LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇ ਵਿੰਡਸ਼ੀਲਡ ਉਤੇ ਨਹੀਂ ਲਾਇਆ FASTag ਤਾਂ ਵਸੂਲਿਆ ਜਾਵੇਗਾ ਦੁੱਗਣਾ ਟੋਲ ਟੈਕਸ, ਨਵਾਂ ਨਿਯਮ ਹੋਇਆ ਲਾਗੂ

fastag news

ਜੇਕਰ ਤੁਸੀਂ ਵੀ ਹਾਈਵੇ ਉਤੇ ਵਾਹਨ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਨਹੀਂ ਤਾਂ ਤੁਹਾਡਾ ਵੀ ਦੁੱਗਣਾ ਟੋਲ ਟੈਕਸ ਕੱਟਿਆ ਜਾ ਸਕਦਾ ਹੈ। ਕਿਉਂਕਿ NHAI ਨੇ ਹੁਣ ਟੋਲ ਪਲਾਜ਼ਾ ਉਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ‘ਤੇ ਫਾਸਟੈਗ ਨਹੀਂ ਲੱਗੇ ਹੋਣਗੇ, ਉਨ੍ਹਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ। ਇਸ ਨੂੰ ਲੈ ਕੇ NHAI ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
NHAI ਨੇ ਉਨ੍ਹਾਂ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਜਾਣਬੁੱਝ ਕੇ ਆਪਣੇ ਵਾਹਨ ਦੇ ਅਗਲੇ ਸ਼ੀਸ਼ੇ ਉੱਤੇ ਫਾਸਟੈਗ ਨਹੀਂ ਲਗਾਉਂਦੇ ਹਨ। NHAI ਨੇ ਕਿਹਾ ਕਿ ਜਾਣਬੁੱਝ ਕੇ ਵਿੰਡਸ਼ੀਲਡ ‘ਤੇ FASTag ਨਾ ਲਗਾਉਣ ਨਾਲ ਟੋਲ ਪਲਾਜ਼ਾ ਉਤੇ ਬੇਲੋੜੀ ਦੇਰੀ ਹੁੰਦੀ ਹੈ। ਇਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਥਾਰਟੀ ਨੇ ਇਸ ਸਬੰਧ ਵਿੱਚ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (SOP) ਜਾਰੀ ਕੀਤਾ ਹੈ। ਹੁਣ ਇਸ ਤਹਿਤ ਅਜਿਹੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ।
NHAI ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਸਾਰੇ ਟੋਲ ਪਲਾਜ਼ਿਆਂ ਉਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿਸ ਨਾਲ ਅਜਿਹੀ ਲਾਪਰਵਾਹੀ ਵਰਤਣ ਵਾਲੇ ਵਾਹਨ ਚਾਲਕਾਂ ਨੂੰ ਸੰਦੇਸ਼ ਮਿਲੇ ਤੇ ਉਨ੍ਹਾਂ ਨੂੰ ਅਜਿਹਾ ਕਰਨ ‘ਤੇ ਲੱਗਣ ਵਾਲੀ ਪੈਨਲਟੀ ਬਾਰੇ ਪਤਾ ਲੱਗ ਸਕੇ। ਨਾ ਸਿਰਫ ਦੁੱਗਣਾ ਟੋਲ ਟੈਕਸ ਬਲਕਿ ਜਿਨ੍ਹਾਂ ਵਾਹਨਾਂ ‘ਤੇ ਫਾਸਟੈਗ ਨਹੀਂ ਲੱਗਿਆ ਹੋਵੇਗਾ, ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ CCTV ਫੁਟੇਜ ਰਾਹੀਂ ਰਿਕਾਰਡ ਕੀਤਾ ਜਾਵੇਗਾ। ਇਸ ਨਾਲ ਇਨ੍ਹਾਂ ਵਾਹਨਾਂ ਤੋਂ ਵਸੂਲੇ ਗਏ ਜੁਰਮਾਨੇ ਤੇ ਟੋਲ ਲੇਨ ਵਿੱਚ ਵਾਹਨ ਦੀ ਮੌਜੂਦਗੀ ਬਾਰੇ ਉਚਿਤ ਰਿਕਾਰਡ ਬਣਾਏ ਰੱਖਣ ਵਿੱਚ ਮਦਦ ਮਿਲੇਗੀ।
ਦੱਸ ਦੇਈਏ ਕਿ ਹਾਈਵੇ ਅਥਾਰਟੀ ਨੇ ਫਾਸਟੈਗ ਜਾਰੀ ਕਰਨ ਵਾਲੀਆਂ ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਡਰਾਈਵਰ ਇਸ ਨੂੰ ਵਾਹਨ ਦੀ ਵਿੰਡਸ਼ੀਲਡ ‘ਤੇ ਸਹੀ ਤਰ੍ਹਾਂ ਚਿਪਕਾਉਣ। ਇਸ ਸਮੇਂ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਲਗਭਗ ਇੱਕ ਹਜ਼ਾਰ ਟੋਲ ਪਲਾਜ਼ਾ ਹਨ, ਜੋ 45,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸ ਵੇਅ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਸੂਲਦੇ ਹਨ। FASTag ਨਾ ਲਗਾਉਣ ਵਾਲੇ ਵਾਹਨ ਚਾਲਕਾਂ ਤੋਂ ਦੋਹਰੀ ਫੀਸ ਵਸੂਲੀ ਜਾਵੇਗੀ।

In The Market