LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਕੋਰੋਨਾ ਕੇਸ ਘਟਣ ਕਰਕੇ ਕੀ ਅੱਜ ਮਿਲ ਸਕਦੀ ਲਾਕਡਾਊਨ 'ਚ ਛੋਟ?

covid019

ਚੰਡੀਗੜ੍ਹ: ਪੰਜਾਬ ਵਿਚ ਹੁਣ (corona) ਕੋਰੋਨਾ ਦਾ ਗ੍ਰਾਫ ਲਗਾਤਾਰ ਘੱਟ ਰਿਹਾ ਹੈ। ਦੱਸ ਦੇਈਏ ਕਿ ਪੰਜਾਬ 'ਚ ਲਾਕਡਾਊਨ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਇਸ ਕਰਕੇ ਅੱਜ ਕਿਹਾ ਜਾ ਰਿਹਾ ਹੈ ਕਿ (corona) ਕੋਰੋਨਾ ਕੇਸ ਘਟਣ ਕਰਕੇ ਹੁਣ ਪੰਜਾਬ ਵਿਚ (lockdown) ਲਾਕਡਾਊਨ 'ਚ ਛੋਟ ਮਿਲ ਸਕਦੀ ਹੈ। ਸ਼ਾਮ ਤਕ (punjab government) ਪੰਜਾਬ ਸਰਕਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਤੋਂ ਛੋਟ ਦੇ ਕੇ ਲਾਕਡਾਊਨ  (lockdown)ਨੂੰ ਅੱਗੇ ਵਧਾ ਵੀ ਸਕਦੀ ਹੈ। 

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 55 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਕਾਬੂ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਵੇਂ ਪੂਰੀ ਤਰ੍ਹਾਂ ਰੁਕੀ ਨਹੀਂ ਹੈ, ਪਰ ਸੂਬੇ 'ਚ 106 ਦਿਨਾਂ ਬਾਅਦ ਬੀਤੇ ਦਿਨੀਂ ਲਾਗ ਦੇ ਸਭ ਤੋਂ ਘੱਟ 629 ਨਵੇਂ ਕੇਸ ਸਾਹਮਣੇ ਆਏ। ਅਜਿਹੇ 'ਚ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲਾਕਡਾਊਨ 'ਚ ਕਈ ਛੋਟਾਂ ਦੇ ਸਕਦੇ ਹਨ।

ਇਸ ਤੋਂ ਪਹਿਲਾਂ 1 ਮਾਰਚ 2021 ਨੂੰ 635 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ ਤੇ ਉਦੋਂ ਇਹ ਗਿਣਤੀ ਲਗਾਤਾਰ ਵਧ ਰਹੀ ਸੀ। ਹਾਲਾਂਕਿ 1 ਮਾਰਚ ਨੂੰ 24 ਘੰਟੇ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 18 ਸੀ, ਪਰ ਸੋਮਵਾਰ (14 ਜੂਨ) ਨੂੰ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋਈ। 

ਸੁਰਜੀਤ ਜਿਆਣੀ ’ਤੇ ਲੱਗੇ ਕਿਸਾਨ ਦੀ ਜ਼ਮੀਨ ਦੱਬਣ ਦੇ ਦੋਸ਼, ਧੱਕੇਸ਼ਾਹੀ ਖਿਲਾਫ ਡਟੇ ਕਿਸਾਨ ਆਗੂ

ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਸਾਰੇ 22 ਜ਼ਿਲ੍ਹਿਆਂ 'ਚ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਲਾਗ ਦੇ ਸਭ ਤੋਂ ਵੱਧ 98 ਮਰੀਜ਼ ਜਲੰਧਰ 'ਚ ਮਿਲੇ ਹਨ, ਜਦਕਿ ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ 'ਚ ਘੱਟੋ-ਘੱਟ 8 ਮਰੀਜ਼ ਮਿਲੇ ਹਨ। ਪਿਛਲੇ 24 ਘੰਟੇ ਦੌਰਾਨ ਵਿਭਾਗ ਵੱਲੋਂ 32,250 ਸੈਂਪਲ ਇਕੱਤਰ ਕੀਤੇ ਗਏ ਤੇ 43,421 ਸੈਂਪਲਾਂ ਦੀ ਜਾਂਚ ਕੀਤੀ ਗਈ।  

ਕੇਂਦਰੀ ਸਿਹਤ ਮੰਤਰਾਲਾ ਮੁਤਾਬਿਕ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 60 ਹਜ਼ਾਰ 471 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਹਜ਼ਾਰ 726 ਮਰੀਜ਼ਾਂ ਦੀ ਮੌਤ ਹੋ ਗਈ ਹੈ।

 

In The Market