LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
punjab news
cf453

Punjab-Haryana Weather Update: पंजाब में पिछले दिन से जबरदस्त गर्मी पड़ रही है. इस बीच आज राहत की खबर ये है कि पंजाब में एक बार फिर मौसम का मिजाज बदलने वाला है. मौसम विभाग ने दो दिनों के लिए बारिश का येलो अलर्ट जारी किया है. पंजाब(Punjab-Haryana Weather Update) के अलग-अलग जिलों में आज अलग-अलग तरह का मौसम देखने को मिल रहा है. जहां कुछ स्थानों पर हल्के बादल छाए है वहीं कई स्थानों पर धूप निकली हुई है. मौसम विज्ञान केंद्र (Punjab weather update) चंडीगढ़ ने एक बार फिर दो दिनों के लिए येलो अलर्ट जारी किया है, जिसमें तेज हवाएं और बारिश की संभावना है.गुरुवार को जिला बठिंडा सबसे गर्म रहा जहां दिन का तापमान 38.3 डिग्री सेल्सियस दर्ज किया गया. मौसम विभाग के मुताबिक आज बादल छाए रहेंगे. 24 घंटे में राज्य का औसत तापमान 1.5 डिग्री सेल्सियस बढ़ गया, जो सामान्य से 2.9 डिग्री सेल्सियस अधिक है. मौसम केंद्र चंडीगढ़ (पंजाब वेदर अपडेट) के मुताबिक 21 जुलाई और 22 जुलाई को दो दिन येलो अलर्ट रहेगा। कुछ जिलों में बारिश होने की संभावना है और कुछ जगहों पर तेज हवाएं भी चल सकती हैं. गुरदासपुर, पठानकोट ...

rajisthan punjab news

ਰਾਜਸਥਾਨ 'ਚ ਬੀਤੀ ਰਾਤ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਪੰਜਾਬ ਦੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਹ ਹਾਦਸਾ ਬੀਕਾਨੇਰ ਦੇ ਮਹਾਜਨ ਥਾਣਾ ਅਧੀਨ ਪੈਂਦੇ ਜੈਤਪੁਰ ਟੋਲ ਨੇੜੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ 'ਤੇ ਵੀਰਵਾਰ ਰਾਤ ਕਰੀਬ 9.15 ਵਜੇ ਵਾਪਰਿਆ।ਜਾਣਕਾਰੀ ਅਨੁਸਾਰ ਸਾਲਾਸਰ ਜਾ ਰਹੇ ਪਰਿਵਾਰ ਦੀ ਕਾਰ ਦੀ ਚੌਲਾਂ ਦੇ ਭਰੇ ਟਰਾਲੇ ਨਾਲ ਟੱਕਰ ਹੋ ਗਈ। ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਬੱਚੀ ਦੇ ਸਾਹ ਚੱਲ ਰਹੇ ਸਨ। ਉਸ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁੱਕਰਵਾਰ ਨੂੰ ਮਹਾਜਨ ਸਰਕਾਰੀ ਹਸਪਤਾਲ 'ਚ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ।ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ ਗੁਪਤਾ (50), ਉਸ ਦੀ ਪਤਨੀ ਆਰਤੀ (48), ਬੇਟੀ ਸੁਨੈਨਾ (24), ਭੂਮੀ (16), ਪੁੱਤਰ ਨੀਰਜ ਗੁਪਤਾ (22) ਤੇ ਖੇਮੰਤ ਉਰਫ਼ ਡੱਗੂ (12) ਵਜੋਂ ਹੋਈ ਹੈ। ਪਰਿਵਾਰ ਵੀਰਵਾਰ ਸ਼ਾਮ ਕਰੀਬ 7 ਵਜੇ ਮੰਡੀ ਕਿੱਲਿਆਂਵਾਲੀ ਤੋਂ ਸਾਲਾਸਰ ਲਈ ਰਵਾਨਾ ਹੋਏ। ਨੀਰਜ ਕਾਰ ਚਲਾ ਰਿਹਾ ਸੀ। ਮ੍ਰਿਤਕ ਪੰਜਾਬ ਦੇ ਡੱਬਵਾਲੀ ਦੇ ਨਾਲ ਲੱਗਦੀ ਮੰਡੀ ਕਿੱਲਿਆਂਵਾਲੀ ਵਿਖੇ ਰਹਿ ਰਹੇ ਸਨ। CU ਦੇ ਵਿਦਿਆਰਥੀ ਨੇ ਪਹਿਲਾਂ ਕੱਟੀ ਨਸ, ਫਿਰ 100 ਫੁੱਟ ਉਚੀ ਟੈਂਕੀ ਤੋਂ ਮਾਰ ਦਿੱਤੀ ਛਾਲ, ਹ੍ੱਡੀਆਂ ਤਕ ਆ ਗਈਆਂ ਬਾਹਰ, ਮੌਤ ਬੇਕਾਬੂ ਹੋ ਕੇ ਟਰਾਲੇ ਪਿੱਛੇ ਵੱਜੀ ਕਾਰਮੰਡੀ ਕਿੱਲਿਆਂਵਾਲੀ ਵਿੱਚ ਧਾਗਾ ਫੈਕਟਰੀ ਨੇੜੇ ਮਹਾਸ਼ਾ ਮੁਹੱਲੇ ਵਿੱਚ ਰਹਿਣ ਵਾਲੇ ਅਸ਼ੋਕ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਰਾਤ ਪੌਣੇ ਦਸ ਵਜੇ ਦੇ ਕਰੀਬ ਘਰ ਵਿੱਚ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਭਤੀਜੇ ਨੀਰਜ ਦਾ ਦੋਸਤ ਘਰ ਆ ਗਿਆ। ਉਨ੍ਹਾਂ ਹਾਦਸੇ ਦੀ ਜਾਣਕਾਰੀ ਦਿੱਤੀ। ਦਰਅਸਲ ਸਾਲਾਸਰ ਜਾ ਰਹੇ ਭਤੀਜੇ ਨੀਰਜ ਨੇ ਅੱਗੇ ਜਾ ਰਹੀ ਚੌਲਾਂ ਨਾਲ ਭਰੇ ਟਰਾਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। 130 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਓਵਰ ਸਪੀਡ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਟਰਾਲੇ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਭਤੀਜੀ ਭੂਮੀ ਦੇ ਸਾਹ ਚੱਲ ਰਹੇ ਸਨ। ਉਸ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁੱਕਰਵਾਰ ਨੂੰ ਮਹਾਜਨ ਸਰਕਾਰੀ ਹਸਪਤਾਲ 'ਚ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ। Follow the Living India News Punjab channel on WhatsApp ਮੂਲ ਤੌਰ ਉਤੇ ਉੱਤਰ ਪ੍ਰਦੇਸ਼ ਦਾ ਹੈ ਪਰਿਵਾਰਸ਼ਿਵ ਕੁਮਾਰ ਗੁਪਤਾ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਪਿੰਡ ਭੀਟੀਆ ਦਾ ਰਹਿਣ ਵਾਲਾ ਸੀ। ਮੰਡੀ ਕਿੱਲਿਆਂਵਾਲੀ ਵਿੱਚ ਕਰੀਬ 50 ਸਾਲਾਂ ਤੋਂ ਰਹਿ ਰਿਹਾ ਸੀ। ਸ਼ਿਵ ਇੱਕ ਈ-ਰਿਕਸ਼ਾ ਚਾਲਕ ਸੀ। ਉਸ ਦੀ ਪਤਨੀ ਆਰਤੀ ਘਰਾਂ ਵਿੱਚ ਕੰਮ ਕਰਦੀ ਸੀ। ਵੱਡੀ ਧੀ ਸੁਨੈਨਾ ਇੰਜੀਨੀਅਰ ਸੀ। ਉਹ ਬਠਿੰਡੇ ਵਿੱਚ ਕੰਮ ਕਰਦੀ ਸੀ। ਵੱਡਾ ਪੁੱਤਰ ਨੀਰਜ ਡੱਬਵਾਲੀ ਦੇ ਮਲੋਟ ਰੋਡ 'ਤੇ ਚੌਧਰੀ ਦੇਵੀ ਲਾਲ ਪਾਰਕ ਦੇ ਸਾਹਮਣੇ ਗੁਪਤਾ ਮੈਡੀਕੋਜ਼ ਦੇ ਨਾਂ 'ਤੇ ਕੈਮਿਸਟ ਦੀ ਦੁਕਾਨ ਚਲਾਉਂਦਾ ਸੀ। ਭੂਮੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲਿਆ ਸੀ। ਜਦੋਂਕਿ ਖੇਮੰਤ ਅਰੋੜਵੰਸ਼ ਹਾਈ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ।...

weather 2007 news

Weather Update : ਪੰਜਾਬ ਵਿਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 24 ਘੰਟਿਆਂ ਦੇ ਅੰਦਰ ਪੰਜਾਬ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਔਸਤ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਤੜਕੇ ਤੜਕੇ ਮੁਹਾਲੀ, ਪੰਚਕੂਲਾ ਤੇ ਚੰਡੀਗੜ੍ਹ ਵਿਚ ਕਈ ਥਾਈਂ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ।ਉਧਰ, ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਅੱਜ ਵੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ 25% ਤੋਂ ਘੱਟ ਹੈ।ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਰਹਿਣ ਦਾ ਕਾਰਨ ਬੰਗਾਲ ਦੀ ਖਾੜੀ ਵਿੱਚ ਦਬਾਅ ਦਾ ਕਮਜ਼ੋਰ ਹੋਣਾ ਅਤੇ ਪੱਛਮੀ ਗੜਬੜੀ ਹੈ ਪਰ 21 ਜੁਲਾਈ ਦੀ ਭਵਿੱਖਬਾਣੀ ਅਨੁਸਾਰ ਜੇਕਰ ਬੰਗਾਲ ਦੀ ਖਾੜੀ ਦਾ ਪ੍ਰਭਾਵ ਘੱਟ ਜਾਂਦਾ ਹੈ ਤਾਂ ਪੰਜਾਬ ਵਿੱਚ 22 ਜੁਲਾਈ ਤੋਂ ਮੀਂਹ ਪੈ ਸਕਦਾ ਹੈ। ਜਿਸ ਤੋਂ ਬਾਅਦ ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਝੋਨੇ ਦੀ ਕਾਸ਼ਤ ਵੀ ਵਧੀਆ ਹੋਵੇਗੀ।

cu student 1907

ਪੰਜਾਬ ਦੇ ਖਰੜ ਵਿੱਚ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੇ ਵਿਦਿਆਰਥੀ ਨੇ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਛਾਲ ਮਾਰਦਾ ਨਜ਼ਰ ਆ ਰਿਹਾ ਹੈ।ਮ੍ਰਿਤਕ ਵਿਦਿਆਰਥੀ ਦੀ ਪਛਾਣ 19 ਸਾਲਾ ਸੁਮਿਤ ਛਿੱਕਾਰਾ ਵਾਸੀ ਬਹਾਦਰਗੜ੍ਹ (ਹਰਿਆਣਾ) ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਸਤਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਘਟਨਾ 15 ਜੁਲਾਈ ਦੀ ਦੱਸੀ ਜਾ ਰਹੀ ਹੈ। ਯੂਨੀਵਰਸਿਟੀ ਵਿੱਚ ਕਰ ਰਿਹੈ ਬੀਬੀਏ ਸੁਮਿਤ ਘੜੂੰਆਂ ਸਥਿਤ ਸੀਯੂ ਵਿੱਚ ਬੀਬੀਏ ਦਾ ਵਿਦਿਆਰਥੀ ਸੀ। ਉਸ ਦੇ ਸਾਥੀਆਂ ਆਦਿਤਿਆ ਅਤੇ ਵੈਭਵ ਨੇ ਦੱਸਿਆ ਕਿ ਸੁਮਿਤ ਉਨ੍ਹਾਂ ਦਾ ਦੋਸਤ ਸੀ, ਜੋ ਕਿ ਕੁਝ ਦਿਨਾਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚਿੰਤਤ ਸੀ। ਸੁਮਿਤ ਨੇ ਪਹਿਲਾਂ ਆਪਣੇ ਹੱਥ ਦੀ ਨਸ ਕੱਟੀ ਅਤੇ ਫਿਰ ਅਚਾਨਕ ਮਾਡਰਨ ਸਿਟੀ ਸੈਂਟਰ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ। ਜਿਵੇਂ ਹੀ ਦੋਸਤਾਂ ਅਤੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਰੋਕਣ ਲਈ ਦੋ ਵਿਅਕਤੀ ਟੈਂਕੀ 'ਤੇ ਵੀ ਚੜ੍ਹੇ ਪਰ ਸੁਮਿਤ ਨੇ ਉਨ੍ਹਾਂ ਨੂੰ ਚੜ੍ਹਦੇ ਦੇਖ ਕੇ ਟੈਂਕੀ ਤੋਂ ਛਾਲ ਮਾਰ ਦਿੱਤੀ।  ਨੌਜਵਾਨ ਦੀਆਂ ਹੱਡੀਆਂ ਬਾਹਰ ਆ ਗਈਆਂ ਨੌਜਵਾਨਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਲਿਆਂਦਾ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਲੱਤਾਂ ਦੀਆਂ ਹੱਡੀਆਂ ਬਾਹਰ ਦਿਸ ਰਹੀਆਂ ਸਨ। ਪੁਲਿਸ ਨੇ ਲਾਸ਼ ਕੀਤੀ ਵਾਰਸਾਂ ਹਵਾਲੇ ਉਹ ਮਾਡਰਨ ਵੈਲੀ ਖਾਨਪੁਰ ਵਿੱਚ ਇੱਕ ਪੀਜੀ ਵਿੱਚ ਆਪਣੇ ਦੋਸਤਾਂ ਨਾਲ ਰਹਿੰਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਰਿਆਣਾ ਦੇ ਬਹਾਦਰਗੜ੍ਹ ਤੋਂ ਸਰਕਾਰੀ ਹਸਪਤਾਲ ਖਰੜ ਪੁੱਜੇ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।...

fastag news

ਜੇਕਰ ਤੁਸੀਂ ਵੀ ਹਾਈਵੇ ਉਤੇ ਵਾਹਨ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਨਹੀਂ ਤਾਂ ਤੁਹਾਡਾ ਵੀ ਦੁੱਗਣਾ ਟੋਲ ਟੈਕਸ ਕੱਟਿਆ ਜਾ ਸਕਦਾ ਹੈ। ਕਿਉਂਕਿ NHAI ਨੇ ਹੁਣ ਟੋਲ ਪਲਾਜ਼ਾ ਉਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ‘ਤੇ ਫਾਸਟੈਗ ਨਹੀਂ ਲੱਗੇ ਹੋਣਗੇ, ਉਨ੍ਹਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ। ਇਸ ਨੂੰ ਲੈ ਕੇ NHAI ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।NHAI ਨੇ ਉਨ੍ਹਾਂ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਜਾਣਬੁੱਝ ਕੇ ਆਪਣੇ ਵਾਹਨ ਦੇ ਅਗਲੇ ਸ਼ੀਸ਼ੇ ਉੱਤੇ ਫਾਸਟੈਗ ਨਹੀਂ ਲਗਾਉਂਦੇ ਹਨ। NHAI ਨੇ ਕਿਹਾ ਕਿ ਜਾਣਬੁੱਝ ਕੇ ਵਿੰਡਸ਼ੀਲਡ ‘ਤੇ FASTag ਨਾ ਲਗਾਉਣ ਨਾਲ ਟੋਲ ਪਲਾਜ਼ਾ ਉਤੇ ਬੇਲੋੜੀ ਦੇਰੀ ਹੁੰਦੀ ਹੈ। ਇਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਥਾਰਟੀ ਨੇ ਇਸ ਸਬੰਧ ਵਿੱਚ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (SOP) ਜਾਰੀ ਕੀਤਾ ਹੈ। ਹੁਣ ਇਸ ਤਹਿਤ ਅਜਿਹੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ।NHAI ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਸਾਰੇ ਟੋਲ ਪਲਾਜ਼ਿਆਂ ਉਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿਸ ਨਾਲ ਅਜਿਹੀ ਲਾਪਰਵਾਹੀ ਵਰਤਣ ਵਾਲੇ ਵਾਹਨ ਚਾਲਕਾਂ ਨੂੰ ਸੰਦੇਸ਼ ਮਿਲੇ ਤੇ ਉਨ੍ਹਾਂ ਨੂੰ ਅਜਿਹਾ ਕਰਨ ‘ਤੇ ਲੱਗਣ ਵਾਲੀ ਪੈਨਲਟੀ ਬਾਰੇ ਪਤਾ ਲੱਗ ਸਕੇ। ਨਾ ਸਿਰਫ ਦੁੱਗਣਾ ਟੋਲ ਟੈਕਸ ਬਲਕਿ ਜਿਨ੍ਹਾਂ ਵਾਹਨਾਂ ‘ਤੇ ਫਾਸਟੈਗ ਨਹੀਂ ਲੱਗਿਆ ਹੋਵੇਗਾ, ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ CCTV ਫੁਟੇਜ ਰਾਹੀਂ ਰਿਕਾਰਡ ਕੀਤਾ ਜਾਵੇਗਾ। ਇਸ ਨਾਲ ਇਨ੍ਹਾਂ ਵਾਹਨਾਂ ਤੋਂ ਵਸੂਲੇ ਗਏ ਜੁਰਮਾਨੇ ਤੇ ਟੋਲ ਲੇਨ ਵਿੱਚ ਵਾਹਨ ਦੀ ਮੌਜੂਦਗੀ ਬਾਰੇ ਉਚਿਤ ਰਿਕਾਰਡ ਬਣਾਏ ਰੱਖਣ ਵਿੱਚ ਮਦਦ ਮਿਲੇਗੀ।ਦੱਸ ਦੇਈਏ ਕਿ ਹਾਈਵੇ ਅਥਾਰਟੀ ਨੇ ਫਾਸਟੈਗ ਜਾਰੀ ਕਰਨ ਵਾਲੀਆਂ ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਡਰਾਈਵਰ ਇਸ ਨੂੰ ਵਾਹਨ ਦੀ ਵਿੰਡਸ਼ੀਲਡ ‘ਤੇ ਸਹੀ ਤਰ੍ਹਾਂ ਚਿਪਕਾਉਣ। ਇਸ ਸਮੇਂ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਲਗਭਗ ਇੱਕ ਹਜ਼ਾਰ ਟੋਲ ਪਲਾਜ਼ਾ ਹਨ, ਜੋ 45,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸ ਵੇਅ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਸੂਲਦੇ ਹਨ। FASTag ਨਾ ਲਗਾਉਣ ਵਾਲੇ ਵਾਹਨ ਚਾਲਕਾਂ ਤੋਂ ਦੋਹਰੀ ਫੀਸ ਵਸੂਲੀ ਜਾਵੇਗੀ।...

ludhiana marriage 1907

ਲੁਧਿਆਣਾ ਵਿਚ ਵਿਆਹ ਵਾਲੇ ਦਿਨ ਲਾੜੀ ਨਾਲ ਜਬਰ ਜਨਾਹ ਦੀ ਵਾਰਦਾਤ ਵਾਪਰੀ ਹੈ। ਲੜਕੀ ਇੱਕ ਘਰ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਦੇ ਮਾਲਕ ਨੇ ਜਬਰ ਜਨਾਹ ਕੀਤਾ। ਉਸ ਨੂੰ ਲਾਲਚ ਦੇ ਕੇ ਇਕ ਹੋਟਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਫਿਰ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੜਕੀ ਮੁਤਾਬਕ ਉਸ ਨੂੰ ਇਕ ਨੌਜਵਾਨ ਨਾਲ ਜੰਮੂ ਭੇਜ ਦਿੱਤਾ ਗਿਆ, ਜਿੱਥੇ ਕਰੀਬ ਡੇਢ ਸਾਲ ਤੱਕ ਉਸ ਨੂੰ ਗੰਦਾ ਕੰਮ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹੈ।ਪੀੜਤਾ ਨੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਦੱਸਿਆ ਕਿ ਉਹ ਨਵਦੀਪ ਕੌਰ ਨਾਂ ਦੀ ਔਰਤ ਦੇ ਘਰ ਸਫਾਈ ਦਾ ਕੰਮ ਕਰਦੀ ਸੀ। ਮਾਲਕਣ ਨੇ ਉਸ ਦਾ ਵਿਆਹ ਚਾਂਦ ਨਾਂ ਦੇ ਨੌਜਵਾਨ ਨਾਲ ਕਰਵਾ ਦਿੱਤਾ। ਮਾਲਕਣ ਨਵਦੀਪ ਕੌਰ ਦੇ ਪਤੀ ਚਿੰਟੂ ਨੇ ਵਿਆਹ ਵਾਲੇ ਦਿਨ ਉਸ ਨਾਲ ਜਬਰ ਜਨਾਹ ਕੀਤਾ।ਪੀੜਤਾ ਨੇ ਦੱਸਿਆ ਕਿ ਉਸ ਨੂੰ ਚੰਡੀਗੜ੍ਹ ਰੋਡ ਹੋਟਲ ਲੈ ਕੇ ਗਏ। ਉਥੇ ਪੀੜਤਾ ਨੂੰ ਵਾਰ-ਵਾਰ ਗਲਤ ਕੰਮ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਚਿੰਟੂ ਹੋਟਲ ਦੀ ਰਿਸੈਪਸ਼ਨ 'ਤੇ ਕੰਮ ਕਰਦਾ ਸੀ। ਉਹ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ। ਬਾਅਦ ਵਿਚ ਉਸ ਨੇ ਰਾਹੁਲ ਨਾਂ ਦੇ ਨੌਜਵਾਨ ਨਾਲ ਉਸ ਨੂੰ ਜੰਮੂ ਦੇ ਸਾਈਂ ਪੈਲੇਸ ਵਿਚ ਭੇਜ ਦਿੱਤਾ, ਕਰੀਬ ਇੱਕ ਸਾਲ ਤੱਕ ਉੱਥੇ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ।ਪੀੜਤ ਅਨੁਸਾਰ ਨਵਦੀਪ ਕੌਰ ਨੇ ਉਸ ਦੀ 11 ਲੱਖ ਰੁਪਏ ਦੀ ਕਮੇਟੀ ਲੈ ਲਈ ਅਤੇ ਉਸ ਨੂੰ ਸਿਰਫ਼ 1 ਲੱਖ ਰੁਪਏ ਦਿੱਤੇ । ਫਿਲਹਾਲ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਨਵਦੀਪ ਕੌਰ, ਪਤੀ ਚਿੰਟੂ, ਪੀੜਤਾ ਦੇ ਪਤੀ ਚਾਂਦ, ਰਾਹੁਲ ਅਤੇ ਅਣਪਛਾਤੇ ਲੋਕਾਂ ਖਿਲਾਫ਼ ਆਈਪੀਸੀ ਦੀ ਧਾਰਾ 376,420,120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

canada pr

Canada News : ਸਟੱਡੀ ਵੀਜ਼ਾ ਉਤੇ ਕੈਨੇਡਾ ਜਾ ਕੇ ਉਥੋਂ ਦੀ ਪੀਆਰ ਹਾਸਲ ਕਰਨ ਵਾਲਿਆਂ ਦੇ ਸੁਪਣੇ ਹੁਣ ਕੈਨੇਡਾ ਸਰਕਾਰ ਨੇ ਚੂਰ-ਚੂਰ ਕਰ ਦਿੱਤੇ ਹਨ। ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਹੁਣ ਸਟੱਡੀ ਵੀਜ਼ਾ ਉਤੇ ਆਉਣ ਵਾਲੇ ਵਿਦੇਸ਼ੀਆਂ ਨੂੰ ਪੀਆਰ ਨਹੀਂ ਦੇਵੇਗੀ। ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਸਟੱਡੀ ਪਰਮਿਟ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿਣ ਦੀ ਗਾਰੰਟੀ ਨਹੀਂ ਹੈ। ਵਿਦਿਆਰਥੀ ਪੜ੍ਹਾਈ ਪੂਰੀ ਕਰ ਕੇ ਆਪਣੇ ਦੇਸ਼ ਵਾਪਸ ਜਾਣ ਅਤੇ ਸਟੱਡੀ ਵੀਜ਼ੇ ਨੂੰ ਕੈਨੇਡਾ ਦੀ ਨਾਗਰਿਕਤਾ ਦੀ ਗਾਰੰਟੀ ਵਜੋਂ ਨਾ ਦੇਖਣ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਪੱਕੇ ਤੌਰ ਉਤੇ ਕੈਨੇਡਾ ਵਿਚ ਨਹੀਂ ਰਹਿ ਸਕਦੇ। ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਆਪਣੇ ਘਰ ਚਲੇ ਜਾਓ ਅਤੇ ਕੈਨੇਡਾ ਵਿਚ ਕੀਤੀ ਪੜ੍ਹਾਈ ਨੂੰ ਆਪਣੇ ਮੁਲਕ ਜਾ ਕੇ ਵਰਤੋ। ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਕੈਨੇਡਾ ਵਿਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ।‘ਬਲੂਮਬਰਗ’ ਦੀ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਵੀਜ਼ਿਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਮੁਲਕ ਦੀ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਸਣੇ ਰੁਜ਼ਗਾਰ ਖੇਤਰ ਵਿਚ ਬਰਾਬਰੀ ਬਣਾ ਕੇ ਰੱਖਣਾ ਹੈ।ਕੈਨੇਡਾ ਇਸ ਸਮੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰਿਕਾਰਡ ਸੰਖਿਆ ਨੂੰ ਅਨੁਕੂਲਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਮਿਲਰ ਨੇ ਕਿਹਾ ਕਿ ਸਟੱਡੀ ਵੀਜ਼ਾ ਜ਼ਰੂਰੀ ਤੌਰ ‘ਤੇ ਪੀਆਰ ਐਵੇਨਿਊ ਨਹੀਂ ਹੈ। ਕੈਨੇਡਾ ਸਰਕਾਰ ਨੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਹੈ। ਉਨ੍ਹਾਂ ਨੂੰ ਕੈਨੇਡਾ ਵਿੱਚ ਹੁਨਰ ਹਾਸਲ ਕਰਕੇ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ।

karan aujla help player

Karan Aujla News : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਮੁੜ ਸੁਰਖੀਆਂ ਵਿਚ ਆ ਗਏ ਹਨ। ਇਸ ਵਾਰ ਉਹ ਆਪਣੇ ਗੀਤ ਕਰ ਕੇ ਨਹੀਂ ਸਗੋਂ ਦਰਿਆਦਿਲੀ ਲਈ। ਦਰਅਸਲ, ਗਾਇਕ ਕਰਨ ਔਜਲਾ ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਚੁੱਕਾ ਦਿੱਤਾ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਸਾਂਝੀ ਕਰਦੇ ਹੋਏ ਕਰਨ ਔਜਲਾ ਦਾ ਧੰਨਵਾਦ ਕੀਤਾ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਰਨ ਔਜਲਾ ਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ। ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ।

father son land

ਜਲਾਲਾਬਾਦ ਦੇ ਪਿੰਡ ਪਾਕਾਂ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਤੇ ਹਮਲਾਵਰ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਤੇ ਉਸ ਦੇ ਪੁੱਤਰ ਹਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜ਼ਮੀਨ ਠੇਕੇ ‘ਤੇ ਲਈ ਸੀ। ਜਿਹੜੀ ਜ਼ਮੀਨ ਠੇਕੇ ਉਤੇ ਲਈ ਸੀ, ਉਸ ਉਤੇ ਪਹਿਲਾਂ ਠੇਕੇ ਉਤੇ ਲੈ ਕੇ ਖੇਤੀ ਕਰਨ ਵਾਲੇ ਮੁਲਜ਼ਮ ਉਨ੍ਹਾਂ ਤੋਂ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਖੇਤਾਂ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ। ਇੰਨੇ ਨੂੰ ਉਕਤ ਮੁਲਜ਼ਮ ਮੌਕੇ ‘ਤੇ ਆਏ ਅਤੇ ਪਹਿਲਾਂ ਉਸ ਦੇ ਭਤੀਜੇ ਹਰਮੀਤ ਸਿੰਘ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਮਗਰੋਂ ਉਸ ਦੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰ ਦਿੱਤੀਆਂ।ਉਨ੍ਹਾਂ ਕਿਹਾ ਕਿ ਪਹਿਲਾਂ ਮੁਲਜ਼ਮ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾ ਇਹ ਜ਼ਮੀਨ ਵਾਹੁੰਦੇ ਸਨ ਪਰ ਹੁਣ ਦੋ ਸਾਲਾਂ ਤੋਂ ਮੇਰਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ। ਇਸੇ ਗੱਲ ਦੀ ਇਹ ਲੋਕ ਰੰਜਿਸ਼ ਰੱਖਦੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਇਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ।ਕੁਝ ਹੀ ਦਿਨ ਪਹਿਲਾਂ ਹਰਮੀਤ ਘਰ ਹੋਇਆ ਸੀ ਪੁੱਤ ਦੱਸ ਦੇਈਏ ਕਿ ਪਿਓ-ਪੁੱਤ ਦੀ ਦਰਦਨਾਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੁਖਦਾਈ ਗੱਲ ਇਹ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿੱਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੂਜਾ ਬੇਟਾ ਅਪਾਹਜ ਹੈ। ਮ੍ਰਿਤਕ ਨੌਜਵਾਨ ਹਰਮੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਕੁਝ ਦਿਨ ਪਹਿਲਾਂ ਹੀ ਇਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ। ਇਸ ਮਾਮਲੇ ਵਿੱਚ DSP ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

hardik pandeya divorse

Hardik Pandeya News : ਆਲ ਰਾਊਂਡਰ ਕ੍ਰਿਕਟਰ ਹਾਰਦਿਕ ਪੰਡਯਾ ਨੇ ਵੀਰਵਾਰ ਨੂੰ ਆਪਣੀ ਪਤਨੀ ਤੇ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨਾਲ ਤਲਾਕ ਦੀਆਂ ਅਫਵਾਹਾਂ ਦੀ ਪੁਸ਼ਟੀ ਕਰ ਦਿੱਤੀ ਹੈ। ਦੇਰ ਸ਼ਾਮ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਪੰਡਯਾ ਨੇ ਕਿਹਾ, "4 ਸਾਲ ਇਕੱਠੇ ਰਹਿਣ ਤੋਂ ਬਾਅਦ, ਮੈਂ ਅਤੇ ਨਤਾਸਾ ਨੇ ਆਪਸ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ।" ਉਸ ਨੇ ਆਪਣੀ ਤਾਜ਼ਾ ਪੋਸਟ 'ਤੇ ਕੁਮੈਂਟ ਸੈਕਸ਼ਨ ਬੰਦ ਕਰ ਕੇ ਇਹ ਪੋਸਟ ਅਪਲੋਡ ਕੀਤੀ।ਸੋਸ਼ਲ ਮੀਡੀਆ 'ਤੇ ਪੰਡਯਾ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਮਿਲ ਕੇ ਆਪਣੀ ਪੂਰੀ ਕੋਸ਼ਿਸ਼ ਕੀਤੀ ਤੇ ਆਪਣਾ ਬੈਸਟ ਦਿੱਤਾ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਦੋਵਾਂ ਦੇ ਹਿੱਤ ਵਿੱਚ ਹੈ।" ਉਸ ਨੇ ਕਿਹਾ, "ਇਹ ਸਾਡੇ ਲਈ ਇੱਕ ਔਖਾ ਫੈਸਲਾ ਸੀ, ਜਦੋਂ ਅਸੀਂ ਇਕੱਠੇ ਆਨੰਦ ਮਾਣਿਆ ਅਤੇ ਅਸੀਂ ਇੱਕ ਪਰਿਵਾਰ ਵਜੋਂ ਵਧਦੇ ਗਏ, ਆਪਸੀ ਸਤਿਕਾਰ ਅਤੇ ਸਾਥ ਦਾ ਆਨੰਦ ਲਿਆ।"ਪੰਡਯਾ ਨੇ ਦੱਸਿਆ ਕਿ ਉਹ ਅਤੇ ਨਤਾਸ਼ਾ ਆਪਣੇ ਪੁੱਤ ਅਗਸਤਿਆ ਦੇ ਸਹਿ-ਮਾਪੇ ਹੋਣਗੇ। ਬਿਆਨ ਵਿੱਚ ਲਿਖਿਆ ਗਿਆ ਹੈ, "ਸਾਨੂੰ ਅਗਸਤਿਆ ਦੀ ਬਖਸ਼ਿਸ਼ ਹੈ, ਜੋ ਸਾਡੀਆਂ ਦੋਵਾਂ ਜ਼ਿੰਦਗੀਆਂ ਦੇ ਕੇਂਦਰ ਵਿੱਚ ਬਣੇ ਰਹਿਣਗੇ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਸਹਿ-ਮਾਪਿਓ ਬਣਾਂਗੇ ਕਿ ਅਸੀਂ ਉਸ ਨੂੰ ਉਸ ਦੀ ਖੁਸ਼ੀ ਲਈ ਉਹ ਸਭ ਕੁਝ ਦੇਈਏ ਜੋ ਅਸੀਂ ਕਰ ਸਕਦੇ ਹਾਂ," ਦੱਸਦੇਈਏ ਕਿ ਹਾਰਦਿਕ ਪੰਡਯਾ-ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀਆਂ ਅਫਵਾਹਾਂ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਸਨ। ਪਿਛਲੇ ਮਹੀਨੇ ਦੇ ਆਸ-ਪਾਸ, ਸਰਬੀਅਨ ਮਾਡਲ ਨੇ ਪਹਿਲਾਂ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਸਨ ਅਤੇ ਇੰਸਟਾਗ੍ਰਾਮ 'ਤੇ ਆਪਣੇ ਆਖਰੀ ਨਾਮ ਤੋਂ 'ਪਾਂਡਿਆ' ਨੂੰ ਹਟਾ ਦਿੱਤਾ ਸੀ। ਬਾਅਦ ਵਿੱਚ ਉਸਨੇ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਨੂੰ ਅਣ-ਆਰਕਾਈਵ ਕਰ ਦਿੱਤਾ।ਇਸ ਦੌਰਾਨ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੱਸਿਆ ਕਿ ਦੋਵਾਂ ਨੇ ਹਾਲ ਹੀ ਵਿੱਚ ਇੱਕ ਦੂਜੇ ਦੀਆਂ ਕੋਈ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਸਨ ਅਤੇ ਪੰਡਯਾ ਨੇ 4 ਮਾਰਚ ਨੂੰ ਆਪਣੇ ਜਨਮ ਦਿਨ 'ਤੇ ਆਪਣੀ ਪਤਨੀ ਲਈ ਕੋਈ ਸਟੇਟਸ ਵੀ ਪੋਸਟ ਨਹੀਂ ਕੀਤਾ ਸੀ। ਅਫਵਾਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਟੈਨਕੋਵਿਚ ਨੂੰ ਹਾਲ ਹੀ ਵਿੱਚ ਦੇਖਿਆ ਨਹੀਂ ਗਿਆ ਸੀ। ਪੰਡਯਾ ਅਤੇ MI ਦਾ ਸਮਰਥਨ ਕਰਨ ਲਈ IPL 2024 ਸੀਜ਼ਨ।...

sania canada

Canada News : ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਸਟੱਡੀ ਵੀਜ਼ਾ ਉਤੇ ਇੱਥੇ ਪਹੁੰਚੀ ਪੰਜਾਬ ਦੀ ਰਹਿਣ ਵਾਲੀ ਮੁਟਿਆਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 19 ਸਾਲਾ ਸਾਨੀਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੇ ਵੀਰਵਾਰ ਨੂੰ ਪਰਾਹੁਣਚਾਰੀ ਅਤੇ ਸੈਰ-ਸਪਾਟੇ ਦੇ ਆਪਣੇ ਕੋਰਸ ਵਿੱਚ ਸ਼ਾਮਲ ਹੋਣ ਕਾਲਜ ਚੱਲੀ ਵਿਦਿਆਰਥਣ ਸਾਨੀਆ ਜਿਸ ਕਾਰ ਵਿਚ ਜਾ ਰਹੀ ਸੀ, ਉਸ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਤੇ ਕਾਰ ਹਾਦਸਾਗ੍ਰਸਤ ਹੋ ਗਈ। ਕੈਨੇਡਾ ਦੇ ਸਾਊਥ ਸਰੀ ਵਿਚ ਵਾਪਰੇ ਇਸ ਦਰਦਨਾਕ ਹਾਦਸੇ ਵਿਚ ਸਾਨੀਆ ਦੀ ਮੌਤ ਹੋ ਗਈ। ਉਹ ਸਟਡੀ ਵੀਜ਼ਾ 'ਤੇ ਕੈਨੇਡਾ ਗਈ ਸੀ। ਉੱਥੇ ਪਹੁੰਚ ਕੇ ਤੀਜੇ ਦਿਨ ਹੀ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ। ਸੂਚਨਾ ਮਿਲਦਿਆਂ ਹੀ ਵਿਦਿਆਰਥਣ ਦੇ ਪੰਜਾਬ ਸਥਿਤ ਘਰ ਵਿਚ ਚੀਕ ਚਿਹਾੜਾ ਪੈ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ।

weather 1907 news

Weather Update : ਅਲਰਟ ਤੋਂ ਬਾਅਦ ਵੀ ਪੰਜਾਬ ਵਿਚ ਮਾਨਸੂਨ ਸਰਗਰਮ ਨਹੀਂ ਹੋ ਸਕਿਆ। ਕੱਲ੍ਹ ਨਮੀ ਤੇ ਗਰਮੀ ਵਿਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਵੱਧ ਪਾਇਆ ਗਿਆ। ਅੱਜ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਤਾਪਮਾਨ 'ਚ ਮਾਮੂਲੀ ਵਾਧਾ ਹੋਵੇਗਾ ਪਰ 21 ਜੁਲਾਈ ਤੋਂ ਮਾਨਸੂਨ ਦੇ ਇਕ ਵਾਰ ਫਿਰ ਸਰਗਰਮ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੰਗਾਲ ਦੀ ਖਾੜੀ ਵਿਚ ਬਣੇ ਦਬਾਅ ਤੇ ਦੂਜੇ ਪਾਸੇ ਪੱਛਮੀ ਗੜਬੜੀ ਦੀ ਸੁਸਤੀ ਕਾਰਨ ਪੰਜਾਬ ਵਿਚ ਮਾਨਸੂਨ ਪ੍ਰਭਾਵਿਤ ਹੋਇਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਮਾਨਸੂਨ ਬੁੱਧਵਾਰ ਤੇ ਵੀਰਵਾਰ ਨੂੰ ਸਰਗਰਮ ਰਹੇਗਾ ਪਰ ਅਜਿਹਾ ਨਹੀਂ ਹੋਇਆ।ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ। ਜਿਸ ਤੋਂ ਬਾਅਦ ਸੂਬੇ 'ਚ ਨਮੀ ਅਤੇ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵੱਧ ਪਾਇਆ ਗਿਆ ਹੈ।ਪੰਜਾਬ ਵਿਚ ਅਗਲੇ ਦੋ ਦਿਨਾਂ ਤਕ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸਏਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਹੁਮਸ ਵਧੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਕ ਵਾਰ ਫਿਰ 21 ਜੁਲਾਈ ਤੋਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

karan aujla accident

Karan Aujla News : ਪ੍ਰਸਿੱਧ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕਾਰ ਪਲਟ ਗਈ ਤੇ ਉਹ ਕਾਰ ਵਿਚ ਬੁਰੀ ਤਰ੍ਹਾਂ ਫਸ ਗਏ। ਉਨ੍ਹਾਂ ਦੇ ਸਹਾਇਕਾਂ ਨੇ ਗਾਇਕ ਨੂੰ ਕਾਰ ਵਿਚੋਂ ਕੱਢਿਆ। ਹਾਦਸੇ ਵਿਚ ਉਨ੍ਹਾਂ ਦੀ ਧੌਣ ਟੁੱਟਣੋਂ ਮਸਾਂ ਬਚੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੂਟਿੰਗ ਦੌਰਾਨ ਵਾਪਰਿਆ। ਇਸ ਦੀ ਜਾਣਕਾਰੀ ਕਰਨ ਔਜਲਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ।ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਟ੍ਰੈਕਿੰਗ ਕਾਰ ਅਚਾਨਕ ਪਲਟ ਜਾਂਦੀ ਹੈ। ਇਸ ਦੌਰਾਨ ਕਰਨ ਔਜਲਾ ਨੂੰ ਥੋੜੀਆਂ ਬਹੁਤ ਸੱਟਾਂ ਵੀ ਲੱਗੀਆਂ ਹਨ। ਹੁਣ ਤੁਹਾਨੂੰ ਕਰਨ ਔਜਲਾ ਦੇ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂੰਹ ਕੰਬ ਜਾਵੇਗੀ।ਦੱਸ ਦਈਏ ਕਿ ਕਰਨ ਔਜਲਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ 'ਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਕਰਨ ਔਜਲਾ ਨੇ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਹੈ, 'ਸ਼ੂਟਿੰਗ ਦੌਰਾਨ ਮੇਰੀ ਗਰਦਨ ਲਗਪਗ ਟੁੱਟਣ ਦੀ ਕਗਾਰ 'ਤੇ ਸੀ ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।'           View this post on Instagram                       A post shared by Karan Aujla (@karanaujla) ਕਰਨ ਔਜਲਾ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਪੋਸਟ 'ਚ ਲਿਖਿਆ ਹੈ, 'Who THEY' ਗੀਤ ਦਾ ਵੀਡੀਓ ਆ ਗਿਆ ਹੈ। ਇਸ ਨੂੰ ਸ਼ੂਟ ਕਰਦੇ ਸਮੇਂ ਮੇਰੀ ਗਰਦਨ ਲਗਪਗ ਟੁੱਟ ਗਈ ਸੀ। ਇਸ 'ਤੇ ਪ੍ਰਸ਼ੰਸਕਾਂ ਨੇ ਕਾਫੀ ਚਿੰਤਾ ਜਤਾਈ ਹੈ। ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਬਾਰੇ ਕਰਨ ਔਜਲਾ ਨੇ ਅੱਜ ਹੀ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ।ਦੱਸਦੇਈਏ ਕਿ ਇਸ ਸਮੇਂ ਪੰਜਾਬੀ ਗਾਇਕ ਕਰਨ ਔਜਲਾ ਪੂਰੀ ਦੁਨੀਆ ਵਿਚ ਛਾਏ ਹੋਏ ਹਨ। ਉਨ੍ਹਾਂ ਦੇ ਗੀਤ ਪੂਰੀ ਦੁਨੀਆ ਵਿਚ ਸੁਣੇ ਜਾਂਦੇ ਹਨ। ਹਾਲ ਹੀ ਵਿਚ ਆਇਆ 'ਤੌਬਾ ਤੌਬਾ' ਬਿਲ ਬੋਰਡ ਉਤੇ ਛਾਇਆ ਹੋਇਆ ਹੈ, ਜੋ ਵਿੱਕੀ ਕੌਸ਼ਲ ਤੇ ਐਮੀ ਵਿਰਕ ਦੀ ਨਵੀਂ ਆਈ ਫਿਲਮ ਬੈਡ ਨਿਊਜ਼ ਵਿਚ ਫਿਲਮਾਇਆ ਗਿਆ ਹੈ।...

police faridkot 1807

ਮੁਹਾਲੀ STF ਨੇ ਫਰੀਦਕੋਟ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਕੋਲੋਂ ਨਸ਼ਾ ਬਰਾਮਦ ਕੀਤਾ ਹੈ। ਫਰੀਦਕੋਟ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। STF ਨੇ ਪੁਲਿਸ ਮੁਲਾਜ਼ਮ ਦੀ ਮਹਿਲਾ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੁਲਿਸ ਮੁਲਾਜ਼ਮ ਕੁਝ ਸਮਾਂ ਪਹਿਲਾਂ ਬਹਾਲ ਹੋਇਆ ਸੀ ਤੇ ਫਰੀਦਕੋਟ ਪੁਲਿਸ ਲਾਈਨ ਵਿਚ ਤਾਇਨਾਤ ਸੀ।ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮ ਦਾ ਨਾਂ ਗੁਰਪ੍ਰੀਤ ਸਿੰਘ ਤੇ ਔਰਤ ਦਾ ਨਾਂ ਨਵਕਿਰਨ ਕੌਰ ਹੈ। ਫਿਲਹਾਲ ਪੁਲਿਸ ਅਧਿਕਾਰੀ ਉਕਤ ਮਾਮਲੇ ਦੀ ਪੁਸ਼ਟੀ ਕਰ ਰਹੇ ਹਨ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਮਾਮਲੇ ਸਬੰਧੀ ਪੁਲਿਸ ਕਾਨਫਰੰਸ ਦੌਰਾਨ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

jagraon mother 1807

ਜਗਰਾਓਂ ਸ਼ਹਿਰ ਤੋਂ ਕੁਝ ਦੂਰ ਪਿੰਡ ਪੰਡੋਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀਆਂ ਮਾਂ-ਧੀ ਦੀ ਐਕਟਿਵਾ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ, ਜਦਕਿ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ (48) ਵਾਸੀ ਮੰਡੂ ਮੁੱਲਾਪੁਰ ਵਜੋਂ ਹੋਈ ਹੈ, ਜਦਕਿ ਜ਼ਖਮੀ ਲੜਕੀ ਦੀ ਪਛਾਣ ਜਸਕਿਰਨਜੀਤ ਕੌਰ ਵਜੋਂ ਹੋਈ ਹੈ। ਥਾਣਾ ਮੁੱਲੇਪੁਰ ਦੇ ਏਐੱਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਬਲਕਰਨ ਸਿੰਘ ਵਾਸੀ ਮੁੱਲਾਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ ਅਤੇ ਧੀ ਪਿੰਡ ਪੰਡੋਰੀ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਪਿੰਡ ਰਕਬਾ ਵਿਖੇ ਮੱਥਾ ਟੇਕਣ ਲਈ ਗਈਆਂ ਸਨ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਹੀਆਂ ਸੀ ਤਾਂ ਯੂ-ਟਰਨ ਲੈਂਦੇ ਸਮੇਂ ਇਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਪਤਨੀ ਅਤੇ ਧੀ ਗੰਭੀਰ ਜ਼ਖਮੀ ਹੋ ਗਈਆਂ। ਉਸ ਨੂੰ ਕਿਸੇ ਤਰ੍ਹਾਂ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।

car amritsar himachal

ਪੰਜਾਬ ਦੇ ਅੰਮ੍ਰਿਤਸਰ 'ਚ ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹਿਮਾਚਲ ਦੀ ਕਾਰ ਪਲਟ ਗਈ। ਇਸ 'ਚ 2 ਲੋਕਾਂ ਦੀ ਮੌਤ ਹੋ ਗਈ। ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਕਾਰ 'ਚ ਬੈਠਾ ਪਰਿਵਾਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅੰਮ੍ਰਿਤਸਰ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ। ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ। ਮੌਕੇ 'ਤੇ ਪਹੁੰਚੇ ਇੰਸਪੈਕਟਰ ਏਕੇ ਸੋਹੀ ਨੇ ਦੱਸਿਆ ਕਿ ਕਾਰ ਚਲਾ ਰਹੇ ਡਰਾਈਵਰ ਦੀ ਮਾਂ ਤੇ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ ਹੋ ਗਈ ਹੈ। ਵੇਰਕਾ ਰੋਡ ’ਤੇ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ।  ਕਾਂਗੜਾ ਪਰਤ ਰਹੇ ਸਨਕਾਰ ਚਾਲਕ ਗੋਪੀ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਐਚ.ਪੀ.40 ਈ 9576 ਵਿੱਚ ਕਾਂਗੜਾ ਨੂੰ ਵਾਪਸ ਆ ਰਿਹਾ ਸੀ। ਵੇਰਕਾ ਬਾਈਪਾਸ 'ਤੇ ਦੂਨ ਪਬਲਿਕ ਸਕੂਲ ਨੇੜੇ ਸੜਕ ਦੇ ਵਿਚਕਾਰ ਅਚਾਨਕ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਉਸ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਪਲਟ ਗਈ। ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਭਗਤਾਂਵਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਉਹ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਕਾਂਗੜਾ ਪਰਤ ਰਹੇ ਸਨ।ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਂਦੇ ਹੋਏ ਮੌਤਘਟਨਾ ਦੇ ਚਸ਼ਮਦੀਦ ਗਵਾਹ ਭਿੱਖੀਵਿੰਡ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਸੀ। ਫਿਰ ਪੈਦਲ ਜਾ ਰਿਹਾ ਵਿਅਕਤੀ ਕਾਰ ਅੱਗੇ ਆ ਗਿਆ। ਉਸ ਨੂੰ ਬਚਾਉਂਦੇ ਹੋਏ ਕਾਰ ਪਲਟ ਗਈ ਅਤੇ ਸੜਕ 'ਤੇ ਜਾ ਡਿੱਗੀ। ...

rain pathankot 1807 new

Weather Update : ਪੰਜਾਬ ਵਿੱਚ ਬੁੱਧਵਾਰ 18 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਦੇ ਬਾਵਜੂਦ ਬਾਰਿਸ਼ ਨਹੀਂ ਹੋਈ ਪਰ ਕੁਝ ਜ਼ਿਲ੍ਹਿਆਂ ਵਿੱਚ ਪੈਕੇਟ ਰੇਨ ਤੋਂ ਬਾਅਦ ਸੂਬੇ ਦਾ ਔਸਤ ਤਾਪਮਾਨ 2.9 ਡਿਗਰੀ ਘੱਟ ਗਿਆ। ਬੀਤੇ ਦਿਨ ਤੇ ਰਾਤ ਚੰਡੀਗੜ੍ਹ, ਮੁਹਾਲੀ, ਪਟਿਆਲਾ ਤੇ ਪਠਾਨਕੋਟ ਵਿਚ ਮੀਂਹ ਨੇ ਗਰਮੀ ਤੇ ਹੁਮਸ ਤੋਂ ਕੁਝ ਰਾਹਤ ਜ਼ਰੂਰ ਦਿਵਾਈ ਹੈ ਪਰ ਰਾਜ ਵਿਚ ਮਾਨਸੂਨ ਸੁਸਤ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਹੈ। ਘੱਟ ਦਬਾਅ ਕਾਰਨ ਮਾਨਸੂਨ ਦੀ ਹਵਾ ਪ੍ਰਭਾਵਿਤ ਹੁੰਦੀ ਹੈ।ਪੰਜਾਬ ਵਿੱਚ ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਤਰਨਤਾਰਨ, ਕਪੂਰਥਲਾ, ਜਲੰਧਰ, ਐਸਬੀਐਸ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਅੱਜ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਬੰਗਾਲ ਤੋਂ ਆਉਣ ਵਾਲੀਆਂ ਮਾਨਸੂਨ ਹਵਾਵਾਂ ਅਤੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ SAS ਨਗਰ ਵਿੱਚ ਹਲਕੇ ਤੋਂ ਮੱਧ ਬਾਰਿਸ਼ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ 22 ਜੁਲਾਈ ਤੋਂ ਰਾਜ ਵਿੱਚ ਸਾਉਣ ਦੀ ਝੜੀ ਦੇਖਣ ਨੂੰ ਮਿਲੇਗੀ।ਪੰਜਾਬ ਵਿੱਚ ਇਸ ਸੀਜਨ ਤੱਕ 38% ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। 1 ਜੂਨ ਤੋਂ ਸ਼ੁਰੂ ਹੋਣ ਵਾਲੀ ਬਾਰਿਸ਼ ਦੇ ਸੀਜ਼ਨ ਵਿੱਚ 17 ਜੁਲਾਈ ਤੱਕ 87.5 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦੋਂ ਆਮ ਤਾਂ ਇੱਥੇ 140.7 ਮਿਲੀਮੀਟਰ ਬਾਰਿਸ਼ ਹੋ ਜਾਣੀ ਚਾਹੀਦੀ ਹੈ।ਪੰਜਾਬ ਵਿੱਚ ਹੁਣ ਤੱਕ ਸਿਰਫ਼ 4 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਵਿੱਚ ਆਮ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ 20% ਤੱਕ ਘੱਟ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਵਿੱਚ 19 ਫੀਸਦੀ ਘੱਟ ਮੀਂਹ ਪਿਆ ਜਦੋਂ ਕਿ ਤਰਨਤਾਰਨ ਵਿੱਚ ਆਮ ਨਾਲੋਂ 22 ਫੀਸਦੀ ਵੱਧ ਮੀਂਹ ਪਿਆ। ਮਾਨਸਾ ਵਿੱਚ 21 ਫੀਸਦੀ ਅਤੇ ਸੰਗਰੂਰ ਵਿੱਚ 13 ਫੀਸਦੀ ਵੱਧ ਮੀਂਹ ਪਿਆ ਹੈ। ਬਾਕੀ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਫਤਿਹਗੜ੍ਹ ਸਾਹਿਬ ਵਿੱਚ 77% ਘੱਟ ਅਤੇ ਹੁਸ਼ਿਆਰਪੁਰ ਵਿੱਚ 76% ਘੱਟ ਮੀਂਹ ਪਿਆ ਹੈ।

amritsar hotel

ਅੰਮ੍ਰਿਤਸਰ ਵਿੱਚ ਮੰਗਲਵਾਰ ਰਾਤ ਨੂੰ ਥਾਈਲੈਂਡ ਦੀਆਂ ਦੋ ਕੁੜੀਆਂ ਨੇ ਇੱਕ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਡਿੱਗਣ ਨਾਲ ਇਕ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ, ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਦੋਵੇਂ ਲੜਕੀਆਂ ਹੋਟਲ ਦੀ ਚੌਥੀ ਮੰਜ਼ਿਲ 'ਤੇ ਸਪਾ ਸੈਂਟਰ 'ਚ ਕੰਮ ਕਰਦੀਆਂ ਹਨ। ਪੁਲਿਸ ਦੀ ਛਾਪੇਮਾਰੀ ਦੇਖ ਕੇ ਦੋਵਾਂ ਨੇ ਡਰਦੇ ਮਾਰੇ ਛਾਲ ਮਾਰ ਦਿੱਤੀ। ਦਰਅਸਲ ਮੰਗਲਵਾਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਦਿ ਹੋਟਲ ਰਾਇਲ ਸ਼ੈਟਲ ਦੀ ਚੌਥੀ ਮੰਜ਼ਿਲ 'ਤੇ ਚੱਲ ਰਹੇ ਸਪਾ ਸੈਂਟਰ 'ਚ ਸੈਕਸ ਰੈਕੇਟ ਚੱਲ ਰਿਹਾ ਹੈ। ਪੁਲਿਸ ਟੀਮ ਰਾਤ ਕਰੀਬ 9 ਵਜੇ ਹੋਟਲ ਪਹੁੰਚੀ। ਪੁਲਿਸ ਟੀਮ ਨੂੰ ਦੇਖ ਕੇ ਦੋਵੇਂ ਵਿਦੇਸ਼ੀ ਲੜਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਬਚ ਨਾ ਸਕਿਆ ਤਾਂ ਉਸ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।ਹੇਠਾਂ ਡਿੱਗਣ ਨਾਲ ਇਕ ਲੜਕੀ ਦੀ ਰੀੜ੍ਹ ਦੀ ਟੁੱਟ ਗਈ ਤੇ ਦੂਜੀ ਜ਼ਖਮੀ ਹੋ ਗਈ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਸੀਪੀ ਰਣਜੀਤ ਸਿੰਘ ਢਿੱਲੋਂ ਅਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੂੰ ਸੂਚਿਤ ਕੀਤਾ।

school bus austra

ਆਸਟ੍ਰੇਲੀਆ ਵਿਚ ਸਾਈਕਲ ਉਤੇ ਸਕੂਲੋਂ ਘਰ ਪਰਤਦੇ ਪੰਜਾਬੀ ਜਵਾਕ ਨੂੰ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਵਾਕ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸੂਬਾ ਕੂਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਦੇ ਇਲਾਕੇ ਵਿੱਚ ਵਾਪਰਿਆ। ਬੱਚੇ ਦੀ ਪਛਾਣ ਗੁਰਮੰਤਰ ਸਿੰਘ ਗਿੱਲ (11) ਸਪੁੱਤਰ ਦਲਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ‘ਚ ਬੱਚੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।ਰਾਜਦੀਪ ਲਾਲੀ ਨੇ ਇਸ ਮੰਦਭਾਗੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦਾ ਸਬੰਧ ਪੰਜਾਬ ਦੇ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨਾਲ ਹੈ। ਗੁਰਮੰਤਰ ਸਿੰਘ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ। ਆਸਟ੍ਰੇਲੀਆਈ ਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੀਤੇ ਦਿਨ ਮੰਗਲਵਾਰ ਨੂੰ ਦੁਪਹਿਰ 3.45 ਵਜੇ ਦੇ ਕਰੀਬ ਜਦੋਂ ਗੁਰਮੰਤਰ ਸਿੰਘ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਸਕੂਲ ਬੱਸ ਨੇ ਲੜਕੇ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਐਮਰਜੈਂਸੀ ਸੇਵਾਵਾਂ ਵੱਲੋਂ ਇਲਾਜ ਲਈ ਤੁਰੰਤ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ।ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਬੱਸ ਡ੍ਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੋਰੈਂਸਿਕ ਕਰੈਸ਼ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਗਵਾਹਾਂ ਜਾਂ ਸਬੰਧਿਤ ਘਟਨਾ ਨੂੰ ਵੇਖਣ ਵਾਲੇ ਵਿਅਕਤੀਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

punjabi singer injured

ਮਸ਼ਹੂਰ ਪੰਜਾਬੀ ਗਾਇਕ ਤੇ ਲੇਖਕ ਵੱਡਾ ਗਰੇਵਾਲ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਹੈ। ਕਲਾਕਾਰ ਨੇ ਵੀਡੀਓ ਵਿੱਚ ਆਪਣੇ ਨਾਲ-ਨਾਲ ਆਪਣੇ ਸਾਥੀ ਦਾ ਵੀ ਹਾਲ ਦਿਖਾਇਆ। ਇਸ ਦੇ ਨਾਲ ਹੀ ਇੱਕ ਸਾਈਡ ਉਨ੍ਹਾਂ ਦੀ ਟਰੱਕ ਨਾਲ ਕਾਰ ਦੀ ਟੱਕਰ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਜੱਟ ਐਂਡ ਜੁਲੀਅਟ 3 ਦੇਖਣ ਚੱਲੇ ਸੀ, ਖੁਸ਼ੀ-ਖੁਸ਼ੀ ਬੱਸ ਫਿਰ ਹੋਗੀ ਘਟਨਾ, ਜਿਸਦਾ ਡਰ ਸੀ। @diljitdosanjh ਜੀ ਕਮੈਂਟ ਕਰਨਗੇ ਵੀਡੀਓ ਹੇਠਾਂ ਸਾਨੂੰ ਹੌਸਲਾ ਮਿਲੂ... ਪਲੀਜ਼ @neerubajwaਜੀ ਨੂੰ ਵੀ ਕਮੈਂਟ ਕਰਨਾ ਚਾਹੀਦਾ ਸਾਡੇ ਪਿੰਡ ਵਾਲਿਆਂ ਦੇ ਹੌਸਲੇ ਬੁਲੰਦ ਕਰਨ ਲਈ... ਪਲੀਜ਼ ਕਮੈਂਟ ਕਰਿਓ ਜ਼ਰੂਰ ਹੌਸਲਾ ਹੀ ਹੁੰਦਾ... @chachachittidaariwala @vaddagrewal #vaddagrewal #diljitdosanjh...           View this post on Instagram                       A post shared by Vadda Grewal (@vaddagrewal) ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਨਾਲ ਕਮੈਂਟ ਬਾੱਕਸ ਵੀ ਭਰਿਆ ਹੋਇਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬੱਚ ਗਿਆ ਸ਼ੁਕਰ ਆ ਰੱਬ ਦਾ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਂ ਵੇਖੀ ਸੀ ਤੁਹਾਡੀ ਕਾਰ ਸੋਰੀ ਪਾਜ਼ੀ ਮੈਂ ਰੁਕਿਆ ਨਹੀਂ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਭਰਾ, ਧਿਆਨ ਨਾਲ......