LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਨੇ ਯੁਕਰੇਨ 'ਤੇ ਕੀਤਾ ਸਾਈਬਰ ਅਟੈਕ, ਸੈਂਕੜੇ ਕੰਪਿਊਟਰ ਬਣੇ ਨਿਸ਼ਾਨਾ 

24feb ukraine

ਕੀਵ : ਰੂਸ ਨੇ ਯੁਕਰੇਨ (Russia to Ukraine) 'ਤੇ ਹਮਲਾ ਕਰ ਦਿੱਤਾ ਹੈ। ਇਕ ਤਰ੍ਹਾਂ ਜਿੱਥੇ ਰੂਸ ਯੁਕਰੇਨ 'ਤੇ ਫੌਜੀ ਹਮਲਾ (Military attack) ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਸਾਈਬਰ ਅਟੈਕ (Cyber Attack) ਵੀ ਸ਼ੁਰੂ ਕਰ ਦਿੱਤਾ ਹੈ। ਯੁਕਰੇਨ ਵਿਚ ਸੈਂਕੜੇ ਕੰਪਿਊਟਰਸ (Hundreds of computers) ਨੂੰ ਨਿਸ਼ਾਨਾ ਬਣਾਉਣ ਵਾਲਾ ਇਕ ਖਤਰਨਾਕ ਸਾਫਟਵੇਅਰ (Malicious software) ਸਾਹਮਣੇ ਆਇਆ ਹੈ। ਸਾਈਬਰ ਸਕਿਓਰਿਟੀ ਫਰਮ (Cyber security firm) ਈ.ਐੱਸ.ਟੀ.ਈ ਦੀ ਮੰਨੀਏ ਤਾਂ ਇਸ ਸਾਫਟਵੇਅਰ ਨੇ ਯੁਕਰੇਨ ਵਿਚ ਬਹੁਤ ਸਾਰੇ ਕੰਪਿਊਟਰਸ (Computers) 'ਤੇ ਹਮਲਾ ਕੀਤਾ ਹੈ। ਟਵਿੱਟਰ 'ਤੇ ਪੋਸਟ (Post on Twitter) ਕੀਤੇ ਗਏ ਬਿਆਨ ਵਿਚ ਕੰਪਨੀ ਨੇ ਦੱਸਿਆ ਹੈ ਕਿ ਡੇਟਾ ਖਤਮ ਕਰਨ ਵਾਲੇ ਇਸ ਪ੍ਰੋਗਰਾਮ ਨੂੰ ਦੇਸ਼ ਦੀ ਸੈਂਕੜੇ ਮਸ਼ੀਨ ਵਿਚ ਇੰਸਟਾਲ ਕੀਤਾ ਗਿਆ ਹੈ। ਇਸ ਅਟੈਕ ਦੀ ਤਿਆਰੀ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਗਈ ਹੈ। Also Read : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਲਈ ਲਿਖੀ ਭਾਵੁਕ ਚਿੱਠੀ, ਗਿਫਤ ਕੀਤੇ 'ਗੋਲਡ ਸ਼ੂਜ਼'

U.S., U.K. say Russia was behind Ukraine DDoS attacks | VentureBeat

ਸਾਈਬਰ ਸਕਿਓਰਿਟੀ ਫਰਮ ਸਿਮੈਨਟੈਕ ਦੇ ਵਿਕਰਮ ਠਾਕੁਰ ਨੇ ਦੱਸਿਆ ਹੈ ਕਿ ਇਹ ਸਾਫਟਵੇਅਰ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪੂਰੇ ਯੁਕਰੇਨ ਅਤੇ ਲਾਤਵੀਆ ਵਿਚ ਇਸ ਦੀ ਐਕਟੀਵਿਟੀ ਦੇਖੀ ਹੈ। ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਸਾਰੇ ਸਾਫ ਨਹੀਂ ਹੋਇਆ ਹੈ। ਹਾਲਾਂਕਿ ਪਹਿਲੀ ਨਜ਼ਰ ਵਿਚ ਰੂਸ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਰੂਸ 'ਤੇ ਪਹਿਲਾਂ ਵੀ ਕਈ ਵਾਰ ਸਾਈਬਰ ਅਟੈਕ ਦਾ ਦੋਸ਼ ਲੱਗ ਚੁੱਕਾ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਾਈਬਰ ਸਕਿਓਰਿਟੀ ਐਕਸਪਰਟਸ ਯੁਕਰੇਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਫਟਵੇਅਰ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਇਸ ਦੀ ਇਕ ਕਾਪੀ ਅਲਫਾਬੈੱਟ ਦੇ ਕ੍ਰਾਊਡਸੋਰਸ ਸਾਈਬਰਸਕਿਓਰਿਟੀ ਸਾਈਟ ਵਾਇਰਸ ਟੋਟਲ 'ਤੇ ਅਪਲੋਡ ਕੀਤੀ, ਜਿਸ ਨਾਲ ਇਸ ਦੀ ਸਮਰੱਥਤਾਵਾਂ ਦਾ ਪਤਾ ਲਗਾਇਆ ਜਾ ਸਕੇ। ਰਿਸਰਚਰਸ ਨੇ ਪਾਇਆ ਕਿ ਇਸ ਸਾਫਟਵੇਅਰ ਨੂੰ ਇਕ ਸਰਟੀਫਿਕੇਟ ਰਾਹੀਂ ਡਿਜੀਟਲ ਸਾਈਨ ਕੀਤਾ ਗਿਆ ਹੈ। Also Read : ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ 'ਪ੍ਰਤੀਕਸ਼ਾ' ਨੂੰ ਲੈ ਕੇ ਵੱਡੀ ਰਾਹਤ, ਬੀ.ਐੱਮ.ਸੀ. ਨੂੰ ਹਾਈ ਕੋਰਟ ਨੇ ਦਿੱਤਾ ਇਹ ਹੁਕਮ 

Not just Ukraine: A Russian cyberattack could harm US, officials fear

ਇਹ ਸਰਟੀਫਿਕੇਟ ਹਰਮੇਟਿਕਾ ਡਿਜੀਟਲ ਲਿਮਟਿਡ ਨੂੰ ਜਾਰੀ ਕੀਤਾ ਗਿਆ ਹੈ ਕਿਉਂਕਿ ਓਪਰੇਟਿੰਗ ਸਿਸਟਮ ਕਿਸੇ ਵੀ ਸਾਫਟਵੇਅਰ ਦੀ ਸ਼ੁਰੂਆਤ ਜਾਂਚ ਵਿਚ ਕੋਡ-ਸਾਈਨਿੰਗ ਯੂਜ਼ ਕਰਦਾ ਹੈ। ਇਸ ਤਰ੍ਹਾਂ ਨਾਲ ਸਰਟੀਫਿਕੇਟ ਨੂੰ ਐਂਟੀ-ਵਾਇਰਸ ਪ੍ਰੋਟੈਕਸ਼ਨ ਤੋਂ ਬੱਚਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਅਮਰੀਕੀ ਸਾਈਬਰ ਸਿਕਓਰਿਟੀ ਫਰਮ ਜ਼ੀਰੋਫੌਕਸ ਦੇ ਵੀ.ਪੀ. ਬ੍ਰੇਨ ਕੀਮੇ ਦੀ ਮੰਨੀਏ ਤਾਂ ਇਸ ਤਰ੍ਹਾਂ ਨਾਲ ਸਕਿਓਰਿਟੀ ਹਾਸਲ ਕਰਨਾ ਵੱਡੀ ਗੱਲ ਨਹੀਂ ਹੈ। ਜਿਸ ਕੰਪਨੀ ਦੇ ਨਾਂ ਇਹ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਉਸ ਦਾ ਪਤਾ ਇਕ ਸਾਲ ਪੁਰਾਣਾ ਹੈ ਅਤੇ ਇਸ ਦੀ ਕੋਈ ਵੈੱਬਸਾਈਟ ਵੀ ਨਹੀਂ ਹੈ। ਉਥੇ ਹੀ ਯੁਕਰੇਨ ਨੇ ਆਪਣਾ ਏਅਰ ਸਪੇਸ ਵੀ ਬੰਦ ਕਰ ਦਿੱਤਾ ਹੈ। ਯੁਕਰੇਨ ਨੂੰ ਡਰ ਹੈ ਕਿ ਰੂਸ ਉਨ੍ਹਾਂ ਦੇ ਇਥੇ ਆਉਣ ਵਾਲੀ ਫਲਾਈਟਸ ਨੂੰ ਨਿਸ਼ਾਨਾ ਬਣਾ ਸਕਦਾ ਹੈ ਅਤੇ ਉਨ੍ਹਾਂ 'ਤੇ ਸਾਈਬਰ ਅਟੈਕ ਕਰ ਸਕਦਾ ਹੈ। ਯੁਕਰੇਨ ਸਟੇਟ ਏਅਰ ਟ੍ਰੈਫਿਕ ਸਰਵਿਸ ਨੇ ਦੱਸਿਆ ਕਿ ਜੋਖਿਮਾਂ ਨੂੰ ਦੇਖਦੇ ਹੋਏ ਏਅਰਸਪੇਸ ਨੂੰ ਸਿਵਿਲ ਫਲਾਈਟਸ ਲਈ ਬੰਦ ਕਰ ਦਿੱਤਾ ਗਿਆ ਹੈ।

In The Market