LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚੰਨੀ ਨੇ ਬੱਚਿਆ ਨੂੰ ਹੈਲੀਕਾਪਟਰ 'ਚ ਕਾਰਵਾਈ ਆਸਮਾਨ ਦੀ ਸੈਰ,ਕਿਹਾ- 'ਕਦੇ ਹੁੰਦਾ ਸੀ ਮੇਰਾ ਵੀ ਇਹ ਸੁਪਨਾ'

29 nov 1

ਚੰਡੀਗੜ੍ਹ : ਪੰਜਾਬ ਚੋਣਾਂ ਦਾ ਜੋਸ਼ ਹੁਣ ਹਰ ਗੁਜ਼ਰਦੇ ਦਿਨ ਵਧਦਾ ਜਾ ਰਿਹਾ ਹੈ। ਅਜਿਹੇ 'ਚ ਹਰ ਬਾਜ਼ੀ, ਹਰ ਸ਼ੈਲੀ ਨੂੰ ਸਿਆਸੀ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਆਪਣੇ ਹੈਲੀਕਾਪਟਰ ਦੌਰੇ 'ਤੇ ਕਈ ਬੱਚਿਆਂ ਨੂੰ ਨਾਲ ਲਿਆ।ਉਨ੍ਹਾਂ ਦੇ ਸਟਾਈਲ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

 Also Read : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ, ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ

ਉਨ੍ਹਾਂ ਨੇ ਫੇਸਬੁੱਕ ਪੋਸਟ (Facebook Post) ਪਾ ਕੇ ਲਿਖਿਆ ਕਿ ਬੱਚੇ ਪੰਜਾਬ ਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣਾ ਮੇਰੇ ਜੀਵਨ ਦਾ ਟੀਚਾ ਹੈ। ਅੱਜ ਰੋਜ਼ਾਨਾ ਦੇ ਕੰਮਕਾਜ ਦੌਰਾਨ ਮੋਰਿੰਡਾ ਵਿਖੇ ਹੈਲੀਕਾਪਟਰ ਕੋਲ ਇਹਨਾਂ ਬੱਚਿਆਂ ਨੂੰ ਖੇਡਦੇ ਦੇਖਿਆ। ਉਹ ਸਮਾਂ ਯਾਦ ਆਇਆ ਜਦੋਂ ਅਸੀਂ ਛੋਟੇ ਹੁੰਦੇ ਅਸਮਾਨ ਵਿੱਚ ਉਡਦੇ ਉੱਡਣ ਖਟੋਲਿਆਂ ਨੂੰ ਦੇਖ ਕੇ ਸੋਚਦੇ ਹੁੰਦੇ ਸੀ ਕਿ ਸਾਨੂੰ ਵੀ ਕਦੇ ਝੂਟੇ ਲੈਣ ਦਾ ਮੌਕਾ ਮਿਲੂ। ਅੱਜ ਉਸੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਮੈਂ ਪਿੰਡਾਂ ਦੇ ਕੁੱਝ ਬੱਚਿਆਂ ਨੂੰ ਹੈਲੀਕਾਪਟਰ ਦਾ ਝੂਟਾ ਦਿਵਾ ਕੇ ਉਨ੍ਹਾਂ ਦੇ ਅਸਮਾਨ ਛੂਹਣ ਦੇ ਸੁਪਨੇ ਨੂੰ ਸਾਕਾਰ ਕੀਤਾ। ਇਹਨਾਂ ਨੂੰ ਮਿਲਕੇ ਅਤੇ ਇਹਨਾਂ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਕਾਬਲੀਅਤ ਦੀ ਕਮੀ ਨਹੀਂ ਬਸ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੇਣ ਦੀ ਲੋੜ ਹੈ। ਮੇਰਾ ਇਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਹੈ ਕਿ ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਹਰ ਹੀਲਾ ਕਰਦਾ ਰਹਾਂਗਾ। ਪੰਜਾਬ ਸਰਕਾਰ ਸਭ ਦੀ ਸਰਕਾਰ ਹੈ ਅਤੇ ਸਭ ਦੇ ਸੁਪਨੇ ਸਾਕਾਰ ਕਰਨਾ ਮੇਰੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

Also Read : ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਛੋਟੇ ਉਦਯੋਗਾਂ ਤੇ ਵਪਾਰੀਆਂ ਨੂੰ ਹੋਣਗੇ ਇਹ ਫਾਇਦੇ

ਹੁਣ ਉਨ੍ਹਾਂ ਹੀ ਬੱਚਿਆਂ ਦੇ ਉਸ ਤਜ਼ਰਬੇ ਨੂੰ ਯਾਦਗਾਰ ਬਣਾਉਣ ਲਈ, ਸੀਐਮ ਚੰਨੀ ਨੇ ਉਨ੍ਹਾਂ ਸਾਰਿਆਂ ਨਾਲ ਕਈ ਸੈਲਫੀ ਵੀ ਖਿੱਚੀਆਂ। ਤਸਵੀਰਾਂ 'ਚ ਬੱਚੇ ਖੁਸ਼ ਨਜ਼ਰ ਆ ਰਹੇ ਹਨ, ਸੀਐੱਮ ਚੰਨੀ (CM Channi) ਵੀ ਉਨ੍ਹਾਂ ਦੀ ਕੰਪਨੀ ਦੇ ਕਾਫੀ ਪਸੰਦ ਕੀਤੀ ਹੈ। ਹੁਣ ਇਸ ਖਾਸ ਮੌਕੇ 'ਤੇ CM ਚਰਨਜੀਤ ਸਿੰਘ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਅਨੁਸਾਰ ਪੰਜਾਬ ਦੇ ਬੱਚਿਆਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਕੇਵਲ ਮੌਕਿਆਂ ਦੀ ਘਾਟ ਕਾਰਨ ਉਨ੍ਹਾਂ ਦਾ ਵਿਕਾਸ ਕਈ ਵਾਰ ਰੁਕ ਜਾਂਦਾ ਹੈ। ਚੰਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਪੰਜਾਬ ਦੇ ਸਾਰੇ ਬੱਚਿਆਂ ਦਾ ਸੁਪਨਾ ਪੂਰਾ ਕਰਨਗੇ। ਉਹ ਸਾਰਿਆਂ ਦਾ ਸਹੀ ਮਾਰਗਦਰਸ਼ਨ ਕਰਨਗੇ।

Also Read : 'ਹੈਂ ! ਇਹ ਵਿਆਹ ਦਾ ਕਾਰਡ ਕਿ ਕਨੂੰਨੀ ਨੋਟਿਸ'

ਸੀਐਮ ਚੰਨੀ (CM Channi) ਨੇ ਇਹ ਵੀ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਨੌਜਵਾਨ ਦੇ ਸੁਪਨੇ ਨੂੰ ਪੂਰਾ ਕੀਤਾ ਜਾਵੇ ਅਤੇ ਉਹ ਇਸ ਦਿਸ਼ਾ ਵਿੱਚ ਕੰਮ ਵੀ ਕਰ ਰਹੇ ਹਨ। ਵੈਸੇ ਇਸ ਤੋਂ ਪਹਿਲਾਂ ਵੀ ਚਰਨਜੀਤ ਸਿੰਘ ਚੰਨੀ ਆਪਣੀ ਗਰੀਬੀ ਦਾ ਜ਼ਿਕਰ ਕਰ ਚੁੱਕੇ ਹਨ। ਹੁਣ ਚੋਣਾਂ ਦੇ ਮੌਸਮ 'ਚ ਇਸ ਦਾ ਕਿੰਨਾ ਕੁ ਅਸਰ ਪੈਂਦਾ ਹੈ, ਇਹ ਕੁਝ ਦਿਨਾਂ 'ਚ ਸਪੱਸ਼ਟ ਹੋ ਜਾਵੇਗਾ।

In The Market