International News : ਵਿਦੇਸ਼ਾਂ ਦੀ ਧਰਤੀ ਉਤੇ ਭਵਿੱਖ ਬਣਾਉਣ ਗਏ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈਣ ਦੇ ਮਾਮਲੇ ਵਧਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਰਮਾਨੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 20 ਸਾਲਾ ਗੁਰਬਾਜ਼ ਸਿੰਘ ਵਾਸੀ ਪਿੰਡ ਸਰਫਕੋਟ ਵਜੋਂ ਹੋਈ ਹੈ। ਨੌਜਵਾਨ ਪੁੱਤਰ ਦੇ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਅਰਮਾਨੀਆ ਗਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਰਮਾਨੀਆ ਵਿੱਚ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਗੁਰਬਾਜ ਦੀ ਮ੍ਰਿਤਕ ਦੇਹ ਭਾਈ ਘਨਈਆ ਹੋਮੇਨੂੰਟੇਰਨ ਐਂਡ ਯੂਕੇ ਵਲੋਂ ਕਰੀਬ 3.50 ਲੱਖ ਰੁਪਏ ਖਰਚ ਕਰਕੇ ਉਸਦੇ ਪਿੰਡ ਸਰਫ ਲਿਆਂਦੀ ਜਾ ਰਹੀ ਹੈ।
ਅੰਮ੍ਰਿਤਸਰ - ਨਾਨਕੇ ਖੇਡਣ ਮੱਲਣ ਆਏ ਚਾਰ ਸਾਲਾ ਮਾਸੂਮ ਜਵਾਕ ਦੀ ਇਕ ਭਿਆਨਕ ਹਾਦਸੇ ਵਿਚ ਜਾਨ ਚਲੀ ਗਈ। ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੇ ਦੀ ਪਛਾਣ ਆਰੀਅਨ ਵਜੋਂ ਹੋਈ ਹੈ। ਨਾਨਕੇ ਘਰੋਂ ਬਾਹਰ ਖੇਡਣ ਗਏ ਆਰੀਅਨ ਨੂੰ ਬੇਕਾਬੂ ਆਟੋ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਾਨਕੇ ਆਇਆ ਆਰੀਅਨ ਜਦੋਂ ਘਰੋਂ ਬਾਹਰ ਖੇਡਣ ਲਈ ਗਿਆ ਤਾਂ ਉਸ ਸਮੇਂ ਬੇਕਾਬੂ ਹੋਏ ਆਟੋ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।ਮ੍ਰਿਤਕ ਬੱਚੇ ਦੀ ਮਾਤਾ ਸੁਨਮ ਪਾਂਡੇ ਦਾ ਰੋ-ਰੋ ਬੁਰਾ ਹਾਲ ਸੀ, ਉਥੇ ਹੀ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਬਿਆਨ ਵੀ ਦਿੱਤਾ। ਪਤਾ ਲੱਗਾ ਹੈ ਕਿ ਮ੍ਰਿਤਕ ਬੱਚਾ ਦੇ ਪਰਿਵਾਰ ਵਾਲੇ ਕਿਸੇ ਹੋਰ ਸੂਬੇ ਵਿਚੋਂ ਰਹਿਣ ਵਾਲੇ ਹਨ, ਜੋ ਕਿ ਇਸ ਸਮੇਂ ਅੰਮ੍ਰਿਤਸਰ ਵਿਖੇ ਰਹਿ ਰਹੇ ਸਨ। ਘਟਨਾ ਥਾਣਾ ਡੀ ਡਵੀਜ਼ਨ ਅਧੀਨ ਆਉਦੇ ਇਨਰ ਸਰਕੂਲਰ ਰੋਡ ’ਤੇ ਵਾਪਰੀ ਹੈ। ਦੁਪਹਿਰ 1 ਵਜੇ ਦੇ ਕਰੀਬ ਪਰਿਵਾਰ ਅਤੇ ਲੋਕਾਂ ਨੇ ਨਮ ਅੱਖਾਂ ਨਾਲ ਬੱਚੇ ਦਾ ਅੰਤਿਮ ਸਸਕਾਰ ਕੀਤਾ।
Natonal News : ਵਾਰਿਸ ਪੰਜਾਬ ਦੇ ਮੁਖੀ ਅਤੇ ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਅੰਮ੍ਰਿਤਪਾਲ ਨੂੰ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ ਪਰ ਇਹ ਪੈਰੋਲ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ। ਇਨ੍ਹਾਂ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਆਪਣੇ ਘਰ ਆ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ। ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਰਹਿਣਾ ਪਵੇਗਾ। ਉਨ੍ਹਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ। ਪੈਰੋਲ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ। ਇੱਥੋਂ ਤੱਕ ਕਿ ਅੰਮ੍ਰਿਤਪਾਲ ਸਿੰਘ ਨੂੰ ਹਵਾਈ, ਸੜਕ ਜਾਂ ਰੇਲ ਰਾਹੀਂ ਦਿੱਲੀ ਲਿਆਂਦਾ ਜਾਵੇਗਾ, ਇਹ ਵੀ ਗੁਪਤ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਨ੍ਹਾਂ ਨੂੰ ਦਿੱਲੀ ਕਿਵੇਂ ਲਿਆਂਦਾ ਜਾਵੇਗਾ।ਦਰਅਸਲ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ 'ਤੇ ਦਿੱਤੀ ਗਈ ਹੈ। ਜਿਸ ਦੀ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਤੇ ਉਨ੍ਹਾਂ ਰਾਹੀਂ ਇਹ ਸੂਚਨਾ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਉਹ ਦਿੱਲੀ ਲਈ ਹੀ ਹਨ। ਉਹ ਦਿੱਲੀ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦਾ। ਉਨ੍ਹਾਂ ਦਾ ਰਾਤ ਦਾ ਠਹਿਰਨ ਵੀ ਦਿੱਲੀ 'ਚ ਹੀ ਹੋਵੇਗਾ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਰਹੇਗਾ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੀ ਟੁਕੜੀ ਅੰਮ੍ਰਿਤਪਾਲ ਨੂੰ ਦਿੱਲੀ ਲਿਆਉਣ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ। ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਕੀਤੀ ਮੰਗਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਆਉਣ ਦਿੱਤਾ ਜਾਵੇ ਤਾਂ ਜੋ ਉਹ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਵੋਟਰਾਂ ਦਾ ਧੰਨਵਾਦ ਕਰ ਸਕਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਸਕਣ।ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਸੀ। ਸਾਲ 2023 ‘ਚ ਅੰਮ੍ਰਿਤਪਾਲ ਸਿੰਘ ‘ਤੇ ਆਪਣੇ ਸਮਰਥਕਾਂ ਨਾਲ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਹਿੰਸਾ ਦਾ ਦੋਸ਼ ਹੈ। ਇਸ ਸਬੰਧੀ ਅੰਮ੍ਰਿਤਪਾਲ ਸਿੰਘ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।
World Cup Team India : ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਹੋਈ ਸੀ, ਜੋ ਵਾਪਸ ਭਾਰਤ ਪਰਤ ਆਈ ਹੈ। ਆਖਿਰ ਵਰਲਡ ਕੱਪ ਦੀ ਟਰਾਫੀ ਭਾਰਤ ਵਿਚ ਪਹੁੰਚ ਗਈ ਹੈ। ਟੀਮ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਹੋਟਲ ਆਈ.ਟੀ.ਸੀ. ਪਹੁੰਚੀ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਖਿਡਾਰੀ ਪੀਐਮ ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਵੇਗੀ। #WATCH | Indian Captain Rohit Sharma cuts a cake at ITC Maurya in Delhi to celebrate the ICC T20 World Cup victory. pic.twitter.com/mTE6jCaTPR — ANI (@ANI) July 4, 2024 ਏਅਰਪੋਰਟ ਉਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕੱਠੇ ਹੋਏ। ਟੀਮ ਦੇ ਦੇਸ਼ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਰੂਫ ਬੱਸ ਤੇ ਟੀਮ ਦੀ ਵਿਕਟਰੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ...
ਮਾਨਸੂਨ ਦੇ ਬਾਵਜੂਦ ਪੰਜਾਬ ਵਿੱਚ ਚੰਗੀ ਬਾਰਿਸ਼ ਦੇਖਣ ਨੂੰ ਨਹੀਂ ਮਿਲੀ। ਮੌਸਮ ਵਿਭਾਗ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਸੂਬੇ 'ਚ 30 ਫੀਸਦੀ ਘੱਟ ਬਾਰਿਸ਼ ਹੋਈ ਹੈ। 1 ਤੋਂ 3 ਜੁਲਾਈ ਤੱਕ ਪੰਜਾਬ ਵਿੱਚ ਔਸਤਨ 12.2 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਹੁਣ ਤੱਕ ਸਿਰਫ਼ 8.6 ਮਿਲੀਮੀਟਰ ਵਰਖਾ ਹੀ ਹੋਈ ਹੈਪਰ ਮਾਨਸੂਨ ਦੇ ਆਉਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਫ਼ਿਰੋਜ਼ਪੁਰ ਅਤੇ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਹੈ। ਬੀਤੀ ਸ਼ਾਮ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਅਤੇ ਫ਼ਿਰੋਜ਼ਪੁਰ ਵਿੱਚ 40.2 ਡਿਗਰੀ ਦਰਜ ਕੀਤਾ ਗਿਆ ਪਰ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਸੂਬੇ ਵਿੱਚ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਾਨਸੂਨ ਦੀ ਚਾਲ ਤੋਂ ਬਾਅਦ ਪਹਾੜੀ ਰਾਜਾਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਦਬਾਅ ਦੀ ਸਥਿਤੀ ਬਣੀ ਹੋਈ ਹੈ। ਅਨੁਮਾਨ ਹੈ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਬੀਐਸ ਨਗਰ, ਮੋਹਾਲੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ।ਅੱਜ ਵੀ ਮੌਸਮ ਵਿਭਾਗ ਨੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 5 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਬਾਰੀਆ ਦਾ ਯੈਲੋ ਅਲਰਟ ਹੈ। ਇਸ ਦੌਰਾਨ ਬੀਤੀ ਸ਼ਾਮ ਤੱਕ ਐਸਬੀਐਸ ਨਗਰ ਵਿੱਚ 15 ਐਮਐਮ, ਰੋਪੜ ਵਿੱਚ 9 ਐਮਐਮ ਅਤੇ ਮੁਹਾਲੀ ਵਿੱਚ 2 ਐਮਐਮ ਮੀਂਹ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਰੁਕ ਰੁਕ ਕੇ ਪੈਂਦਾ ਰਿਹਾ ਮੀਂਹ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 7 ਜੁਲਾਈ ਤੱਕ ਮੀਂਹ ਪਵੇਗਾ ਅਤੇ ਦਿਨ ਭਰ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਇਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ ਹੈ। ਚੰਡੀਗੜ੍ਹ 'ਚ ਅੱਜ ਵੀ ਬੱਦਲ ਛਾਏ ਹੋਏ ਹਨ ਅਤੇ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ਹਿਰ ਵਿੱਚ ਪਿਛਲੇ 33 ਘੰਟਿਆਂ ਵਿੱਚ 66.5 ਐਮਐਮ ਰਿਕਾਰਡ ਕੀਤਾ ਗਿਆ ਹੈ। 1 ਜੂਨ ਤੋਂ 30 ਜੂਨ ਦਰਮਿਆਨ ਕੁੱਲ 9.9 ਮਿਲੀਮੀਟਰ ਬਾਰਿਸ਼ ਹੋਈ। ਜੁਲਾਈ ਦੇ ਪਹਿਲੇ ਤਿੰਨ ਦਿਨਾਂ ਵਿੱਚ ਇਸ ਮਹੀਨੇ ਦੀ ਕੁੱਲ ਬਾਰਿਸ਼ ਦਾ ਲਗਭਗ 25% ਮੀਂਹ ਪਿਆ ਹੈ। ਜਿਸ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਵੀ ਆ ਰਹੀ ਹੈ। ਪਰ ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਇਸ ਵਾਰ ਲੋਕ ਖੂਬ ਆਨੰਦ ਲੈ ਰਹੇ ਹਨ।
National News : ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਬਾਰੇ ਸਵੇਰ ਤੋਂ ਹੀ ਖਬਰ ਵਾਇਰਲ ਹੋ ਰਹੀ ਹੈ ਕਿ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ ਪਰ ਟਰਾਂਸਫਰ ਚੰਡੀਗੜ੍ਹ ਤੋਂ ਬੈਂਗਲੁਰੂ ਕਰ ਦਿੱਤੀ ਗਈ ਹੈ। ਇਸ ਖਬਰ ਨੂੰ CISF ਨੇ ਅਫਵਾਹ ਦੱਸਿਆ ਹੈ। CISF ਨੇ ਸੋਸ਼ਲ ਮੀਡੀਆ 'X' ਪਹਿਲਾਂ ਟਵਿੱਟਰ ਉਤੇ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ ਹੈ। CISF ਨੇ ਪੋਸਟ ਵਿਚ ਕਿਹਾ ਹੈ ਕਿ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਜਿਸ ਉਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਹਨ, ਹਾਲੇ ਵੀ ਸਸਪੈਂਡ ਹੀ ਹੈ ਤੇ ਇਸ ਮਾਮਲੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕਿਸਾਨ ਬੀਬੀਆਂ ਬਾਰੇ ਮਾੜਾ ਬੋਲਣ ਕਾਰਨ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਨੇ 6 ਜੂਨ ਨੂੰ ਥੱਪੜ ਮਾਰ ਦਿੱਤਾ ਸੀ। ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੇ ਪੂਰੇ ਦੇਸ਼ ਵਿਚ ਤੂਲ ਫੜ ਲਿਆ ਸੀ। ਮਾਮਲੇ 'ਚ ਮੋਹਾਲੀ ਪੁਲਿਸ ਨੇ ਜਾਂਚ ਲਈ SIT ਵੀ ਬਣਾਈ ਸੀ। ...
ਪਟਿਆਲਾ ਦੇ ਸਰਹਿੰਦ ਰੋਡ 'ਤੇ ਮੰਗਲਵਾਰ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਐਕਟਿਵਾ ਇੱਕ ਕਾਰ ਨਾਲ ਟਕਰਾ ਕੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ 'ਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜਾਨ ਗੁਆਉਣ ਵਾਲੀ 32 ਸਾਲਾ ਰੀਨਾ ਦੇਵੀ ਮਾਜਰੀ ਪਿੰਡ ਅਕਲੀਆਂ ਪਿੰਡ ਬਾਰਨ ਦੀ ਰਹਿਣ ਵਾਲੀ ਸੀ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਸਕੂਲ ਤੋਂ ਘਰ ਪਹੁੰਚ ਗਿਆ ਹੈ ਅਤੇ ਤਾਲਾ ਲੱਗਾ ਹੋਣ ਕਾਰਨ ਬਾਹਰ ਧੁੱਪ 'ਚ ਬੈਠਾ ਹੈ ਤਾਂ ਰੀਨਾ ਦੇਵੀ ਨੇ ਤੇਜ਼ ਰਫਤਾਰ ਨਾਲ ਐਕਟਿਵਾ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਦੇ ਪਿੱਛੇ ਜਾ ਟਕਰਾਈ, ਫਿਰ ਟਰਾਲੇ ਨਾਲ। ਟਰਾਲੇ ਨਾਲ ਟਕਰਾ ਕੇ ਹੇਠਾਂ ਡਿੱਗੀ ਰੀਨਾ ਦੇਵੀ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਵਾਪਰਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਬੁਲਾਇਆ ਗਿਆ। ਰੀਨਾ ਦੇਵੀ ਟਿਊਸ਼ਨ ਲਈ ਜਾਂਦੀ ਸੀ, ਜਿੱਥੋਂ ਵਾਪਸੀ ਵੇਲੇ ਲੇਟ ਹੋ ਗਈ। ਉਸ ਦਾ ਬੱਚਾ ਸਕੂਲ ਤੋਂ ਬਾਅਦ ਘਰ ਪਰਤਿਆ ਸੀ ਅਤੇ ਤਾਲਾ ਲੱਗਾ ਹੋਣ ਕਾਰਨ ਬਾਹਰ ਬੈਠਾ ਸੀ। ਇਸ ਬਾਰੇ ਪਤਾ ਲੱਗਣ 'ਤੇ ਰੀਨਾ ਦੇਵੀ ਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਚਲਾ ਦਿੱਤੀ ਅਤੇ ਇਸ ਦੌਰਾਨ ਹਾਦਸਾਗ੍ਰਸਤ ਹੋ ਗਿਆ।...
ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉਚੀ ਬੱਸੀ ਨੇੜੇ ਮੁਕੇਰੀਆਂ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਜੋੜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਲੜਕੀ ਦੀ ਮੌਤ ਹੋ ਗਈ ਪਰ ਲੜਕੇ ਨੂੰ ਲੋਕਾਂ ਨੇ ਬਚਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਕਾਰਨ ਜੋੜੇ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਦਸੂਹਾ ਮੁਕੇਰੀਆਂ ਮੁੱਖ ਸੜਕ ਉਤੇ ਸਥਿਤ ਕਸਬਾ ਉਚੀਬਸੀ ਨਹਿਰ ਦੇ ਪੁਲ ‘ਤੇ ਮੋਟਰਸਾਈਕਲ ਸਵਾਰ ਇੱਕ ਜੋੜੇ ਨੇ ਮੋਟਰਸਾਈਕਲ ਖੜ੍ਹਾ ਕਰ ਕੇ ਨਹਿਰ ‘ਚ ਛਾਲ ਮਾਰ ਦਿੱਤੀ। ਇਤਫ਼ਾਕ ਦੀ ਗੱਲ ਇਹ ਹੈ ਕਿ ਉਸ ਸਮੇਂ ਅਮਰਜੀਤ ਨਾਂ ਦਾ ਨੌਜਵਾਨ, ਜੋ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਟੀਮ ਵਿੱਚ ਕੰਮ ਕਰਦਾ ਸੀ, ਅਮਰਜੀਤ ਨੇ ਉਨ੍ਹਾਂ ਨੂੰ ਛਾਲ ਮਾਰਦਿਆਂ ਦੇਖਿਆ। ਅਮਰਜੀਤ ਦਾ ਕਹਿਣਾ ਹੈ ਕਿ ਮੈਂ ਦੋਵਾਂ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੜਕੇ ਨੂੰ ਬਚਾਇਆ ਪਰ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ।ਪੁਲਿਸ ਥਾਣਾ ਦਸੂਹਾ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਪਿੰਡ ਧਨੋਆ ਦੀ ਰਹਿਣ ਵਾਲੀ ਹੈ ਤੇ ਲੜਕੇ ਦੀ ਪਛਾਣ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬਧਾਈਆਂ ਵਜੋਂ ਹੋਈ ਹੈ। ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਪਰ ਲੜਕਾ ਵਾਲ-ਵਾਲ ਬਚ ਗਿਆ।ਮ੍ਰਿਤਕ ਲੜਕੀ ਮਨਪ੍ਰੀਤ ਦੀ ਲਾਸ਼ ਨੂੰ ਦਸੂਹਾ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ ਅਤੇ ਦੋਵਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮਾਂ ਨੇ ਲਾਏ ਗੰਭੀਰ ਦੋਸ਼ਲੜਕੀ ਦੀ ਮਾਂ ਮਨਪ੍ਰੀਤ ਦਾ ਦੋਸ਼ ਹੈ ਕਿ ਉਸ ਦੀ ਲੜਕੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਉਸ ਦੀ ਉਮਰ 16 ਸਾਲ ਹੈ। ਇਹ ਲੜਕਾ ਉਸ ਨੂੰ ਅਕਸਰ ਤੰਗ ਕਰਦਾ ਰਹਿੰਦਾ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਲੜਕੀ ਅਜਿਹਾ ਕਦਮ ਨਹੀਂ ਚੁੱਕ ਸਕਦੀ ਅਤੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।
ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਸੀ। ਹੁਣ ਅੰਮ੍ਰਿਤਪਾਲ ਸਿੰਘ ਨੂੰ ਕੱਲ੍ਹ ਭਾਵ ਸ਼ੁੱਕਰਵਾਰ (5 ਜੁਲਾਈ) ਨੂੰ 4 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਅੰਮ੍ਰਿਤਪਾਲ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। 2017 ਦੇ ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਾਸ਼ਿਦ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇਜਾਜ਼ਤ ਤੋਂ ਬਾਅਦ ਕੱਲ੍ਹ ਸਹੁੰ ਚੁੱਕਣਗੇ। ਅਜਿਹੇ 'ਚ ਚਰਚਾ ਹੈ ਕਿ ਅੰਮ੍ਰਿਤਪਾਲ ਵੀ ਭਲਕੇ ਸਹੁੰ ਚੁੱਕ ਸਕਦੇ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਦੇ ਕਮਰੇ 'ਚ ਇਹ ਸਹੁੰ ਚੁੱਕਣਗੇ। ਉਨ੍ਹਾਂ ਨੂੰ ਏਜੰਸੀਆਂ ਅਤੇ ਸਰਕਾਰ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਲਾਂਕਿ ਨਾ ਤਾਂ ਅੰਮ੍ਰਿਤਪਾਲ ਦੇ ਵਕੀਲ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (ਡੀਸੀ) ਘਣਸ਼ਿਆਮ ਥੋਰੀ ਨੇ ਦੱਸਿਆ- ਅੰਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਦਿੱਤੀ ਗਈ ਹੈ, ਜਿਸ ਬਾਰੇ ਜੇਲ੍ਹ ਸੁਪਰਡੈਂਟ ਡਿਬਰੂਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨਾਭਾ : ਪਰਵਾਸੀ ਮਜ਼ਦੂਰ ਨੇ ਤੇਜ਼ ਰਫ਼ਤਾਰ ਟਰੈਕਟਰ ਨਰੇਗਾ ਮਜ਼ਦੂਰਾਂ ਉਤੇ ਚੜ੍ਹਾਅ ਦਿੱਤਾ। ਇਸ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ। ਇਹ ਹਾਦਸਾ ਨਾਭਾ ਬਲਾਕ ਦੇ ਪਿੰਡ ਹਸਨਪੁਰ ਪੁਲ ਦੇ ਨਜ਼ਦੀਕ ਵਾਪਰਿਆ। ਜ਼ਖਮੀਆਂ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਸਨਪੁਰ ਪਿੰਡ ਦੇ ਪੁਲ 'ਤੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਾ ਸਨ ਕਿ ਬੇਲਗਾਮ ਟਰੈਕਟਰ ਜਿਸ ਨੂੰ ਪਰਵਾਸੀ ਮਜ਼ਦੂਰ ਚਲਾ ਰਿਹਾ ਸੀ, ਤੇਜ਼ਰਫ਼ਤਾਰੀ ਕਾਰਨ ਬੇਲਗਾਮ ਹੋਇਆ ਮਜ਼ਦੂਰਾਂ ਉੱਪਰ ਆ ਚੜ੍ਹਾ ਦਿੱਤਾ। ਇਸ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ 12 ਦੇ ਕਰੀਬ ਜ਼ਖਮੀ ਹੋ ਗਏ। ਮ੍ਰਿਤਕ ਔਰਤਾਂ ਵਿਚ ਹਸਨਪੁਰ ਦੀ ਰਹਿਣ ਵਾਲੀ ਜਰਨੈਲ ਕੌਰ ਅਤੇ ਤੁੰਗਾਂ ਪਿੰਡ ਦੀ ਰਹਿਣ ਵਾਲੀ ਦਰੋਪਤੀ ਸ਼ਾਮਲ ਹੈ। ਹਾਦਸੇ ਵਿਚ ਕਈ ਔਰਤਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਕਈਆਂ ਦੀਆਂ ਬਾਹਾਂ। ਇਸ ਹਾਦਸੇ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਟਰੈਕਟਰ ਸਿੱਧਾ ਚੋਏ ਵਿਚ ਉਤਾਰ ਦਿੱਤਾ ਜੋ ਕਿ ਝੋਨੇ ਦੇ ਨਾਲ ਲੱਦਿਆ ਹੋਇਆ ਸੀ।ਪ੍ਰਤੱਖਦਰਸ਼ੀ ਫੱਟੜ ਬਜ਼ੁਰਗ ਨੇ ਦੱਸਿਆ ਕਿ ਅਸੀਂ ਨਰੇਗਾ ਦੀ ਹਾਜ਼ਰੀ ਲਗਵਾ ਰਹੇ ਸੀ ਤਾਂ ਪਰਵਾਸੀ ਮਜ਼ਦੂਰ ਨੇ ਸਾਡੇ ਉੱਪਰ ਟਰੈਕਟਰ ਚੜ੍ਹਾ ਦਿੱਤਾ ਅਤੇ ਮੇਰੇ ਵੀ ਢਿੱਡ ਦੇ ਉੱਪਰ ਟਾਇਰ ਲੰਘ ਗਿਆ ਜਦਕਿ ਦਰਜਨ ਦੇ ਕਰੀਬ ਹੋਰ ਵੀ ਮਜ਼ਦੂਰ ਫੱਟੜ ਹੋ ਗਏ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਟਰੈਕਟਰ ਬਹੁਤ ਤੇਜ਼ ਸੀ ਅਤੇ ਇਕ ਪਾਸੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਗਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ।
National News : ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦੀ ਪੰਜਾਬ ਤੋਂ ਮੀਲਾਂ ਦੂਰ ਬਦਲੀ ਕੀਤੀ ਗਈ ਹੈ। ਹੁਣ ਉਨ੍ਹਾਂ ਦੀ ਚੰਡੀਗੜ੍ਹ ਤੋਂ ਬੰਗਲੌਰ ਵਿਚ ਬਦਲੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸਾਨ ਬੀਬੀਆਂ ਬਾਰੇ ਮਾੜਾ ਬੋਲਣ ਕਾਰਨ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਨੇ 6 ਜੂਨ ਨੂੰ ਥੱਪੜ ਮਾਰ ਦਿੱਤਾ ਸੀ। ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੇ ਪੂਰੇ ਦੇਸ਼ ਵਿਚ ਤੂਲ ਫੜ ਲਿਆ ਸੀ। ਮਾਮਲੇ 'ਚ ਮੋਹਾਲੀ ਪੁਲਿਸ ਨੇ ਜਾਂਚ ਲਈ SIT ਵੀ ਬਣਾਈ ਸੀ।
ਹੁਸ਼ਿਆਰਪੁਰ ਤੇ ਲੁਧਿਆਣਾ ਦੇ ਸ਼ਰਧਾਲੂਆਂ ਨੂੰ ਸ਼੍ਰੀ ਅਮਰ ਨਾਥ ਯਾਤਰਾ ਲਈ ਲਿਜਾ ਰਹੀ ਬੱਸ ਦੀ ਬ੍ਰੇਕ ਫੇਲ੍ਹ ਹੋ ਗਏ। ਕਈ ਯਾਤਰੀਆਂ ਨੇ ਚਲਦੀ ਬੱਸ ਵਿਚੋਂ ਛਾਲਾਂ ਮਾਰ ਦਿੱਤੀਆਂ। ਪੁਲਿਸ ਤੇ ਸੁਰੱਖਿਆ ਫੋਰਸਾਂ ਦੀ ਮੁਸਤੈਦੀ ਸਦਕਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ 'ਚ ਕਰੀਬ ਅੱਠ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਰਾਮਬਨ ਜ਼ਿਲ੍ਹੇ ਦੇ ਨਚੀਲਾਨਾ ਨੇੜੇ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੋਂ ਆ ਰਹੀ ਬੱਸ ਜਿਸ ਦੀ ਰਜਿਸਟ੍ਰੇਸ਼ਨ (ਪੀ.ਬੀ.-02-ਬੀ.ਐਨ.ਐਲ.ਐਮ.-9389) ਸੀ, ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਰਾਮਬਨ ਜ਼ਿਲ੍ਹੇ ਦੇ ਨਚੀਲਾਨਾ ਨੇੜੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।ਜਾਣਕਾਰੀ ਮੁਤਾਬਕ ਘਟਨਾ ਵੇਲੇ ਬੱਸ ਵਿੱਚ 45 ਦੇ ਕਰੀਬ ਲੋਕ ਸਵਾਰ ਸਨ। ਰਾਹਤ ਵਾਲੀ ਗੱਲ ਰਹੀ ਕਿ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ। ਇਹ ਹਾਦਸਾ ਬ੍ਰੇਕ ਫੇਲ ਹੋਣ ਕਰ ਕੇ ਵਾਪਰਿਆ, ਡਰਾਈਵਰ ਅਤੇ ਸੁਰੱਖਿਆ ਬਲਾਂ ਦੀ ਸੂਝ-ਬੂਝ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਹੋਏ ਲੋਕਾਂ ਵਿੱਚ ਰੋਹਨ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਹੁਸ਼ਿਆਰਪੁਰ, ਸੁੰਦਰਪਾਲ ਪੁੱਤਰ ਤੇਜ ਚੰਦ, ਰਜਨੀ ਦੇਵੀ ਪਤਨੀ ਰਾਜ ਕੁਮਾਰ, ਵਿਕਰਮ ਪੁੱਤਰ ਰਾਜ ਕੁਮਾਰ, ਰਾਜ ਕੁਮਾਰ ਸ਼ਰਮਾ ਪੁੱਤਰ ਅਮਰਨਾਥ ਵਾਸੀ ਹਮੀਰਪੁਰ, ਹਿਮਾਚਲ, ਸ਼ਿਵ ਕੁਮਾਰ ਪੁੱਤਰ ਕਮਲਦੀਪ ਵਾਸੀ ਸਹਾਰਨਪੁਰ, ਲੁਧਿਆਣਾ ਦੇ ਰਹਿਣ ਵਾਲੇ ਸਾਗਰ ਸ਼ਰਮਾ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਿਮਰਨ ਨਾਗਰਵਾਲ ਹਨ। ਨਾਚਲਾਨਾ ਪਿੰਡ ਦੇ 23RR ਹਸਪਤਾਲ ਵਿੱਚ ਸ਼ਾਮਲ ਹਨ। Providential escape to Amarnath bound pilgrims. The brakes of the bus carrying pilgrims stopped working while the bus was going from Baltal to Hoshiarpur. Some of the passengers jumped out of the moving bus to save themselves. J&K Police and Army managed to stop the bus by… pic.twitter.com/0eNqm3Twyq — Pramod Kumar Singh (@SinghPramod2784) July 2, 2024...
Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਬਾਅਦ ਦੁਪਹਿਰ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ ਉਪਰ ਪਿੰਡ ਨਦਾਮਪੁਰ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਾਪਰਿਆ।ਜਾਣਕਾਰੀ ਅਨੁਸਾਰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾ ਰਹੀ ਇੱਕ ਮਰਸਿਡੀਜ਼ ਕਾਰ ਜਦੋਂ ਪਿੰਡ ਨਦਾਮਪੁਰ ਬਾਈਪਾਸ ਪੁੱਲ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਹਾਈਵੇ ਦੇ ਦੂਜੇ ਪਾਸੇ ਚਲੀ ਗਈ ਤੇ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਪਿੱਕਅਪ ਗੱਡੀ ਤੇ ਉਸ ਦੇ ਪਿੱਛੇ ਆ ਰਹੀ ਮਹਿੰਦਰਾ ਐਕਸਯੂਵੀ ਕਾਰ ਨਾਲ ਸਿੱਧੀ ਟਕਰਾ ਗਈ।ਇਸ ਭਿਆਨਕ ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ ਦਫੜੀ ਮਚ ਗਈ ਤੇ ਮਰਸਿਡੀ ਕਾਰ ਦੇ ਚਾਲਕ ਸੁਖਪ੍ਰੀਤ ਸੰਧੂ ਵਾਸੀ ਅਬੋਹਰ ਤੇ ਪਿਕਅੱਪ ਗੱਡੀ ਦੇ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਮਰਸਿਡੀਜ਼ 'ਚ ਬੈਠੇ ਇਕ ਹੋਰ ਵਿਅਕਤੀ ਮੋਹਿਤ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਭਵਾਨੀਗੜ੍ਹ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਵਿੱਚ ਇਨ੍ਹਾਂ ਤੋਂ ਇਲਾਵਾ 3 ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।
Weather Update : ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ ਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ ਵਿਚ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਹੁਮਸ ਬਰਕਰਾਰ ਹੈ। ਉਧਰ, ਅੱਜ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿਚ ਮੀਂਹ ਲਈ ਯੈਲੋ ਅਲਰਟ ਅਤੇ ਚਾਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫ਼ਿਰੋਜ਼ਪੁਰ 24 ਘੰਟਿਆਂ 'ਚ ਸਭ ਤੋਂ ਗਰਮ ਰਿਹਾ ਹੈ। ਇੱਥੇ 42.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ ਪਟਿਆਲਾ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਬਹੁਤ ਭਾਰੀ ਮੀਂਹ ਦਾ ਔਰੇਂਜ ਅਲਰਟ 'ਤੇ ਹਨ।ਤਹਿਸੀਲ ਪੱਧਰ 'ਤੇ ਸਵੇਰੇ 9 ਵਜੇ ਤਕ ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾਂ, ਖਰੜ ਵਿੱਚ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮੱਧਮ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪਟਿਆਲਾ, ਰਾਜਪੁਰਾ ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਫਗਵਾੜਾ, ਜਲੰਧਰ ਦੋ, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ, ਬਟਾਲਾ, ਭੁਲੱਥ, ਦਸੂਹਾ, ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਮਾਨਸੂਨ ਪੰਜਾਬ ਪਹੁੰਚ ਗਿਆ ਹੈ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ। ਇਸ ਕਾਰਨ ਗਰਮੀ ਅਤੇ ਨਮੀ ਹੈ। 24 ਘੰਟਿਆਂ 'ਚ 2 ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਹੈ। ਇਨ੍ਹਾਂ ਵਿੱਚ ਮੁਹਾਲੀ ਵਿੱਚ 17.5 ਮਿਲੀਮੀਟਰ ਅਤੇ ਰੂਪਨਗਰ ਵਿੱਚ 5.5 ਮਿਲੀਮੀਟਰ ਮੀਂਹ ਸ਼ਾਮਲ ਹੈ।
ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਇਕ ਕਾਰ ਬੇਲਗਾਮ ਦੌੜੀ। ਇਸ ਖੂਨੀ ਕਾਰ ਨੇ ਸਨਸਨੀ ਫੈਲਾ ਦਿੱਤੀ। 6 ਤੋਂ 7 ਕਿਲੋਮੀਟਰ ਤੱਕ ਲੋਕਾਂ ਨੇ ਉਸ ਕਾਰ ਦਾ ਪਿੱਛਾ ਕੀਤਾ। ਇਸ ਦੌਰਾਨ ਜਿਹੜਾ ਵੀ ਅੱਗੇ ਆਇਆ ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਅੱਗੇ ਵੱਧਦੀ ਗਈ। ਅੰਤ ਵਿੱਚ ਉਸ ਨੂੰ ਫੜ ਲਿਆ ਗਿਆ। ਭੜਕੇ ਲੋਕਾਂ ਨੇ ਕਾਰ ਵਿਚ ਤੋੜਭੰਨ ਕੀਤੀ। ਮੁਲਜ਼ਮਾਂ ਨੂੰ ਫੜ ਕੇ ਹਵਾਲੇ ਕੀਤੇ ਗਏ। ਫੜੇ ਗਏ ਮੁਲਜ਼ਮ ਨਾਬਾਲਿਗ ਲਗ ਰਹੇ ਸਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਘਟਨਾ ਅੱਜ ਦੁਪਹਿਰ ਤਕਰੀਬਨ 2 ਤੋਂ ਢਾਈ ਵਜੇ ਦੀ ਹੈ। ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਕੋਲੋਂ ਇੱਕ ਹਰਿਆਣਾ ਨੰਬਰ HR26/CG6977 ਕਾਰ ਲੰਘੀ। ਕਾਰ ਵਿੱਚ ਡਰਾਈਵਰ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਉਹ ਕਾਰ ਤੇਜ਼ ਚਲਾ ਰਹੇ ਹਨ। ਉਹ ਰੇਲਵੇ ਸਟੇਸ਼ਨ ਕੋਲ ਬ੍ਰਿਜ ਦੇ ਪਹਿਲੇ ਹੇਠਾਂ ਰੇਹੜੀ ਵਾਲੇ ਤੇ ਐਕਟਿਵਾ ਚਾਲਕ ਨੂੰ ਟਕਰ ਮਾਰੀ। ਇਸ ਤੋਂ ਬਾਅਦ ਵੀ ਇਹ ਕਾਰ ਰੁਕੀ ਨਹੀਂ ਅਤੇ ਅੱਗੇ ਆਉਣ ਵਾਲੀ ਹਰ ਚੀਜ਼ ਨੂੰ ਦਰੜਦੀ ਚਲੀ ਗਈ। ਸੜਕ 'ਤੇ ਟਕਰ ਮਾਰਦੀ ਹੋਈ ਕਾਰ ਨੂੰ ਦੇਖ ਇਲਾਕੇ ਵਿਚ ਹੜਕੰਪ ਮਚ ਗਿਆ। ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਕਾਰ ਤਕਰੀਬਨ 6 ਕਿਲੋਮੀਟਰ ਤਕ ਬੇਲਗਾਮ ਹੋ ਕੇ ਦੌੜਦੀ ਰਹੀ। ਕਾਰ ਦੇ ਸਾਹਮਣੇ ਜੋ ਵੀ ਆਇਆ, ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਨੇ ਦੋ ਦਰਜਨ ਦੇ ਕਰੀਬ ਈ-ਰਿਕਸ਼ਾ, ਰੇਹੜੀਆਂ, ਦੋ ਵਾਹਨ ਸਵਾਰਾਂ ਅਤੇ ਦੁਕਾਨਾਂ ਦੇ ਬਾਹਰ ਲਾਏ ਸਾਈਨ ਬੋਰਡਾਂ ਨੂੰ ਟਕਰ ਮਾਰੀ। ਅੰਤ ਵਿੱਚ ਇੱਕ ਚੌਕੇ ਉੱਤੇ ਲੋਕਾਂ ਨੇ ਕਾਰ ਨੂੰ ਰੋਕ ਲਿਆ। ਭੜਕੇ ਲੋਕਾਂ ਨੇ ਕਾਰ ਤੋਂ ਨਿਕਲੇ ਨੌਜਵਾਨਾਂ ਦੀ ਜਮ ਕੇ ਖਾਤਿਰਦਾਰੀ ਕੀਤੀ। ਕਾਰ ਦੀ ਵੀ ਤੋੜ ਭੰਨ ਕਰ ਦਿੱਤੀ। ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਤੇ ਕਾਰ ਵਿਚੋਂ ਨਿਕਲੇ ਦੋ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਨਾਬਾਲਿਗ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjab News : ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਦੇ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਸਬੰਧੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਕੇਸ ਦਰਜ ਹੈ। ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ। ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਵੱਲੋਂ ਅਰਜ਼ੀ ਭੇਜ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ।ਖਾਲਸਾ ਨੇ ਕਿਹਾ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਾਂਸਦ ਦੇ ਤੌਰ 'ਤੇ ਨਾਂ ਅਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਨ੍ਹਾਂ ਨੂੰ ਨਿਰਧਾਰਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅੰਮ੍ਰਿਤਪਾਲ ਨੂੰ ਇੱਕ ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।
Indian Origin Girl Death In Qantas Airline Flight: क्वांटास की मेलबर्न-दिल्ली फ्लाइट में भारतीय महिला की मौत हो गई. वह केवल 24 वर्षिया थी. बताया जा रहा है कि महिला 4 साल में पहली बार अपने परिवार से मिलने के लिए भारत आ रही थी, लेकिन अपने परिवार से मिलने से पहले ही उसकी मौत हो गई. अचानक हुई इस मौत से फ्लाइट में हड़कंप मच गया. जानकारी के मुताबिक महिला का नाम मनप्रीत कौर था. जो 20 जून को दिल्ली आने के लिए क्वांटास फ्लाइट में सवार हुई थी. मृतक महिला के दोस्त गुरप्रीत ग्रेवाल ने बताया कि एयरपोर्ट पहुंचने से कुछ घंटे पहले मनप्रीत की तबीयत खराब हो गई थी और वह बीमार महसूस कर रही थी. किसी तरह वह एयरपोर्ट पहुंची. फ्लाइट में चढ़ते वक्त वह अपनी सीट बेल्ट बांधने की कोशिश कर रही थीं और अचानक फर्श पर गिर गईं और उनकी मौत हो गई. उड़ान भरने से पहले ही मौतइस हादसे से फ्लाइट में बैठे लोग भी हैरान रह गए. दोस्त गुरप्रीत ने बताया कि जब वह मनप्रीत को प्लेन में लेकर गया था तभी उन्हें सीट बेल्ट बांधने में दिक्कत हो रही थी. फ्लाइट के उड़ान भरने से ठीक पहले वह गिर पड़े और उनकी मौके पर ही मौत हो गई. केबिन क्रू द्वारा आपातकालीन सहायता प्रदान की गई लेकिन कोई फायदा नहीं हुआ. मनप्रीत शेफ बनना चाहती थीमनप्रीत के रूममेट कुलदीप ने बताया कि मनप्रीत का सपना शेफ बनने का था. वह होटल मैनेजमेंट की पढ़ाई कर रही थी. उन्होंने ऑस्ट्रेलिया पोस्ट में भी काम किया. रूममेट ने बताया कि मनप्रीत बेहद मिलनसार, ईमानदार और दयालु लड़की थी.उन्हें घूमने-फिरने का बहुत शौक था.
Punjab Weather Update: पंजाब में आज गर्मी के बाद से मौसम सुहावना हो गया है और बादल छाए हुए हैं, जिससे लोगों को गर्मी से राहत मिल रही है. पंजाब (punjab weather update) में मानसून ने जोर पकड़ लिया है और आज बादल छाए रहने और भारी बारिश का अलर्ट है. मॉनसून के आने से पंजाब को गर्मी से कुछ राहत मिलेगी. इसके साथ ही बता दें कि लोग उमस से काफी परेशान थे. बारिश की चेतावनीयह अगले 3 दिनों में पूरे पंजाब को कवर कर लेगा. इसके साथ ही मौसम विभाग ने पंजाब के अलग-अलग जिलों में बारिश को लेकर समय-समय पर अलर्ट जारी किया है. मौसम विभाग के मुताबिक पूरे चंडीगढ़ को मानसून ने कवर कर लिया है. इसके बाद लुधियाना और राजपुरा में भी मानसून पहुंच गया है. हालांकि, पंजाब में मानसून को दाखिल हुए कई दिन हो चुके हैं, लेकिन कुछ जिलों को छोड़कर अभी तक बारिश नहीं हुई है. दरअसल, इन सबके बीच पंजाब में तापमान तो सामान्य हो गया है, लेकिन उमस ने लोगों को परेशान करना शुरू कर दिया है. मौसम विभाग की ओर से जारी जानकारी के मुताबिक, पंजाब के माझा और दोआबा के बाद 1 जुलाई को मालवा में मानसून ने दस्तक देनी शुरू कर दी है. अगले 2-3 दिनों तक आंधी और बारिश की संभावना है, जिससे राज्य में गर्मी से राहत मिलेगी. पिछले कुछ दिनों में लुधियाना और दो दिन पहले अमृतसर में लगभग 47 मिमी बारिश हुई. जबकि अधिकांश जिले बारिश के लिए तरस रहे हैं. पंजाब के शहरों में तापमान सामान्य हो गया है, लेकिन उमस से लोग परेशान हो रहे हैं.
ਰੂਪਨਗਰ : ਤੇਜ਼ ਰਫ਼ਤਾਰ ਥਾਰ ਨੇ ਛੋਟਾ ਹਾਥੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਛੋਟਾ ਹਾਥੀ ਨਹਿਰ ਵਿਚ ਜਾ ਡਿੱਗਾ। ਇਸ ਵਿਚ ਸਵਾਰ ਚਾਲਕ ਸਮੇਤ ਸਵਾਰੀਆਂ ਨਹਿਰ ਵਿਚ ਰੁੜ੍ਹ ਗਈਆਂ। ਇਹ ਭਿਆਨਕ ਹਾਦਸਾ ਰੋਪੜ ਵਿਖੇ ਨਗਰ ਕੌਂਸਲ ਦਫਤਰ ਦੇ ਨਜ਼ਦੀਕ ਵਾਪਰਿਆ। ਛੋਟਾ ਹਾਥੀ ਸਵਾਰੀ ਟੈਂਪੂ ਸਰਹੰਦ ਨਹਿਰ ਵਿਚ ਜਾ ਡਿੱਗਿਆ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਹਾਈਡਰਾਂ ਮਸ਼ੀਨ ਨਾਲ ਨਹਿਰ ਵਿਚੋਂ ਟੈਂਪੂ ਕੱਢ ਲਿਆ ਪਰ ਸਵਾਰੀਆਂ ਰੁੜ੍ਹ ਗਈਆਂ। NDRF ਵੱਲੋਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ, ਰਾਧਾਸਵਾਮੀ ਸਤਿਸੰਗ ਘਰ ਵੱਲੋਂ ਟੈਂਪੂ ਚਾਲਕ ਸਵਾਰੀਆਂ ਲੈ ਕੇ ਸ਼ਹਿਰ ਵੱਲ ਸਰਹੰਦ ਨਹਿਰ ਦੇ ਨਾਲ ਵਾਲੀ ਸੜਕ ’ਤੇ ਆ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਟੈਂਪੂ ਸਿੱਧਾ ਸਰਹਿੰਦ ਨਹਿਰ ਵਿਚ ਜਾ ਡਿੱਗਾ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਵਿੱਚ ਡਰਾਈਵਰ ਸਮੇਤ ਪੰਜ ਸਵਾਰੀਆਂ ਸਵਾਰ ਸਨ।ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਰ ਕਾਰ ਦੀ ਟੱਕਰ ਨਾਲ ਟੈਂਪੂ ਜਿਸ ਨੂੰ ਛੋਟਾ ਹਾਥੀ ਵੀ ਕਹਿੰਦੇ ਹਨ, ਸਰਹੰਦ ਨਹਿਰ ਵਿਚ ਡਿੱਗਿਆ ਹੈ ਪਰ ਉਸ ਵਿਚ ਕਿੰਨੀਆਂ ਸਵਾਰੀਆਂ ਸਵਾਰ ਸਨ, ਇਸ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ ਹੈ ਪਰ ਥਾਰ ਦਾ ਚਾਲਕ ਚਾਰ ਸਵਾਰੀਆਂ ਦੱਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈਡਰਾ ਮਸ਼ੀਨ ਦੀ ਮਦਦ ਨਾਲ ਟੈਂਪੂ ਬਾਹਰ ਕੱਢ ਲਿਆ ਹੈ ਪਰ ਸਵਾਰੀ ਵਿਚ ਕੋਈ ਨਹੀਂ ਸੀ। ਪੁਲਿਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਸਵਾਰੀਆਂ ਦੀ ਭਾਲ ਜਾਰੀ ਹੈ ਪਰ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਮੌਕੇ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ, ਡੀਐੱਸਪੀ ਹਰਪਿੰਦਰ ਕੌਰ ਗਿੱਲ ਹਾਜ਼ਰ ਸਨ। ਉੱਧਰ ਮੌਕੇ ’ਤੇ ਹਾਜ਼ਰ ਟੈਂਪੂ ਚਾਲਕ ਦੇ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਮ ਸਿੰਘ 2012 ਤੋਂ ਟੈਪੂ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਉੱਧਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਦੇਸ਼ ਜਾਰੀ ਕਰਕੇ ਨਹਿਰ ਵਿੱਚ ਪਾਣੀ ਦਾ ਵਹਾਅ ਘਟਾਉਣ ਦੀ ਹਦਾਇਤ ਦਿੱਤੀ ਹੈ।
Punjabi Girl Died in Flight : ਆਸਟਰੇਲੀਆ ਦੇ ਮੈਲਬਾਰਨ ਤੋਂ 20 ਜੂਨ ਨੂੰ ਨਵੀਂ ਦਿੱਲੀ ਰਸਤੇ ਪੰਜਾਬ ਪਰਤਣ ਲਈ ਫਲਾਈਟ ’ਚ ਸਵਾਰ ਹੋਈ ਪੰਜਾਬਣ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਪਰਤ ਰਹੀ ਸੀ। ਆਸਟਰੇਲੀਆਈ ਮੀਡੀਆ ਮੁਤਾਬਕ ਕੁੜੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹ ਰਹੀ ਸੀ।ਉਸ ਦੇ ਦੋਸਤਾਂ ਨੇ ਆਸਟਰੇਲੀਆਈ ਮੀਡੀਆ ਨੂੰ ਦੱਸਿਆ ਕਿ ਮਨਪ੍ਰੀਤ ਹਵਾਈ ਅੱਡੇ ’ਤੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਬਿਮਾਰ ਮਹਿਸੂਸ ਕਰ ਰਹੀ ਸੀ। ਉਹ ਫਲਾਈਟ ਚੜ੍ਹਨ ’ਚ ਸਫਲ ਰਹੀ ਪਰ ਉਹ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਉਡਾਣ ਅਜੇ ਵੀ ਮੈਲਬਾਰਨ ਹਵਾਈ ਅੱਡੇ ਦੇ ਬੋਰਡਿੰਗ ਗੇਟ ਨਾਲ ਜੁੜੀ ਹੋਈ ਸੀ, ਜਿਸ ਕਾਰਨ ਕੈਬਿਨ ਕਰੂ ਤੇ ਐਮਰਜੈਂਸੀ ਉਸ ਤਕ ਪਹੁੰਚ ਸਕੇ ਪਰ ਉਸ ਨੂੰ ਬਚਾ ਨਹੀਂ ਸਕੇ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਤਪਦਿਕ (ਟੀਬੀ) ਤੋਂ ਪੀੜਤ ਸੀ, ਹੋ ਸਕਦਾ ਹੈ ਕਿ ਬਿਮਾਰੀ ਤੋਂ ਪੈਦਾ ਹੋਈ ਪੇਚੀਦਗੀ ਕਾਰਨ ਉਸ ਦੀ ਮੌਤ ਹੋ ਗਈ ਹੋਵੇ। ਉਸ ਦੇ ਦੋਸਤ ਨੇ ਕਿਹਾ ਕਿ ਮਨਪ੍ਰੀਤ ਮਾਰਚ 2020 ’ਚ ਆਸਟਰੇਲੀਆ ਆਈ ਸੀ। ਉਹ ਸ਼ੈੱਫ ਬਣਨ ਲਈ ਪੜ੍ਹਾਈ ਕਰ ਰਹੀ ਸੀ ਅਤੇ ਆਸਟਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ। ਉਸ ਦੇ ਮਿੱਤਰ ਗੁਰਦੀਪ ਗਰੇਵਾਲ ਨੇ ਕਿਹਾ, ‘‘ਜਦੋਂ ਉਹ ਜਹਾਜ਼ ’ਚ ਚੜ੍ਹੀ, ਤਾਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਲਈ ਸੰਘਰਸ਼ ਕਰ ਰਹੀ ਸੀ। ਉਡਾਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर