LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਰਜੀਤ ਜਿਆਣੀ ’ਤੇ ਲੱਗੇ ਕਿਸਾਨ ਦੀ ਜ਼ਮੀਨ ਦੱਬਣ ਦੇ ਦੋਸ਼, ਧੱਕੇਸ਼ਾਹੀ ਖਿਲਾਫ ਡਟੇ ਕਿਸਾਨ ਆਗੂ

surjit jutyania

ਫਾਜ਼ਿਲਕਾ: ਖੇਤੀ ਕਾਨੂੰਨਾਂ ਦੇ ਹੱਕ ’ਚ ਤੇ ਕਿਸਾਨਾਂ (farmers) ਦੇ ਖਿਲਾਫ ਬਿਆਨ ਬਾਜੀ ਕਰਨ ਕਰਕੇ ਅਕਸਰਸੁਰਖੀਆਂ ਬਟੋਰਨ ਵਾਲੇ ਭਾਜਪਾ ਆਗੂ ਸੁਰਜੀਤ ਜਿਆਣੀ (Surjit Jayani) ਇਕ ਵਾਰ ਫਿਰ ਚਰਚਾ ’ਚ ਆ ਗਏ ਹਨ। ਹੁਣ ਸੁਰਜੀਤ ਜਿਆਣੀ ’ਤੇ ਧੱਕੇ ਨਾਲ ਇਕ ਕਿਸਾਨ ਦੀ 111 ਕਨਾਲ ਜ਼ਮੀਨ ਦੱਬਣ ਦੇ ਦੋਸ਼ ਲਗੇ ਹਨ।

ਪੀੜਤ (farmer) ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਆਜਮਵਾਲਾ ’ਚ ਉਸ ਦੀ 111 ਕਨਾਲ ਜ਼ਮੀਨ ਹੈ ਜਿਸ ’ਤੇ ਸੁਰਜੀਤ ਕੁਮਾਰ ਜਿਆਣੀ ਦੇ ਬੰਦੇ ਧੱਕੇ ਨਾਲ ਟਰੈਕਟਰ ਵਾਹ ਰਹੇ ਸਨ। 

ਇਹ ਵੀ ਪੜ੍ਵੋ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ 'ਤੇ ਕੀਤੀ ਗੱਲਬਾਤ

ਜਦੋਂ ਉਨ੍ਹਾਂ ਵੱਲੋਂ ਜ਼ਮੀਨ ’ਤੇ (tractor) ਟਰੈਕਟਰ ਵਾਹੁਣ ਤੋਂ ਰੋਕਿਆ ਗਿਆ ਤਾਂ ਉਲਟਾ ਉਨ੍ਹਾਂ ਨੂੰ ਹੀ ਝੂਠੇ ਪਰਚੇ ’ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ  ਹਨ। ਇੰਨਾ ਹੀ ਨਹੀਂ ਸੁਰਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ’ਤੇ ਵੀ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧਪੁਰਵ ਵਲੋਂ ਜਿਆਣੀ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ। ਯੂਨੀਅਨ ਦੇ ਆਗੂਆਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਉਹ ਕਿਸੇ ਕੀਮਤ ’ਤੇ ਕਿਸਾਨ ਸੁਰਜੀਤ ਸਿੰਘ ਨਾਲ ਧੱਕਾ ਨਹੀਂ ਹੋਣ ਦੇਣਗੇ। 

ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, 'ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ'

ਬੇਸ਼ੱਕ ਕਿਸਾਨ ਜੱਥੇਬੰਦੀਆਂ ਪੀੜਤ ਕਿਸਾਨ ਦੇ ਹੱਕ ’ਚ ਆ ਡਟੀਆਂ ਹਨ ਪਰ ਕੀ ਪੁਲਿਸ ਪ੍ਰਸ਼ਾਸਨ ਪੀੜਤ ਧਿਰ ਦੀ ਸੁਣਵਾਈ ਕਰੇਗਾ ਜਾਂ ਫਿਰ ਸਿਆਸੀ ਦਬਾਅ ਹੇਠ ਇਸ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। 

In The Market