LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ, ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ

29 nov parliament

ਨਵੀਂ ਦਿੱਲੀ : ਸੰਸਦ ਦਾ 25 ਦਿਨਾਂ ਸਰਦ ਰੁੱਤ ਸੈਸ਼ਨ (Winter Session)  ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ 36 ਬਿੱਲ ਪਾਸ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਪੈਗਾਸ ਵਿਵਾਦ ਅਤੇ ਕੀਮਤਾਂ 'ਚ ਵਾਧੇ ਸਮੇਤ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰ ਸਕਦੀ ਹੈ।

Also Read : ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਛੋਟੇ ਉਦਯੋਗਾਂ ਤੇ ਵਪਾਰੀਆਂ ਨੂੰ ਹੋਣਗੇ ਇਹ ਫਾਇਦੇ

ਕੇਸ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ :
-  ਸਰਦ ਰੁੱਤ ਸੈਸ਼ਨ (Winter Session) ਦੀਆਂ 19 ਬੈਠਕਾਂ 'ਚ ਕੇਂਦਰ ਸਰਕਾਰ 36 ਵਿਧਾਨਕ ਬਿੱਲ ਅਤੇ ਇਕ ਵਿੱਤ ਬਿੱਲ ਪੇਸ਼ ਕਰ ਸਕਦੀ ਹੈ।
- ਐਗਰੀਕਲਚਰ ਐਕਟ (Agriculture Act) ਨੂੰ ਰੱਦ ਕਰਨ ਵਾਲਾ ਬਿੱਲ ਪਹਿਲੇ ਦਿਨ ਲੋਕ ਸਭਾ (Lok Sabha) ਵਿੱਚ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਹੈ। ਇਹ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ (Narinder Singh Tomar) ਪੇਸ਼ ਕਰਨਗੇ। ਸੱਤਾ 'ਚ ਕਾਬਜ਼ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਅੱਜ ਆਪਣੇ ਸੰਸਦ ਮੈਂਬਰਾਂ ਲਈ ਵ੍ਹਿੱਪ ਜਾਰੀ ਕਰ ਦਿੱਤਾ ਹੈ।
- ਇਸ ਸੈਸ਼ਨ ਵਿੱਚ ਕਈ ਹੋਰ ਅਹਿਮ ਬਿੱਲ ਵੀ ਪਾਸ ਕੀਤੇ ਜਾਣਗੇ। ਇਹਨਾਂ ਵਿੱਚ ਕ੍ਰਿਪਟੋਕਰੰਸੀ (Cryptocurrency) ਅਤੇ ਅਧਿਕਾਰਤ ਡਿਜੀਟਲ ਮੁਦਰਾ ਬਿੱਲ ਵੀ ਸ਼ਾਮਲ ਹਨ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਕੱਲ੍ਹ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪਰੰਪਰਾ ਦੀ ਕਿਸੇ ਵੀ ਉਲੰਘਣਾ ਤੋਂ ਇਨਕਾਰ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਦੇ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਕੋਈ ਪਰੰਪਰਾ ਨਹੀਂ ਸੀ। ਇਸ ਦੀ ਸ਼ੁਰੂਆਤ ਮੋਦੀ ਜੀ ਨੇ ਕੀਤੀ ਸੀ।
- ਰਾਜ ਸਭਾ 'ਚ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ (Malikarjun Kharge) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਹਾਜ਼ਰ ਹੋਣ ਦੀ ਉਮੀਦ ਕਰ ਰਹੇ ਸਨ। 'ਅਸੀਂ ਖੇਤੀਬਾੜੀ ਕਾਨੂੰਨਾਂ  (Farm Law) ਬਾਰੇ ਹੋਰ ਪੁੱਛਣਾ ਚਾਹੁੰਦੇ ਹਾਂ ਕਿਉਂਕਿ ਕੁਝ ਖਦਸ਼ੇ ਹਨ ਕਿ ਇਹ ਤਿੰਨ ਕਾਨੂੰਨ ਦੁਬਾਰਾ ਕਿਸੇ ਹੋਰ ਰੂਪ ਵਿੱਚ ਆ ਸਕਦੇ ਹਨ।
- ਕੱਲ੍ਹ ਹੋਈ ਮੀਟਿੰਗ ਵਿੱਚ 31 ਪਾਰਟੀਆਂ ਨੇ ਹਿੱਸਾ ਲਿਆ। ਹਾਲਾਂਕਿ ਆਮ ਆਦਮੀ ਪਾਰਟੀ ਨੇ ਮੀਟਿੰਗ ਦੇ ਵਿਚਕਾਰ ਵਾਕਆਊਟ ਕਰ ਦਿੱਤਾ। ਪਾਰਟੀ ਦੇ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ।
- ਪ੍ਰਹਿਲਾਦ ਜੋਸ਼ੀ (Prahlad Joshi) ਨੇ ਕਿਹਾ ਕਿ ਸਰਕਾਰ ਨਿਯਮਾਂ ਦੇ ਤਹਿਤ ਸਦਨ ਦੇ ਫਲੋਰ 'ਤੇ ਕਿਸੇ ਵੀ ਮੁੱਦੇ 'ਤੇ ਚਰਚਾ ਕਰਨ ਲਈ ਹਮੇਸ਼ਾ ਤਿਆਰ ਹੈ। ਜੋਸ਼ੀ ਨੇ ਸਦਨ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੀ ਅਪੀਲ ਵੀ ਕੀਤੀ।
- ਮੇਘਾਲਿਆ ਤੋਂ ਲੋਕ ਸਭਾ ਮੈਂਬਰ ਅਤੇ ਨੈਸ਼ਨਲ ਪੀਪਲਜ਼ ਪਾਰਟੀ ਦੀ ਅਗਾਥਾ ਸੰਗਮਾ ਨੇ ਸਰਕਾਰ ਨੂੰ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
- ਤੇਜ਼ੀ ਨਾਲ ਫੈਲ ਰਹੀ ਤ੍ਰਿਣਮੂਲ ਕਾਂਗਰਸ ਨੇ ਸਰਦ ਰੁੱਤ ਸੈਸ਼ਨ (Winter Session) ਤੋਂ ਪਹਿਲਾਂ ਭਰੋਸਾ ਦਿੱਤਾ ਹੈ ਕਿ ਉਹ ਇਕਜੁੱਟ ਵਿਰੋਧੀ ਧਿਰ ਦਾ ਹਿੱਸਾ ਬਣੇ ਰਹਿਣਗੇ।
- ਤ੍ਰਿਣਮੂਲ ਦੇ ਸੀਨੀਅਰ ਨੇਤਾ ਡੇਰੇਕ ਓ ਬ੍ਰਾਇਨ (Derek O'Brien) ਨੇ ਕਿਹਾ, 'ਆਰਜੇਡੀ, ਡੀਐਮਕੇ ਅਤੇ ਸੀਪੀਐਮ ਵਿੱਚ ਫਰਕ ਹੈ। ਇਹ ਸਾਰੇ ਕਾਂਗਰਸ ਦੇ ਚੋਣ ਸਹਿਯੋਗੀ ਹਨ। ਐਨਸੀਪੀ-ਸ਼ਿਵ ਸੈਨਾ ਅਤੇ ਜੇਐਮਐਮ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਚਲਾ ਰਹੇ ਹਨ। ਕਾਂਗਰਸ ਸਾਡੀ ਚੋਣ ਸਹਿਯੋਗੀ ਨਹੀਂ ਹੈ ਅਤੇ ਨਾ ਹੀ ਅਸੀਂ ਉਨ੍ਹਾਂ ਨਾਲ ਸਰਕਾਰ ਚਲਾ ਰਹੇ ਹਾਂ। ਇਹੀ ਫਰਕ ਹੈ।'

In The Market