LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Modi New Cabinet list : ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਪੜੋ ਪੂਰੀ ਲਿਸਟ

therm

ਨਵੀਂ ਦਿੱਲੀ (ਇੰਟ.)- ਕੇਂਦਰੀ ਮੰਤਰੀਮੰਡਲ (Union Cabinet)ਦਾ ਬੀਤੇ ਦਿਨੀ ਸ਼ਾਮ 6 ਵਜੇ ਵਿਸਥਾਰ ਹੋਇਆ। ਇਸ ਦੌਰਾਨ ਹੁਣ ਪੀ.ਐੱਮ. ਮੋਦੀ ਦੀ ਕੈਬਨਿਟ (Cabinet)ਵਿਚ ਸ਼ਾਮਲ ਹੋ ਰਹੇ 43 ਨੇਤਾਵਾਂ ਦੀ ਫਾਈਨਲ ਲਿਸਟ (The final list) ਆ ਗਈ ਹੈ। ਇਸ ਲਿਸਟ ਵਿਚ ਕਈ ਵੱਡੇ ਨਾਵਾਂ ਨੂੰ ਥਾਂ ਦਿੱਤੀ ਗਈ ਹੈ। ਮਸਲਨ, ਨਾਰਾਇਣ ਤਾਤੂ ਰਾਣੇ (Narayan tatu rane), ਸਰਬਾਨੰਦ ਸੋਨੇਵਾਲ, ਡਾ. ਵਰਿੰਦਰ ਕੁਮਾਰ, ਜਿਓਤਿਰਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਕੁਮਾਰ ਪਾਰਸ, ਕਿਰੇਨ ਰਿੱਜੂ ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁੱਖ ਮੰਡਵੀਆ, ਸਮੇਤ ਕਈ ਹੋਰ ਨੇਤਾਵਾਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ। 

modi 2

ਇਸ ਤੋਂ ਇਲਾਵਾ ਭੁਪਿੰਦਰ ਯਾਦਵ, ਪੁਰਸ਼ੋਤਮ ਰੁਪਾਲਾ, ਜੀ ਕਿਸ਼ਨ ਰੇੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰੀਆ ਸਿੰਘ ਪਟੇਲ, ਸਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਲਾਜੇ ਨੂੰ ਵੀ ਮੰਤਰੀਮੰਡਲ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਵਿਸਥਾਰ ਦੇ ਮੱਦੇਨਜ਼ਰ 10 ਮੰਤਰੀਆਂ ਦਾ ਪ੍ਰਮੋਸ਼ਨ ਕੀਤਾ ਗਿਆ ਹੈ ਜਦੋਂ ਕਿ ਮੰਤਰੀਮੰਡਲ ਵਿਚ 33 ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। 

PM Modi: CoWIN to be open source, for use by all nations | India News,The  Indian Express

ਵੇਖੋ Modi New Cabinet ਲਿਸਟ : 
ਰਾਜਨਾਥ ਸਿੰਘ - ਰੱਖਿਆ ਮੰਤਰੀ
ਅਮਿਤ ਸ਼ਾਹ - ਗ੍ਰਹਿ ਮਾਮਲੇ ਤੇ ਸਹਿਕਾਰਿਤਾ ਮੰਤਰਾਲਾ
ਨਿਤਿਨ ਗਡਕਰੀ - ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ
ਨਿਰਮਲਾ ਸੀਤਾਰਮਨ - ਵਿੱਤ ਤੇ ਕਾਰਪੋਰੇਟ ਮੰਤਰਾਲਾ
ਨਰਿੰਦਰ ਸਿੰਘ ਤੋਮਰ - ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ
ਐਸ. ਜੈਸ਼ੰਕਰ - ਵਿਦੇਸ਼ ਮੰਤਰੀ
ਅਰਜੁਨ ਮੁੰਡਾ - ਕੇਂਦਰੀ ਜਨਜਾਤੀ ਮਾਮਲੇ ਮੰਤਰਾਲਾ
ਸਮ੍ਰਿਤੀ ਜੁਬਿਨ ਈਰਾਨੀ - ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਧਰਮਿੰਦਰ ਪ੍ਰਧਾਨ - ਸਿੱਖਿਆ ਮੰਤਰੀ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ
ਪਿਯੂਸ਼ ਗੋਇਲ - ਵਣਜ ਤੇ ਉਦਯੋਗ ਮੰਤਰੀ, ਖਪਤਕਾਰ ਮਾਮਲੇ ਮੰਤਰੀ, ਖੁਰਾਕ ਤੇ ਜਨਤਕ ਵੰਡ ਤੇ ਕੱਪੜਾ ਮੰਤਰੀ
ਪ੍ਰਹਿਲਾਦ ਜੋਸ਼ੀ - ਸੰਸਦੀ ਮਾਮਲੇ ਮੰਤਰੀ, ਕੋਲਾ ਮੰਤਰੀ ਤੇ ਖਣਨ ਮੰਤਰੀ
ਨਾਰਾਇਣ ਤਾਤੂ ਰਾਣੇ - ਮਾਈਕ੍ਰੋ, ਛੋਟੇ ਤੇ ਦਰਮਿਆਨੇ ਉੱਦਮ ਮੰਤਰੀ
ਸਰਬਾਨੰਦ ਸੋਨੋਵਾਲ - ਬੰਦਰਗਾਹ, ਸਮੁੰਦਰੀ ਜ਼ਹਾਜ ਤੇ ਜਲ ਮਾਰਗ ਮੰਤਰੀ ਤੇ ਆਯੂਸ਼ ਮੰਤਰਾਲੀ
ਮੁਖਤਾਰ ਅੱਬਾਸ ਨਕਵੀ - ਘੱਟ ਗਿਣਤੀ ਮਾਮਲੇ ਮੰਤਰੀ
ਵਰਿੰਦਰ ਕੁਮਾਰ - ਸਮਾਜਿਕ ਨਿਆਂ ਤੇ ਸਹਿਕਾਰਿਤਾ ਮੰਤਰਾਲਾ
ਗਿਰੀਰਾਜ ਸਿੰਘ - ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਾ
ਜੋਤੀਰਾਦਿੱਤਿਆ ਸਿੰਧੀਆ - ਸ਼ਹਿਰੀ ਹਵਾਬਾਜ਼ੀ ਮੰਤਰੀ
ਰਾਮਚੰਦਰ ਪ੍ਰਸਾਦ ਸਿੰਘ - ਸਟੀਲ ਮੰਤਰੀ
ਅਸ਼ਵਿਨੀ ਵੈਸ਼ਣਵ - ਰੇਲਵੇ ਮੰਤਰੀ, ਸੰਚਾਰ ਮੰਤਰੀ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ
ਪਸ਼ੂਪਤੀ ਕੁਮਾਰ ਪਾਰਸ - ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ
ਗਜੇਂਦਰ ਸਿੰਘ ਸ਼ੇਖਾਵਤ - ਜਲ ਸ਼ਕਤੀ ਮੰਤਰੀ
ਕਿਰਣ ਰਿਜੀਜੂ - ਕਾਨੂੰਨ ਤੇ ਨਿਆਂ ਮੰਤਰੀ
ਰਾਜਕੁਮਾਰ ਸਿੰਘ - ਊਰਜਾ ਮੰਤਰੀ, ਨਵਿਆਉਣਯੋਗ ਊਰਜਾ ਮੰਤਰੀ
ਹਰਦੀਪ ਸਿੰਘ ਪੁਰੀ - ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਤੇ ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ
ਮਨਸੁਖ ਮੰਡਾਵਿਆ - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਤੇ ਕੈਮਿਕਲ ਤੇ ਖਾਦ ਮੰਤਰੀ
ਭੁਪਿੰਦਰ ਯਾਦਵ - ਵਾਤਾਵਰਣ, ਜੰਗਲਾਤ ਤੇ ਮੌਸਮ ਤਬਦੀਲੀ ਮੰਤਰੀ ਤੇ ਕਿਰਤ ਤੇ ਰੁਜ਼ਗਾਰ ਮੰਤਰੀ
ਮਹਿੰਦਰ ਨਾਥ ਪਾਂਡੇ - ਭਾਰੀ ਉਦਯੋਗ ਮੰਤਰੀ
ਪੁਰਸ਼ੋਤਮ ਰੂਪਲਾ - ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ
ਜੀ ਕਿਸ਼ਨ ਰੈੱਡੀ- ਸੱਭਿਆਚਾਰ ਮੰਤਰੀ, ਸੈਰ ਸਪਾਟਾ ਮੰਤਰੀ ਅਤੇ ਉੱਤਰ-ਪੂਰਬੀ ਵਿਕਾਸ ਮੰਤਰੀ
ਅਨੁਰਾਗ ਸਿੰਘ ਠਾਕੁਰ - ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਯੁਵਾ ਤੇ ਖੇਡ ਮੰਤਰੀ

 

 

In The Market