ਸਿਡਨੀ: ਆਸਟ੍ਰੇਲੀਅਨ ਐਕਟ੍ਰੈਸ ਸਿੰਗਰ ਅਲੀ ਸਿੰਪਸਨ (Australian Actress Singer Ali Simpson) ਬੇਹੱਦ ਮੁਸ਼ਕਲ ਸਮੇਂ ਵਿਚੋਂ ਲੰਘ ਰਹੀ ਹੈ। ਐਕਟ੍ਰੈਸ (Actress) ਦੇ ਸਾਹਮਣੇ ਇਕ ਨਹੀਂ ਸਗੋਂ ਦੋ ਵਜ੍ਹਾ ਨਾਲ ਹਸਪਤਾਲ (Hospital) ਜਾਣ ਦੀ ਨੌਬਤ ਆ ਗਈ। ਇਕ ਤਾਂ ਸਵੀਮਿੰਗ ਪੂਲ (Swimming pool) ਵਿਚ ਡਾਈਵ ਕਰਦੇ ਹੋਏ ਉਨ੍ਹਾਂ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਦੂਜੀ ਕਿ ਉਹ ਕੋਰੋਨਾ ਪਾਜ਼ੇਟਿਵ (Corona positive) ਵੀ ਹੈ। ਆਪਣੀ ਹਾਲਤ 'ਤੇ ਹੰਝੂ ਵਹਾਉਂਦੇ ਹੋਏ ਸਿੰਪਸਨ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 2022 ਦੀ ਸ਼ੁਰੂਆਤ ਉਨ੍ਹਾਂ ਲਈ ਚੰਗੀ ਨਹੀਂ ਰਹੀ। Also Read : ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ 35 ਰੁਪਏ ਵਾਲੀ ਗੋਲੀ, ਜਾਣੋਂ ਕਿੰਨੇ ਦਿਨ ਦਾ ਹੈ ਕੋਰਸ
ਅਲੀ ਸਿੰਪਸਨ ਲਿਖਦੀ ਹੈ ਕਦੇ-ਕਦੇ ਜ਼ਿੰਦਗੀ ਪਲਕ ਝਪਕਦੇ ਹੀ ਵੱਡਾ ਟਰਨ ਲੈ ਸਕਦੀ ਹੈ। 2022 ਦੀ ਸ਼ੁਰੂਆਤ ਮੇਰੇ ਲਈ ਚੰਗੀ ਨਹੀਂ ਰਹੀ। ਇਕ ਟੁੱਟੀ ਗਰਦਨ ਅਤੇ ਕੋਵਿਡ ਪਾਜ਼ੇਟਿਵ ਵੀ। ਮੈਂ ਪੂਲ ਵਿਚ ਡਾਈਵ ਕੀਤਾ ਅਤੇ ਪੂਲ ਦੇ ਬੌਟਮ ਨਾਲ ਮੇਰਾ ਸਿਰ ਟਕਰਾ ਗਿਆ। ਨਿਊ ਯੀਅਰ ਈਵ 'ਤੇ ਐਕਸ-ਰੇ, ਸੀ ਟੀ ਸਕੈਨ ਕਰਵਾਇਾ ਅਤੇ ਫਿਰ ਗਲੇ ਦੇ 2 ਗੰਭੀਰ ਫ੍ਰੈਕਚਰਸ ਦਾ ਪਤਾ ਲਗਾਉਣ ਲਈ ਐੱਮ.ਆਰ.ਆਈ. ਐਂਬੂਲੈਂਸ ਵਿਚ ਸਿੱਧੇ ਹਸਪਤਾਲ ਗਈ ਜਿੱਥੇ ਨਿਊਰੋਸਰਜਨ ਨੇ ਜਾਂਚ ਕੀਤੀ।ਪਤਾ ਲੱਗਾ- ਕੋਈ ਇਮੀਡੀਏਟ ਸਰਜਰੀ ਦੀ ਲੋੜ ਨਹੀਂ ਹੈ, ਪਰ ਮੈਨੂੰ ਹਾਰਡ ਨੈੱਕ ਬ੍ਰੇਸ ਦੇ ਨਾਲ ਚਾਰ ਮਹੀਨੇ 24 ਘੰਟੇ ਰਹਿਣਾ ਪਵੇਗਾ ਜਦੋਂ ਤੱਕ ਮੇਰੀ ਗਰਦਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ। ਮੈਂ ਜ਼ਿੰਦਾ ਬਚ ਪਾਉਣ ਲਈ ਸੱਚ ਖੁਸ਼ਕਿਸਮਤ ਹਾਂ ਰੀੜ੍ਹ ਦੀ ਹੱਡੀ ਬੱਚ ਗਈ। Also Read : PM ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਦਾ MHA ਨੇ ਦੱਸਿਆ ਮੁੱਖ ਕਾਰਨ, ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
ਅੱਗੇ ਅਲੀ ਨੇ ਆਪਣੀ ਪੋਸਟ ਵਿਚ ਲਿਖਿਆ ਮੈੰ ਇਨ੍ਹਾਂ ਚਾਰ ਮਹੀਨਿਆਂ ਨੂੰ ਜਿਸ ਤਰ੍ਹਾਂ ਨਾਲ ਦੇਖਦੀ ਹਾਂ, ਤਾਂ ਲੱਗਦਾ ਹੈ ਇਹ ਚਾਰ ਮਹੀਨੇ ਛੋਟਾ ਜਿਹਾ ਸਮਾਂ ਹੈ ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਖੁਸ਼ੀ ਨਾਲ ਅਤੇ ਸਿਹਤਮੰਦ ਤਰੀਕੇ ਨਾਲ ਦੱਸਾਂ। ਤੁਸੀਂ ਸੋਚ ਸਕਦੇ ਹੋ। ਮੈਂ ਅਸੀਮਤ ਹੰਝੂਆਂ ਵਿਚ ਸੀ ਅਤੇ ਸਾਰੇ ਫਰਿਸ਼ਤਿਆਂ ਨੂੰ ਮੇਰੇ 'ਤੇ ਨਜ਼ਰ ਰੱਖਣ ਲਈ ਸ਼ੁਕਰੀਆ ਕਰ ਰਹੀ ਹਾਂ। ਇਹ ਕਹਿਣਾ ਘੱਟ ਹੋਵੇਗਾ। ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਮੈਂ ਇਸ ਦੇ ਲਈ ਹਮੇਸ਼ਾ ਤੁਹਾਡੀ ਧੰਨਵਾਦੀ ਰਹਾਂਗੀ ਕਿ ਇਹ ਜ਼ਿਆਦਾ ਬੁਰਾ ਨਹੀਂ ਸੀ। 23 ਸਾਲਾ ਅਲੀ ਨੇ ਦਿ ਮਾਸਕਡ ਸਿੰਗਰ ਦੇ ਆਸਟ੍ਰੇਲੀਅਨ ਵਰਜਨ ਅਤੇ ਆਈ ਐੱਮ. ਏ. ਸੈਲੀਬ੍ਰਿਟੀ ਗੈਟ ਮੀ ਆਊਟ ਆਫ ਹੀਅਰ ਵਿਚ ਦੇਖੀ ਜਾ ਚੁੱਕੀ ਹੈ। ਅਲੀ ਸਿੰਪਸਨ ਮਿਊਜ਼ੀਸ਼ੀਅਨ ਕੋਡੀ ਸਿੰਪਸਨ ਦੀ ਭੈਣ ਹੈ। ਕੋਡੀ ਨੇ ਫੇਮਸ ਮਾਡਲ ਗਿਗੀ ਹੈਡਿਡ ਅਤੇ ਮਾਈਲੀ ਸਾਇਰਸ ਨੂੰ ਡੇਟ ਕੀਤਾ ਸੀ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਛਾਨਣ ਲੱਗੇ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर