LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਾਰ ਮਹੀਨਿਆਂ ਤੋਂ ਪੁੱਤਰ ਦੀ ਲਾਸ਼ ਉਡੀਕਦੀ ਮਾਂ ਲਾਸ਼ ਪਹੁੰਚਣ ਤੋਂ ਪਹਿਲਾਂ ਚੱਲ ਬਸੀ

putter

ਹੁਸ਼ਿਆਰਪੁਰ:  ਪੰਜਾਬ ਤੋਂ ਵਿਦੇਸ਼ਾਂ ਵਿਚ ਕੰਮ ਕਰਨ ਜਾਂਦੇ ਨੌਜਵਾਨਾਂ ਨਾਲ ਜੁੜੇ ਮਾਮਲੇ ਲਗਾਤਰ ਵੱਧ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ (Hoshiarpur) ਨਾਲ ਲਗਦੇ ਲਾਗਲੇ ਪਿੰਡ ਲੰਗੇਰੀ ਤੋਂ ਸਾਹਮਣੇ ਆਇਆ ਹੈ ਜਿਥੇ ਅਪ੍ਰੈਲ ਮਹੀਨੇ ਰੋਜੀ ਰੋਟੀ ਲਈ ਰੋਮਾਨੀਆਂ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਲਿਆਉਣ ਲਈ ਪਰਿਵਾਰ ਵਾਲੇ ਜੱਦੋਜਹਿਦ ਕਰ ਰਹੇ  ਸੀ ਕਿ ਪਰਿਵਾਰ 'ਤੇ ਉਸ ਸਮੇਂ ਵੱਡਾ ਭਾਣਾ ਵਰਤ ਗਿਆ।  

Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ

ਪੁੱਤਰ ਦੀ ਲਾਸ਼ ਉਡੀਕਦੀ ਮਾਂ ਅੱਜ ਸਵੇਰੇ ਚੱਲ ਵਸੀ। ਦੁਪਹਿਰ ਤਿੰਨ ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ ਜਿੱਥੇ ਮਾਂ ਅਤੇ ਪੁੱਤਰ ਦੋਹਾਂ ਦਾ ਇੱਕਠਿਆਂ ਅੰਤਿਮ ਸਸਕਾਰ ਕੀਤਾ ਗਿਆ। ਸਾਰਾ ਪਿੰਡ ਅਤੇ ਇਲਾਕਾ ਵਿਚ ਗਮਗੀਨ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਦੇ ਬਜੁਰਗ, ਪਿਤਾ ਸੁਖ਼ਦੇਵ ਸਿੰਘ, ਮਾਸਟਰ ਅਵਤਾਰ ਲੰਗੇਰੀ ਸਤਪ੍ਰਕਾਸ਼ ਸਿੰਘ, ਸਰਬਜੀਤ ਸਿੰਘ ਪੰਚ, ਸੁਰਜੀਤ ਸਿੰਘ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਂਹੀ ਅਪ੍ਰੈਲ ਮਹੀਨੇ ਰੋਮਾਨੀਆਂ ਗਿਆ ਸੀ |

Read this- ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ

ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ  ਉਨ੍ਹਾਂ ਆਪਣੇ ਲੜਕੇ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ।  ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ |

ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ 04 ਅਪ੍ਰੈਲ ਨੂੰ  ਏਜੰਟ ਨੇ ਉਨ੍ਹਾਂ ਨੂੰ  ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦਸ ਦਿਨ ਲੱਗ ਜਾਣੇ ਹਨ ਪਰੰਤੂ ਲਾਸ਼ ਪਿੰਡ ਨਹੀਂ ਆ ਸਕੀ। 

Read this-  112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ

ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐਮ ਪੀ ਮਨੀਸ਼ ਤਿਵਾੜੀ, ਆਪ ਆਗੂ ਭਗਵੰਤ ਮਾਨ ਨੂੰ  ਅਪੀਲ ਕੀਤੀ ਸੀ ਜਿਸ ਤੋਂ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜੀ ਨਾਲ ਅੱਜ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ ਪਰੰਤੂ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂਹ ਦੇਖ਼ਣ ਲਈ ਇੰਤਜਾਰ ਕਰਦੀ ਉਸ ਦੀ ਮਾਂ ਗੁਰਦੇਵ ਕੌਰ ਦਾ ਵੀ ਦੇਹਾਂਤ ਹੋ ਗਿਆ।  ਪਿੰਡ ਵਿਚ ਇੱਕਠੇ ਹੀ ਮਾਂ ਪੁੱਤ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

In The Market