ਨਵੀਂ ਦਿੱਲੀ : ਸੋਸ਼ਲ ਮੀਡੀਆ (Social Media) 'ਤੇ ਵਿਰਾਟ ਕੋਹਲੀ (Virat Kohli) ਨੂੰ ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਾਬਕਾ ਆਲਰਾਊਂਡਰ (Allrounder) ਯੁਵਰਾਜ ਸਿੰਘ (Yuvraj Singh) ਨੇ ਮੰਗਲਵਾਰ ਨੂੰ ਇਕ ਭਾਵੁਕ ਚਿੱਠੀ ਲਿਖੀ। ਵਿਰਾਟ ਕੋਹਲੀ (Virat Kohli) ਨੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਤੋਹਫੇ ਵਿਚ ਇਕ ਚੀਜ਼ ਦਿੱਤੀ ਹੈ। ਚਿੱਠੀ ਵਿੱਚ ਯੁਵਰਾਜ (Yuvraj gift to kohli) ਨੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਹੈ ਇਸ ਚਿੱਠੀ ਦੇ ਨਾਲ ਹੀ ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗੋਲਡਨ ਬੂਟ (Golden boots) ਵੀ ਤੋਹਫੇ ਵਜੋਂ ਦਿੱਤੇ ਹਨ। ਚਿੱਠੀ ਵਿਚ ਯੁਵਰਾਜ ਨੇ ਨੌਜਵਾਨਾਂ ਨੂੰ ਬੱਲਾ ਚੁੱਕਣ ਅਤੇ ਇੱਕ ਦਿਨ ਨੀਲੀ ਭਾਰਤੀ ਜਰਸੀ ਪਹਿਨਣ ਦਾ ਸੁਪਨਾ ਲੈਣ ਲਈ ਪ੍ਰੇਰਿਆ। ਯੁਵਰਾਜ ਨੇ ਲਿਖਿਆ ਵਿਰਾਟ, ਮੈਂ ਤੁਹਾਨੂੰ ਇੱਕ ਕ੍ਰਿਕਟਰ ਅਤੇ ਇੱਕ ਵਿਅਕਤੀ ਵਜੋਂ ਅੱਗੇ ਵੱਧਦਿਆਂ ਦੇਖਿਆ ਹੈ। ਮੈਂ ਇੱਕ ਨੌਜਵਾਨ ਲੜਕੇ ਤੋਂ ਜੋ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਵਿਰਾਟ ਨੂੰ ਜਾਣਿਆ ਹੈ। ਤੁਸੀਂ ਹੁਣ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਕਰਨ ਵਾਲੇ ਇੱਕ ਮਹਾਨ ਵਿਅਕਤੀ ਹੋ। ਇਸ ਦੇ ਨਾਲ ਹੀ ਤੁਹਾਡਾ ਅਨੁਸ਼ਾਸਨ, ਮੈਦਾਨ ਵਿੱਚ ਜਨੂੰਨ ਅਤੇ ਖੇਡ ਪ੍ਰਤੀ ਸਮਰਪਣ ਇਸ ਦੇਸ਼ ਦੇ ਹਰ ਨੌਜਵਾਨ ਬੱਚੇ ਨੂੰ ਬੱਲਾ ਚੁੱਕਣ ਅਤੇ ਇੱਕ ਦਿਨ ਨੀਲੀ ਜਰਸੀ ਪਹਿਨਣ ਦਾ ਸੁਪਨਾ ਲੈਣ ਲਈ ਪ੍ਰੇਰਿਤ ਕਰਦਾ ਹੈ। Also Read : ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ 'ਪ੍ਰਤੀਕਸ਼ਾ' ਨੂੰ ਲੈ ਕੇ ਵੱਡੀ ਰਾਹਤ, ਬੀ.ਐੱਮ.ਸੀ. ਨੂੰ ਹਾਈ ਕੋਰਟ ਨੇ ਦਿੱਤਾ ਇਹ ਹੁਕਮ
ਉਨ੍ਹਾਂ ਲਿਖਿਆ ਕਿ ਤੁਸੀਂ ਹਰ ਸਾਲ ਆਪਣੀ ਖੇਡ ਨੂੰ ਸਵਾਰਿਆ ਹੈ ਅਤੇ ਇਸ ਸ਼ਾਨਦਾਰ ਖੇਡ ਵਿੱਚ ਪਹਿਲਾਂ ਹੀ ਇੰਨਾਂ ਕੁਝ ਹਾਸਲ ਕੀਤਾ ਹੈ, ਕਿ ਇਹ ਮੈਨੂੰ ਤੁਹਾਡੇ ਕਰੀਅਰ ਦੀ ਇਸ ਨਵੀਂ ਸ਼ੁਰੂਆਤ ਨੂੰ ਹੋਰ ਵੀ ਉਤਸ਼ਾਹਿਤ ਕਰਦਾ ਹੈ। ਤੁਸੀਂ ਇੱਕ ਮਹਾਨ ਕਪਤਾਨ ਰਹੇ ਹੋ। ਯੁਵਰਾਜ ਨੇ ਲਿਖਿਆ ਕਿ ਮੈਨੂੰ ਤੁਹਾਡੇ ਨਾਲ ਇੱਕ ਸਾਥੀ ਅਤੇ ਇੱਕ ਦੋਸਤ ਵਜੋਂ ਸਾਥ ਨਿਭਾਉਣ ਦੀ ਖੁਸ਼ੀ ਹੈ। ਦੌੜਾਂ ਬਣਾਉਣੀਆਂ, ਲੋਕਾਂ ਦੀਆਂ ਲੱਤਾਂ ਖਿੱਚਣੀਆਂ, ਪੰਜਾਬੀ ਗੀਤਾਂ 'ਤੇ ਜਾਮ ਲਗਾਉਣਾ ਅਤੇ ਕੱਪ ਜਿੱਤਣਾ, ਅਸੀਂ ਇਹ ਸਭ ਮਿਲ ਕੇ ਕੀਤਾ ਹੈ। ਮੇਰੇ ਲਈ ਤੂੰ ਹਮੇਸ਼ਾ ਚੀਕੂ ਰਹੇਗਾ ਅਤੇ ਦੁਨੀਆ ਲਈ ਕਿੰਗ ਕੋਹਲੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਆਪਣੇ ਅੰਦਰ ਦੀ ਅੱਗ ਨੂੰ ਹਮੇਸ਼ਾ ਬਲਦੀ ਰੱਖਣਾ। ਤੁਸੀਂ ਇੱਕ ਸੁਪਰਸਟਾਰ ਹੋ। ਦੇਸ਼ ਦਾ ਮਾਣ ਵਧਾਉਂਦੇ ਰਹੋ। ਤੁਹਾਡੇ ਲਈ ਇਹ ਖਾਸ ਗੋਲਡਨ ਬੂਟ ਹਨ। ਜ਼ਿਕਰਯੋਗ ਹੈ ਕਿ ਯੁਵਰਾਜ ਆਖਰੀ ਵਾਰ 2017 ਵਿੱਚ ਭਾਰਤ ਲਈ ਖੇਡੇ ਸਨ। ਵਿਰਾਟ ਕੋਹਲੀ ਤੇ ਯੁਵਰਾਜ ਦੋਵੇਂ ਹੀ 2011 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार