕਰ ਦਿੱਤਾ। ਚਾਰ ਸਾਲ ਪਹਿਲਾਂ, ਪਰਿਵਾਰ ਵਿਚ ਨੌਜਵਾਨ ਦੀ ਭੈਣ ਅਤੇ ਚਾਚੀ ਨੂੰ ਆਪਣੇ ਨਾਲ ਲੈ ਗਏ। 

 

 

ਕੀ ਹੈ ਪੂਰਾ ਮਾਮਲਾ 
ਪੀੜਿਤ ਯੁਵਕ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ, ਉਸ ਤੋਂ ਬਾਅਦ ਮੇਰੀ ਪਤਨੀ ਨੂੰ ਕੁਝ ਹੋ ਗਿਆ ਸੀ, ਜਿਸ ਕਰਕੇ ਮੈਂ ਆਪਣੀ ਪਤਨੀ ਨੂੰ ਅਮ੍ਰਿਤਸਰ ਦੇ ਬਾਬੇ ਨੂੰ ਦਿਖਾਇਆ ਸੀ, ਜਿਸ ਤੋਂ ਬਾਅਦ ਮੇਰੀ ਪਤਨੀ ਠੀਕ ਹੋ ਗਈ ਸੀ। ਉਸ ਤੋਂ ਬਾਅਦ ਬਾਬਾ ਸਾਡੇ ਘਰ ਆਇਆ ਸੀ ਅਤੇ ਕੁਝ ਦਿਨ ਘਰ ਹੀ ਰਿਹਾ ਸੀ, ਉਦੋਂ ਬਾਬਾ ਮੇਰੀ ਚਾਚੀ ਅਤੇ ਭੈਣ ਨੂੰ ਆਪਣੇ ਨਾਲ ਲੈ ਗਿਆ ਸੀ, ਬਾਅਦ ਵਿਚ ਬਾਬੇ ਨੇ ਮੇਰੀ ਭੈਣ ਨਾਲ ਵਿਆਹ ਕਰਵਾ ਲਿਆ।

ਲੇਕਿਨ ਹੁਣ ਕਰੀਬ 4 ਸਾਲ ਬਾਅਦ ਬਾਬੇ ਨੇ ਮਾਫ਼ੀ ਮੰਗੀ ਅਤੇ ਬਾਬਾ ਅਤੇ ਮੇਰੀ ਭੈਣ ਫਿਰ ਤੋਂ ਸਾਡੇ ਘਰ ਆ ਗਏ। ਲੇਕਿਨ ਹੁਣ ਇਸ ਵਾਰ ਬਾਬਾ ਮੇਰੀ ਪਤਨੀ ਨੂੰ ਹੀ ਆਪਣੇ ਨਾਲ ਲੈ ਗਿਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

ਥਾਣਾ ਕਦੀਆਂ ਦੇ ਐਸਐਚਓ ਬਲਕਾਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ, ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਤਨੀ ਬਾਲਗ ਹੈ ਅਤੇ ਆਪਣੀ ਮਰਜੀ ਨਾਲ ਗਈ ਹੈ, ਲੇਕਿਨ ਫਿਰ ਵੀ ਪੁਲਿਸ ਨੇ ਇਸ਼ਤਿਹਾਰ ਲਗਵਾ ਦਿੱਤੇ ਹਨ ਅਤੇ ਪੁਲਿਸ ਜਾਂਚ ਕਰ ਰਹੀ ਹੈ।

In The Market