LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ 'ਪ੍ਰਤੀਕਸ਼ਾ' ਨੂੰ ਲੈ ਕੇ ਵੱਡੀ ਰਾਹਤ, ਬੀ.ਐੱਮ.ਸੀ. ਨੂੰ ਹਾਈ ਕੋਰਟ ਨੇ ਦਿੱਤਾ ਇਹ ਹੁਕਮ 

24febamitabh

ਮੁੰਬਈ : ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ (Bollywood actor Amitabh Bachchan) ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ (Jaya Bachchan) ਨੂੰ ਉਨ੍ਹਾਂ ਦੇ ਬੰਗਲੇ 'ਪ੍ਰਤੀਕਸ਼ਾ' ਨੂੰ ਲੈ ਕੇ ਹਾਈ ਕੋਰਟ (High Court) ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਬੀ.ਐਮ.ਸੀ. (BMC) ਨੂੰ ਤਿੰਨ ਹਫ਼ਤਿਆਂ ਤੱਕ ਪਟੀਸ਼ਨਕਰਤਾ ਅਮਿਤਾਭ ਬੱਚਨ (Petitioner Amitabh Bachchan) ਅਤੇ ਜਯਾ ਬੱਚਨ ਖ਼ਿਲਾਫ਼ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਬੱਚਨ ਜੋੜੇ ਨੂੰ ਜੁਹੂ ਸਥਿਤ ਉਨ੍ਹਾਂ ਦੇ ਬੰਗਲੇ 'ਪ੍ਰਤੀਕਸ਼ਾ' ਦੇ ਇਕ ਹਿੱਸੇ ਨੂੰ ਐਕਵਾਇਰ ਕਰਨ ਲਈ ਜਾਰੀ ਨੋਟਿਸ (Notice) ਦੇ ਖ਼ਿਲਾਫ ਬੀ.ਐਮ.ਸੀ. ਨੂੰ ਨੁਮਾਇੰਦਗੀ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ (Wife Jaya Bachchan) ਨੇ ਬੀ.ਐੱਮ.ਸੀ. ਦੇ ਨੋਟਿਸ ਦੇ ਖਿਲਾਫ ਹਾਈ ਕੋਰਟ (High Court) ਦਾ ਰੁੱਖ ਕੀਤਾ ਸੀ। ਅਮਿਤਾਭ ਬੱਚਨ ਨੂੰ 20 ਅਪ੍ਰੈਲ 2017 ਨੂੰ ਬੀ.ਐੱਮ. ਸੀ ਨੇ ਨੋਟਿਸ ਜਾਰੀ ਕੀਤਾ ਸੀ ਕਿ ਬੰਗਲੇ ਦਾ ਕੁਝ ਹਿੱਸਾ ਸੜਕ ਦੀ ਲਾਈਨ ਵਿਚ ਆਉਂਦਾ ਹੈ ਅਤੇ ਬੀ.ਐੱਮ.ਸੀ. ਉਸ ਹਿੱਸੇ ਨੂੰ ਐਕਵਾਇਰ (Acquire) ਕਰਨਾ ਚਾਹੁੰਦਾ ਹੈ। ਇਸ ਨੋਟਿਸ ਦੇ ਜਵਾਬ ਵਿਚ ਅਮਿਤਾਭ ਬੱਚਨ (Amitabh Bachchan) ਨੇ ਕਿਹਾ ਸੀ ਕਿ ਬੀ.ਐੱਮ.ਸੀ. ਸੜਕ ਦੇ ਦੂਜੇ ਪਾਸੇ ਤੋਂ ਇਸ ਨੂੰ ਆਸਾਨੀ ਨਾਲ ਜੌੜਾ ਕਰ ਸਕਦੀ ਹੈ। Also Read : ਰੂਸ ਨੇ ਯੂਕਰੇਨ ਦੇ ਏਅਰਬੇਸ ਤੇ ਮਿਲਟਰੀ ਬੇਸ 'ਤੇ ਦਾਗੀਆਂ ਮਿਜ਼ਾਈਲਾਂ, ਯੂਕਰੇਨ ਨੇ ਕਿਹਾ-'ਪਿੱਠ ਨਹੀਂ ਦਿਖਾਵਾਂਗੇ'

Amitabh Bachchan And Jaya Bachchan's 100 Crore Worth Home, Jalsa Exudes  Royalty, Take An Inside Tour

ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਬੱਚਨ ਪਰਿਵਾਰ ਵਲੋਂ ਕਿਹਾ ਗਿਆ ਕਿ 28 ਜਨਵਰੀ 2022 ਤੱਕ 4 ਸਾਲ 9 ਮਹੀਨਿਆਂ 'ਚ ਬੀ.ਐੱਮ.ਸੀ. ਵਲੋਂ ਨੋਟਿਸ ਦੇਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ 'ਚ ਬੱਚਨ ਪਰਿਵਾਰ ਨੇ ਸੋਚਿਆ ਕਿ ਨੋਟਿਸ ਰੱਦ ਕਰ ਦਿੱਤਾ ਗਿਆ ਹੈ। ਪਰ 28 ਜਨਵਰੀ 2022 ਨੂੰ ਬੀਐਮਸੀ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਨੋਟਿਸ ਵਿੱਚ ਰੱਖੇ ਪ੍ਰਸਤਾਵਾਂ ਨੂੰ ਲਾਗੂ ਕੀਤਾ ਜਾਵੇਗਾ ਅਤੇ ਜ਼ਮੀਨ ਜਲਦੀ ਐਕੁਆਇਰ ਕਰ ਲਈ ਜਾਵੇਗੀ। ਦਰਅਸਲ, ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੇ ਬੀਐਮਸੀ ਦੇ ਨੋਟਿਸ ਦੇ ਖਿਲਾਫ ਹਾਈਕੋਰਟ ਦਾ ਰੁਖ ਕੀਤਾ ਸੀ। ਅਮਿਤਾਭ ਬੱਚਨ ਨੂੰ 20 ਅਪ੍ਰੈਲ 2017 ਨੂੰ BMC ਦੁਆਰਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਬੰਗਲੇ ਦਾ ਕੁਝ ਹਿੱਸਾ ਰੋਡ ਲਾਈਨ ਵਿੱਚ ਆਉਂਦਾ ਹੈ ਅਤੇ BMC ਉਸ ਹਿੱਸੇ ਨੂੰ ਐਕਵਾਇਰ ਕਰਨਾ ਚਾਹੁੰਦੀ ਹੈ। ਇਸ ਨੋਟਿਸ ਦੇ ਜਵਾਬ ਵਿੱਚ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਬੀਐਮਸੀ ਇਸ ਨੂੰ ਸੜਕ ਦੇ ਦੂਜੇ ਪਾਸੇ ਤੋਂ ਆਸਾਨੀ ਨਾਲ ਚੌੜਾ ਕਰ ਸਕਦੀ ਹੈ।

In The Market