ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ (UP) ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (CM Yogi Aditiyanath) ਨੇ ਸ਼ੁੱਕਰਵਾਰ ਨੂੰ ਦਿੱਲੀ (Delhi) ਦੇ 7 ਲੋਕ ਕਲਿਆਣ ਮਾਰਗ (Lok kalyan marg) ਸਥਿਤ ਪੀ.ਐਮ. ਰਿਹਾਇਸ਼ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨਾਲ ਮੁਲਾਕਾਤ ਕੀਤੀ। ਦੋ ਦਿਨਾਂ ਦੌਰੇ 'ਤੇ ਰਾਜਧਾਨੀ ਦਿੱਲੀ ਪਹੁੰਚੇ ਯੋਗੀ ਅਦਿੱਤਿਆਨਾਥ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਬੀ.ਜੇ.ਪੀ. ਨੇਤਾ ਅਮਿਤ ਸ਼ਾਹ (Amit shah) ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ
ਸ਼ੁੱਕਰਵਾਰ ਨੂੰ ਯੋਗੀ ਦੀ ਬੀਜੇਪੀ ਪ੍ਰਧਾਨ ਜੇ.ਪੀ. ਨੱਢਾ (JP Nadda) ਨਾਲ ਮੁਲਾਕਾਤ ਦੀ ਵੀ ਸੰਭਾਵਨਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਬੀ.ਜੇ.ਪੀ. ਦੇ ਰਾਸ਼ਟਰੀ ਮਹਾਮੰਤਰੀ (ਸੰਗਠਨ) ਬੀ.ਐੱਲ. ਸੰਤੋਸ਼ (BL Santosh) ਅਤੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਰਾਧਾਮੋਹਨ ਸਿੰਘ (Radha Mohan Singh) ਨੇ ਲਖਨਊ ਦਾ ਦੌਰਾ ਕੀਤਾ ਸੀ।
ਇਹ ਵੀ ਪੜੋ: ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ
ਇਹ ਦੌਰਾ ਅਜਿਹੇ ਸਮੇਂ ਹੋਇਆ ਸੀ, ਜਦੋਂ ਬੀ.ਜੇ.ਪੀ. ਅਤੇ ਯੋਗੀ ਸਰਕਾਰ ਵਿਚਾਲੇ ਤਾਲਮੇਲ ਦੀ ਕਮੀ ਦੇ ਨਾਲ-ਨਾਲ ਪਾਰਟੀ ਦੇ ਨੇਤਾਵਾਂ ਦੀ ਨੌਕਰਸ਼ਾਹੀ ਨਾਲ ਕੰਮ ਕਰਵਾਉਣ ਵਿਚ ਅਸਮਰੱਥਤਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸ ਤੋਂ ਬਾਅਦ ਆਦਿੱਤਿਆਨਾਥ ਦੇ ਅਚਾਨਕ ਦਿੱਲੀ ਪਹੁੰਚਣ ਅਤੇ ਕੇਂਦਰੀ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਕ ਵਾਰ ਫਿਰ ਸੂਬੇ ਵਿਚ ਮੰਤਰੀਮੰਡਲ ਦੇ ਵਿਸਥਾਰ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
Uttar Pradesh CM Yogi Adityanath meets Prime Minister Narendra Modi at his official residence in New Delhi pic.twitter.com/pPci0binPy
— ANI (@ANI) June 11, 2021
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर