LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਵਿਚ ਕੁੜੀਆਂ ਛੇੜਦਾ ਫੜਿਆ ਗਿਆ 'ਸੀਬੀਆਈ ਦਾ ਅਫਸਰ', ਵਿਰੋਧ ਕੀਤਾ ਤਾਂ ਝਾੜਨ ਲੱਗਾ ਰੋਹਬ, ਹੰਗਾਮਾ

cbi officer 2007

ਜਲੰਧਰ 'ਚ ਵੀਰਵਾਰ ਦੇਰ ਸ਼ਾਮ ਫੋਨ ਠੀਕ ਕਰਵਾਉਣ ਆਇਆ ਸੀਬੀਆਈ ਦਾ 'ਅਫਸਰ' ਕੁੜੀ ਨੂੰ ਛੇੜਨ ਲੱਗਾ। ਹੰਗਾਮੇ ਮਗਰੋਂ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਉਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਤਾਂ ਹੋਰ ਖੁਲਾਸੇ ਹੋ ਗਏ। ਦਰਅਸਲ, ਉਕਤ ਸੀਬੀਆਈ ਅਫਸਰ ਫਰਜ਼ੀ ਨਿਕਲਿਆ। ਉਸ ਕੋਲ ਮੌਜੂਦ ਸੀਬੀਆਈ ਦਾ ਆਈਕਾਰਡ ਜਾਅਲੀ ਨਿਕਲਿਆ। ਪੁਲਿਸ ਨੇ ਫਰਜ਼ੀ ਸੀਬੀਆਈ ਅਫਸਰ ਬਣ ਕੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਆਈ ਕਾਰਡ ਕਿੱਥੋਂ ਲਿਆ ਸੀ। 

ਜਲੰਧਰ 'ਚ 16 ਟਾਇਰੀ ਟਰਾਲੇ ਤੇ ਫੌਜੀ ਟਰੱਕ ਵਿਚਾਲੇ ਭਿਆਨਕ ਟੱਕਰ, ਰੇਲਿੰਗ ਤੇ ਡਿਵਾਈਡਰ ਤੋੜ ਹਾਈਵੇ ਵਿਚਾਲੇ ਪਲਟਿਆ ਟਰਾਲਾ

ਪੁਲਿਸ ਅਨੁਸਾਰ ਨੌਜਵਾਨ ਮਿਲਾਪ ਚੌਕ ਨੇੜੇ ਮੋਬਾਈਲ ਦੀ ਦੁਕਾਨ ’ਤੇ ਫੋਨ ਠੀਕ ਕਰਵਾਉਣ ਲਈ ਆਇਆ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਦੁਕਾਨ 'ਤੇ ਬੈਠੀ ਇਕ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਉਥੇ ਮੌਜੂਦ ਦੁਕਾਨ ਮਾਲਕ ਨੇ ਨੌਜਵਾਨ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ।
ਨੌਜਵਾਨ ਨੇ ਆਪਣੀ ਜੇਬ ਵਿੱਚੋਂ ਵਾਕੀ-ਟਾਕੀ ਅਤੇ ਜਾਅਲੀ ਸੀਬੀਆਈ ਆਈ-ਕਾਰਡ ਕੱਢ ਕੇ ਸਾਹਮਣੇ ਰੱਖ ਦਿੱਤਾ। ਆਈ-ਕਾਰਡ 'ਤੇ ਨੌਜਵਾਨ ਦੀ ਪਛਾਣ ਮਨਜਸਪ੍ਰੀਤ ਸਿੰਘ, ਕਪੂਰਥਲਾ ਵਜੋਂ ਹੋਈ। ਆਈ ਕਾਰਡ ਦੇਖ ਕੇ ਦੁਕਾਨਦਾਰ ਨੂੰ ਨੌਜਵਾਨ 'ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ-4 ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ।

Click To Follow the Living India News Punjab channel on WhatsApp:

ਨੌਜਵਾਨ ਦਾ ਕਾਰਡ ਮਨਜਸਪ੍ਰੀਤ ਸਿੰਘ ਦੇ ਨਾਂ 'ਤੇ ਸੀ। ਇਸ 'ਤੇ ਸਪੈਸ਼ਲ ਅਫਸਰ ਰੈਂਕ ਲਿਖਿਆ ਹੋਇਆ ਸੀ। ਜਿਸਦਾ ਏਜੰਟ ਕੋਡ HQ21297/5495 ਸੀ। ਉਕਤ ਕਾਰਡ 'ਤੇ ਜਾਰੀਕਰਤਾ ਦੇ ਨਾਂ ਦੀ ਮੋਹਰ ਵੀ ਲੱਗੀ ਹੋਈ ਸੀ ਅਤੇ ਉਸ 'ਤੇ ਦਸਤਖਤ ਵੀ ਕੀਤੇ ਗਏ ਸਨ। ਕਾਰਡ 'ਤੇ ਜਾਰੀਕਰਤਾ ਦਾ ਨਾਂ ਜੀਕੇ ਵਰਮਾ ਲਿਖਿਆ ਹੋਇਆ ਸੀ। ਕਾਰਡ 'ਤੇ ਫੋਟੋ ਵਿਚਲੇ ਨੌਜਵਾਨ ਦੇ ਛੋਟੇ ਵਾਲ ਸਨ ਅਤੇ ਜਦੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਉਸ ਨੇ ਪੱਗ ਬੰਨ੍ਹੀ ਹੋਈ ਸੀ।

In The Market