LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ 35 ਰੁਪਏ ਵਾਲੀ ਗੋਲੀ, ਜਾਣੋਂ ਕਿੰਨੇ ਦਿਨ ਦਾ ਹੈ ਕੋਰਸ

5jandawai

ਨਵੀਂ ਦਿੱਲੀ : ਕੋਰੋਨਾਵਾਇਰਸ (Coronavirus) ਦੇ ਖਿਲਾਫ ਇਕ ਨਵੀਂ ਦਵਾਈ ਭਾਰਤ ਵਿਚ ਆ ਗਈ ਹੈ। ਕੁਝ ਦਿਨ ਪਹਿਲਾਂ ਹੀ ਡਰੱਗਜ਼ ਕੰਟਰੋਲਰ (Drugs Controller) ਨੇ ਐਂਟੀ ਵਾਇਰਲ (Antiviral) ਦਵਾਈ ਮੋਲਨਪਿਰਾਵਿਰ (The drug Molanpiravir) ਦੀ ਐਮਰਜੈਂਸੀ (Emergency) ਮਨਜ਼ੂਰੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਦਵਾਈ ਦੀ ਵਰਤੋਂ ਕੋਰੋਨਾ ਦੇ ਇਲਾਜ ਵਿਚ ਕੀਤੀ ਜਾਵੇਗੀ। ਇਸ ਦਵਾਈ ਨੂੰ ਭਾਰਤ ਦੀਆਂ 13 ਕੰਪਨੀਆਂ (13 companies) ਬਣਾ ਰਹੀਆਂ ਹਨ। ਮੋਲਨਪਿਰਾਵਿਰ ਕੋਰੋਨਾ (Molanpiravir Corona) ਦੇ ਇਲਾਜ ਵਿਚ ਕਾਫੀ ਕਾਰਗਰ ਸਾਬਿਤ ਹੋਈ ਹੈ। ਇਹ ਦਵਾਈ ਕੋਰੋਨਾ ਮਰੀਜ਼ਾਂ (Medication corona patients) ਨੂੰ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਹੋਣ ਦਾ ਖਤਰਾ ਕਾਫੀ ਘੱਟ ਕਰ ਦੇਵੇਗੀ। Also Read :  PM ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਦਾ MHA ਨੇ ਦੱਸਿਆ ਮੁੱਖ ਕਾਰਨ, ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ 

100 students test Covid positive at Patiala Medical College in Punjab -  Coronavirus Outbreak News

ਇਸ ਦਵਾਈ ਦੀ ਇਕ ਡੋਜ਼ 200 ਐੱਮ.ਜੀ. ਦੀ ਹੋਵੇਗੀ। ਇਸ ਦਾ ਕੋਰਸ 5 ਦਿਨ ਦਾ ਹੋਵੇਗਾ।  ਇਸ ਦਵਾਈ ਨੂੰ ਭਾਰਤ ਸਟ੍ਰਾਈਡਸ ਫਾਰਮਾ, ਡਾ. ਰੇਡੀਜ਼, ਸਨ ਫਾਰਮਾ, ਸਿਪਲਾ, ਹੀਟੇਰੋ ਅਤੇ ਆਪਟੀਮਸ ਵਰਗੀਆਂ 13 ਕੰਪਨੀਆਂ ਬਣਾ ਰਹੀ ਹੈ। ਇਹ ਸਾਰੀਆਂ ਕੰਪਨੀਆਂ ਇਨ੍ਹਾਂ ਨੂੰ ਆਪਣੇ ਬ੍ਰਾਂਡ ਨੇਮ ਤੋਂ ਲਾਂਚ ਕਰ ਰਹੀ ਹੈ। ਹੈਦਰਾਬਾਦ ਸਥਿਤ ਡਾ. ਰੇੱਡੀਜ਼ ਨੇ ਇਸ ਦਵਾਈ ਨੂੰ ਮੋਲਫਲੂ ਨਾਂ ਨਾਲ ਬਜ਼ਾਰ ਵਿਚ ਉਤਾਰਿਆ ਹੈ। ਇਸ ਦੇ ਇਕ ਕੈਪਸੂਲ ਦੀ ਕੀਮਤ 35 ਰੁਪਏ ਰੱਖੀ ਗਈ ਹੈ। ਇਨਫੈਕਟਿਡ ਮਰੀਜ਼ ਨੂੰ 24 ਘੰਟੇ ਅੰਦਰ ਇਸ ਦੀਆਂ 8 ਗੋਲੀਆਂ ਲੈਣੀਆਂ ਹੋਣਗੀਆਂ। ਯਾਨੀ 5 ਦਿਨ ਵਿਚ 40 ਗੋਲੀਆਂ ਇਸ ਦਵਾਈ ਦੇ 40 ਕੈਪਸੂਲ ਦੀ ਕੀਮਤ 1400 ਰੁਪਏ ਹੋਵੇਗੀ। Also Read : 20 ਸਾਲਾ ਕੁੜੀ ਨੇ ਜਹਾਜ਼ 'ਚ ਦਿੱਤਾ ਬੱਚੇ ਨੂੰ ਜਨਮ, ਫਿਰ ਕੀਤਾ ਹੈਰਾਨ ਕਰ ਦੇਣ ਵਾਲਾ ਕਾਰਾ

Haryana records spike of 427 new Covid cases, Punjab logs 221 | Chandigarh  News - Times of India

ਬਿਨਾਂ ਡਾਕਟਰੀ ਸਲਾਹ ਦੇ ਦਵਾਈ ਲੈਣਾ ਹੋ ਸਕਦੈ ਘਾਤਕ
ਬਿਨਾਂ ਡਾਕਟਰੀ ਸਲਾਹ ਦੇ ਇਸ ਦਵਾਈ ਨੂੰ ਲੈਣਾ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਜਾਂ ਤੁਸੀਂ ਗਰਭਵਤੀ ਹੋ ਤਾਂ ਵੀ ਇਸ ਦਵਾਈ ਨੂੰ ਨਾ ਲਵੋ। ਇਹ ਦਵਾਈ ਕੋਰੋਨਾ ਦੇ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਵਿਚੋਂ ਗੰਭੀਰ ਲੱਛਣ ਹੋਣਗੇ। ਹਲਕੇ ਲੱਛਣ ਵਾਲੇ ਜਾਂ ਜਿਨ੍ਹਾਂ ਵਿਚੋਂ ਕੋਈ ਲੱਛਣ ਨਹੀਂ ਹਨ। ਉਨ੍ਹਾਂ ਨੂੰ ਇਹ ਦਵਾਈ ਨਹੀਂ ਲੈਣ ਦੀ ਸਲਾਹ ਦਿੱਤੀ ਗਈ ਹੈ। ਇਹ ਦਵਾਈ ਪੂਰੇ ਦੇਸ਼ ਦੀ ਫਾਰਮੈਸੀ ਦੀਆਂ ਦੁਕਾਨਾਂ ਤੋਂ ਮਿਲੇਗੀ। ਡਾ. ਰੇੱਡੀਜ਼ ਤੋਂ ਇਲਾਵਾ ਹੋਰ ਦੂਜੀਆਂ ਕੰਪਨੀਆਂ ਦੀ ਵੀ ਮੋਲਨਪਿਰਾਵੀਰ ਦਵਾਈ ਆ ਰਹੀ ਹੈ। ਇਹ ਸਾਰੀਆਂ ਦਵਾਈਆਂ ਬਾਜ਼ਾਰ ਵਿਚੋਂ ਮਿਲਣਗੀਆਂ, ਜਿਨ੍ਹਾਂ ਨੂੰ ਡਾਕਟਰੀ ਸਲਾਹ 'ਤੇ ਲਿਆ ਜਾ ਸਕਦਾ ਹੈ। Also Read : ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ CM ਚੰਨੀ ਦਾ ਵੱਡਾ ਤੋਹਫਾ

Punjab Covid Cases Update 417 people corona positive including 31 doctors  in Punjab

ਡਾ. ਰੇੱਡੀਜ਼ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਮੋਲਫਲੂ ਦਵਾਈ ਅਗਲੇ ਹਫਤੇ ਤੋਂ ਪੂਰੇ ਦੇਸ਼ ਦੀ ਫਾਰਮੇਸੀ ਦੀਆਂ ਦੁਕਾਨਾਂ 'ਤੇ ਵਿਕਣ ਲੱਗੇਗੀ। ਹਾਲਾਂਕਿ ਇਹ ਦਵਾਈ ਨੂੰ ਅਜੇ ਉਨ੍ਹਾਂ ਸੂਬਿਆਂ ਵਿਚ ਵੇਚਿਆ ਜਾਵੇਗਾ ਜਿੱਥੇ ਕੋਰੋਨਾ ਦੇ ਜ਼ਿਆਦਾ ਮਾਮਲੇ ਹਨ। ਇਹ ਦਵਾਈ ਅਮਰੀਕੀ ਫਾਰਮਾ ਕੰਪਨੀ ਮਰਕ ਨੇ ਬਣਾਈ ਹੈ। ਅਮਰੀਕਾ ਦੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਹਾਲ ਹੀ ਵਿਚ ਇਸ ਦਵਾਈ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਸੀ। ਹੁਣ ਇਸ ਦਵਾਈ ਨੂੰ ਭਾਰਤ ਵਿਚ ਵੀ ਇਜਾਜ਼ਤ ਮਿਲ ਗਈ ਹੈ ਅਤੇ ਇਸ ਨੂੰ ਭਾਰਤ ਵਿਚ ਵੀ ਬਣਾਇਆ ਜਾ ਰਿਹਾ ਹੈ।

In The Market