LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹਿਰ 'ਚ ਨਹਾਉਣ ਗਿਆ ਸਰਪੰਚ ਰੁੜ੍ਹਿਆ, ਬਚਾਉਂਦਿਆਂ ਦੋ ਸਾਥੀ ਤੇਜ਼ ਵਹਾਅ ਕਾਰਨ ਡੁੱਬੇ

sarpanch canal 2007

ਬਟਾਲਾ : ਪਿੰਡ ਦਾ ਸਰਪੰਚ ਦੋ ਹੋਰ ਸਾਥੀਆਂ ਸਮੇਤ ਨਹਿਰ ਵਿਚ ਨਹਾਉਂਦਿਆਂ ਰੁੜ੍ਹ ਗਿਆ। ਸਰਪੰਚ ਆਪਣੇ ਤਿੰਨ ਹੋਰ ਸਾਥੀਆਂ ਨਾਲ ਨਹਿਰ ਵਿਚ ਨਹਾਉਣ ਗਿਆ ਸੀ। ਇਸ ਦੌਰਾਨ ਸਰਪੰਚ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਂਦਿਆਂ ਸਰਪੰਚ ਸਮੇਤ ਦੋ ਸਾਥੀ ਰੁੜ੍ਹ ਗਏ। ਜਦਕਿ ਤੀਜੇ ਨੂੰ ਰਾਹਗੀਰ ਨੇ ਪੱਗ ਸੁੱਟ ਕੇ ਬਹਾਦਰੀ ਨਾਲ ਬਚਾ ਲਿਆ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ। ਰੁੜਨ ਵਾਲਾ ਸਰਪੰਚ ਇਥੋਂ ਦੇ ਨੇੜੇ ਕਸਬਾ ਅਲੀਵਾਲ ਦੇ ਪਿੰਡ ਭਰਥਵਾਲ ਦਾ ਸਰਪੰਚ ਸੀ।
 ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਰਣਬੀਰ ਸਿੰਘ (52) ਪੁੱਤਰ ਅਜੀਤ ਸਿੰਘ ਆਪਣੇ ਸਾਥੀਆਂ ਮੱਖਣ ਸਿੰਘ ਪੁੱਤਰ ਸਵਰਨ ਸਿੰਘ, ਕਰਤਾਰ ਸਿੰਘ ਤੋਤਾ ਪੁੱਤਰ ਬਚਨ ਸਿੰਘ ਅਤੇ ਸੁਰਜੋਤ ਸਿੰਘ ਪੁੱਤਰ ਮਾਧੋ ਵਾਸੀਅਨ ਪਿੰਡ ਭਾਰਥਵਾਲ ਸਮੇਤ ਆਪਣੇ ਪਿੰਡ ਦੇ ਨੇੜਿਓਂ ਲੰਘਦੀ ਅਪਰਬਾਹੀ ਦੁਆਬ ਨਹਿਰ 'ਚ ਨਹਾਉਣ ਗਿਆ ਸੀ।

Click to Follow the Living India News Punjab channel on WhatsApp:

ਅਚਾਨਕ ਸਰਪੰਚ ਰਣਬੀਰ ਸਿੰਘ ਡੁੱਬਣ ਲੱਗਾ ਤਾਂ ਉਸ ਦੇ ਦੂਜੇ ਸਾਥੀਆਂ ਨੇ ਉਸ ਨੂੰ ਬਚਾਉਣ ਦਾ ਭਾਰੀ ਯਤਨ ਕੀਤਾ ਪਰ ਨਹਿਰ ਦਾ ਤੇਜ਼ ਵਹਾਅ ਹੋਣ ਕਾਰਨ ਸਰਪੰਚ ਰਣਬੀਰ ਸਿੰਘ, ਉਸ ਦਾ ਸਾਥੀ ਮੱਖਣ ਸਿੰਘ ਅਤੇ ਕਰਤਾਰ ਸਿੰਘ ਤੋਤਾ ਨਹਿਰ 'ਚ ਰੁੜ੍ਹ ਗਏ ਹਨ, ਜਦਕਿ ਚੌਥਾ ਸਾਥੀ ਸੁਰਜੋਤ ਨੂੰ ਨਹਿਰ ਦੇ ਕੰਡੇ ਲੰਘ ਰਹੇ ਰਾਹਗੀਰ ਨੇ ਆਪਣੀ ਪੱਗ ਸੁੱਟ ਕੇ ਬੜੀ ਹਿੰਮਤ ਨਾਲ ਬਚਾਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ ਅਤੇ ਰੁੜ੍ਹ ਗਏ ਤਿੰਨਾਂ ਵਿਅਕਤੀਆਂ ਦੀ ਭਾਲ 'ਚ ਲੱਗੇ ਹੋਏ ਹਨ। 

In The Market