LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿੰਸਕ ਵਿਰੋਧ ਕਾਰਣ ਸਰਕਾਰ ਨੂੰ ਦੇਣਾ ਪਿਆ ਅਸਤੀਫਾ, ਲੱਗੀ ਐਮਰਜੈਂਸੀ 

5jan11

ਨੂਰ ਸੁਲਤਾਨ : ਤੇਲ ਦੀਆਂ ਕੀਮਤਾਂ (Oil prices) ਵਿਚ ਵਾਧੇ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ (Violent protests) ਪ੍ਰਦਰਸ਼ਨ ਕਾਰਣ ਕਜ਼ਾਕਿਸਤਾਨ (Kazakhstan) ਵਿਚ ਸਰਕਾਰ ਨੂੰ ਅਸਤੀਫਾ (Resignation) ਦੇਣਾ ਪਿਆ। ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ ਕਸੀਮ-ਜੋਮਾਰਟ (President Qasim-Jomart) ਤੋਕਾਯੇਵ ਨੇ ਬੁੱਧਵਾਰ ਨੂੰ ਸਰਕਾਰ ਦਾ ਅਸਤੀਫਾ ਕਬੂਲ (Accept the resignation) ਕਰ ਲਿਆ। ਫਿਲਹਾਲ ਅਲੀਖਾਨ ਸਮਾਈਲੋਵ ਨੂੰ ਕਾਰਜਵਾਹਕ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿਚ 5 ਜਨਵਰੀ ਤੋਂ 19 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਲਾਠੀਚਾਰਜ ਦੇ ਨਾਲ ਹੰਝੂ ਗੈਸ ਦੀ ਵੀ ਵਰਤੋਂ ਕੀਤੀ। ਮੀਡੀਆ ਰਿਪੋਰਟਸ ਦੇ ਮੁਤਾਬਕ ਰਾਸ਼ਟਰਪਤੀ ਨੇ ਕਿਹਾ-ਕਜ਼ਾਕਿਸਤਾਨ ਗਣਰਾਜ ਦੇ ਧਾਰਾ 70 ਦੇ ਤਹਿਤ ਮੈਂ ਸਰਕਾਰ ਦਾ ਅਸਤੀਫਾ ਕਬੂਲ ਕਰਦਾ ਹਾਂ। ਨਵੀਂ ਸਰਕਾਰ ਬਣਨ ਤੱਕ ਮੌਜੂਦਾ ਸਰਕਾਰ ਦੇ ਮੈਂਬਰ ਆਪਣੇ ਫਰਜ਼ਾਂ ਦਾ ਪਾਲਨ ਕਰਦੇ ਰਹਿਣਗੇ। ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਸਬਸਿਡੀ ਦੇਣ 'ਤੇ ਵੀ ਵਿਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। Also Read : ਐਕਟ੍ਰੈਸ ਅਲੀ ਸਿੰਪਸਨ ਨਾਲ ਵਾਪਰਿਆ ਭਿਆਨਕ ਹਾਦਸਾ, ਪਹਿਲਾਂ ਟੁੱਟੀ ਗਰਦਨ ਫਿਰ ਹੋਈ ਕੋਰੋਨਾ ਪਾਜ਼ੇਟਿਵ


ਕਜ਼ਾਕਿਸਤਾਨ ਵਿਚ ਐਮਰਜੈਂਸੀ ਦੌਰਾਨ ਹਥਿਆਰ, ਗੋਲਾ-ਬਾਰੂਦ ਅਤੇ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਗੱਡੀਆਂ ਦੀ ਆਵਾਜਾਈ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਰਾਸ਼ਟਰਪਤੀ ਨੇ ਦੇਸ਼ ਦੀ ਫਾਈਨਾਂਸ਼ੀਅਲ ਕੈਪੀਟਲ ਅਲਮਾਟੀ ਅਤੇ ਮੰਗਿਸਟਾਊ ਵਿਚ ਵੀ ਰਾਤ 11 ਤੋਂ ਸਵੇਰੇ 7 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਸਰਕਾਰ ਨੂੰ ਦੇਸ਼ ਵਿਚ ਤੇਲ ਦੀਆਂ ਕੀਮਤਾਂ ਨੂੰ ਰੈਗੂਲਾਈਜ਼ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਐੱਲ.ਪੀ.ਜੀ. ਦੀਆਂ ਕੀਮਤਾਂ 'ਤੇ ਲੱਗੀ ਮਿਆਦ ਨੂੰ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ। Also Read : ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ 35 ਰੁਪਏ ਵਾਲੀ ਗੋਲੀ, ਜਾਣੋਂ ਕਿੰਨੇ ਦਿਨ ਦਾ ਹੈ ਕੋਰਸ

ਜਿਸ ਵਜ੍ਹਾ ਨਾਲ ਦੇਸ਼ ਵਿਚ ਬਹੁਤ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅੰਦੋਲਨ ਦੀ ਸ਼ੁਰੂਆਤੀ ਮਾਂਗਿਸਤਾਊ ਸੂਬੇ ਤੋਂ ਹੋਈ, ਜਿਸ ਤੋਂ ਬਾਅਦ ਸਾਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਿੰਸਕ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਰਾਸ਼ਟਰਪਤੀ ਤੋਕਾਯੇਵ ਨੇ ਕਿਹਾ ਹੈ ਕਿ ਸਰਕਾਰੀ ਅਫਸਰਾਂ 'ਤੇ ਹਮਲਾ ਕਰਨਾ ਪੂਰੀ ਤਰ੍ਹਾਂ ਨਾਲ ਗਲਤ ਹੈ। ਅਸੀਂ ਇਕ ਦੂਜੇ ਵਿਚਾਲੇ ਭਰੋਸਾ ਅਤੇ ਗੱਲਬਾਤ ਚਾਹੁੰਦੇ ਹਾਂ, ਵਿਵਾਦ ਨਹੀਂ। ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਕਜ਼ਾਕਿਸਤਾਨ ਨੇ 1991 ਵਿਚ ਖੁਦ ਨੂੰ ਇਕ ਵੱਖ ਦੇਸ਼ ਐਲਾਨ ਦਿੱਤਾ ਸੀ। ਕਜ਼ਾਕਿਸਤਾਨ ਦੇ ਲੋਕ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪਹਿਲਾਂ ਹੀ ਆਰਥਿਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਮੰਗਲਵਾਰ ਨੂੰ ਫਿਊਲ ਪ੍ਰਾਈਜ਼ ਵਿਚ ਵਾਧਾ ਹੋਇਆ ਤਾਂ ਲੋਕਾਂ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ।

In The Market