LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜਸਥਾਨ 'ਚ ਰੂਹ ਕੰਬਾਊ ਹਾਦਸਾ, 150 ਦੀ ਸਪੀਡ, ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ, ਟਰਾਲੇ ਪਿੱਛੇ ਵੱਜੀ, ਪੰਜਾਬ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ

rajisthan punjab news

ਰਾਜਸਥਾਨ 'ਚ ਬੀਤੀ ਰਾਤ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਪੰਜਾਬ ਦੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਹ ਹਾਦਸਾ ਬੀਕਾਨੇਰ ਦੇ ਮਹਾਜਨ ਥਾਣਾ ਅਧੀਨ ਪੈਂਦੇ ਜੈਤਪੁਰ ਟੋਲ ਨੇੜੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਵੇਅ 'ਤੇ ਵੀਰਵਾਰ ਰਾਤ ਕਰੀਬ 9.15 ਵਜੇ ਵਾਪਰਿਆ।
ਜਾਣਕਾਰੀ ਅਨੁਸਾਰ ਸਾਲਾਸਰ ਜਾ ਰਹੇ ਪਰਿਵਾਰ ਦੀ ਕਾਰ ਦੀ ਚੌਲਾਂ ਦੇ ਭਰੇ ਟਰਾਲੇ ਨਾਲ ਟੱਕਰ ਹੋ ਗਈ। ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਬੱਚੀ ਦੇ ਸਾਹ ਚੱਲ ਰਹੇ ਸਨ। ਉਸ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁੱਕਰਵਾਰ ਨੂੰ ਮਹਾਜਨ ਸਰਕਾਰੀ ਹਸਪਤਾਲ 'ਚ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ।
ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ ਗੁਪਤਾ (50), ਉਸ ਦੀ ਪਤਨੀ ਆਰਤੀ (48), ਬੇਟੀ ਸੁਨੈਨਾ (24), ਭੂਮੀ (16), ਪੁੱਤਰ ਨੀਰਜ ਗੁਪਤਾ (22) ਤੇ ਖੇਮੰਤ ਉਰਫ਼ ਡੱਗੂ (12) ਵਜੋਂ ਹੋਈ ਹੈ। ਪਰਿਵਾਰ ਵੀਰਵਾਰ ਸ਼ਾਮ ਕਰੀਬ 7 ਵਜੇ ਮੰਡੀ ਕਿੱਲਿਆਂਵਾਲੀ ਤੋਂ ਸਾਲਾਸਰ ਲਈ ਰਵਾਨਾ ਹੋਏ। ਨੀਰਜ ਕਾਰ ਚਲਾ ਰਿਹਾ ਸੀ। ਮ੍ਰਿਤਕ ਪੰਜਾਬ ਦੇ ਡੱਬਵਾਲੀ ਦੇ ਨਾਲ ਲੱਗਦੀ ਮੰਡੀ ਕਿੱਲਿਆਂਵਾਲੀ ਵਿਖੇ ਰਹਿ ਰਹੇ ਸਨ।

CU ਦੇ ਵਿਦਿਆਰਥੀ ਨੇ ਪਹਿਲਾਂ ਕੱਟੀ ਨਸ, ਫਿਰ 100 ਫੁੱਟ ਉਚੀ ਟੈਂਕੀ ਤੋਂ ਮਾਰ ਦਿੱਤੀ ਛਾਲ, ਹ੍ੱਡੀਆਂ ਤਕ ਆ ਗਈਆਂ ਬਾਹਰ, ਮੌਤ

ਬੇਕਾਬੂ ਹੋ ਕੇ ਟਰਾਲੇ ਪਿੱਛੇ ਵੱਜੀ ਕਾਰ
ਮੰਡੀ ਕਿੱਲਿਆਂਵਾਲੀ ਵਿੱਚ ਧਾਗਾ ਫੈਕਟਰੀ ਨੇੜੇ ਮਹਾਸ਼ਾ ਮੁਹੱਲੇ ਵਿੱਚ ਰਹਿਣ ਵਾਲੇ ਅਸ਼ੋਕ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਰਾਤ ਪੌਣੇ ਦਸ ਵਜੇ ਦੇ ਕਰੀਬ ਘਰ ਵਿੱਚ ਖਾਣਾ ਖਾ ਰਿਹਾ ਸੀ। ਇਸੇ ਦੌਰਾਨ ਭਤੀਜੇ ਨੀਰਜ ਦਾ ਦੋਸਤ ਘਰ ਆ ਗਿਆ। ਉਨ੍ਹਾਂ ਹਾਦਸੇ ਦੀ ਜਾਣਕਾਰੀ ਦਿੱਤੀ। ਦਰਅਸਲ ਸਾਲਾਸਰ ਜਾ ਰਹੇ ਭਤੀਜੇ ਨੀਰਜ ਨੇ ਅੱਗੇ ਜਾ ਰਹੀ ਚੌਲਾਂ ਨਾਲ ਭਰੇ ਟਰਾਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। 130 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਓਵਰ ਸਪੀਡ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਟਰਾਲੇ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਭਤੀਜੀ ਭੂਮੀ ਦੇ ਸਾਹ ਚੱਲ ਰਹੇ ਸਨ। ਉਸ ਨੂੰ ਇਲਾਜ ਲਈ ਪੱਲੂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁੱਕਰਵਾਰ ਨੂੰ ਮਹਾਜਨ ਸਰਕਾਰੀ ਹਸਪਤਾਲ 'ਚ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ।

Follow the Living India News Punjab channel on WhatsApp

ਮੂਲ ਤੌਰ ਉਤੇ ਉੱਤਰ ਪ੍ਰਦੇਸ਼ ਦਾ ਹੈ ਪਰਿਵਾਰ
ਸ਼ਿਵ ਕੁਮਾਰ ਗੁਪਤਾ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਪਿੰਡ ਭੀਟੀਆ ਦਾ ਰਹਿਣ ਵਾਲਾ ਸੀ। ਮੰਡੀ ਕਿੱਲਿਆਂਵਾਲੀ ਵਿੱਚ ਕਰੀਬ 50 ਸਾਲਾਂ ਤੋਂ ਰਹਿ ਰਿਹਾ ਸੀ। ਸ਼ਿਵ ਇੱਕ ਈ-ਰਿਕਸ਼ਾ ਚਾਲਕ ਸੀ। ਉਸ ਦੀ ਪਤਨੀ ਆਰਤੀ ਘਰਾਂ ਵਿੱਚ ਕੰਮ ਕਰਦੀ ਸੀ। ਵੱਡੀ ਧੀ ਸੁਨੈਨਾ ਇੰਜੀਨੀਅਰ ਸੀ। ਉਹ ਬਠਿੰਡੇ ਵਿੱਚ ਕੰਮ ਕਰਦੀ ਸੀ। ਵੱਡਾ ਪੁੱਤਰ ਨੀਰਜ ਡੱਬਵਾਲੀ ਦੇ ਮਲੋਟ ਰੋਡ 'ਤੇ ਚੌਧਰੀ ਦੇਵੀ ਲਾਲ ਪਾਰਕ ਦੇ ਸਾਹਮਣੇ ਗੁਪਤਾ ਮੈਡੀਕੋਜ਼ ਦੇ ਨਾਂ 'ਤੇ ਕੈਮਿਸਟ ਦੀ ਦੁਕਾਨ ਚਲਾਉਂਦਾ ਸੀ। ਭੂਮੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲਿਆ ਸੀ। ਜਦੋਂਕਿ ਖੇਮੰਤ ਅਰੋੜਵੰਸ਼ ਹਾਈ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ।

In The Market