LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ 'ਚ ਕਰਤਾਰਪੁਰ ਸਾਹਿਬ ਨੂੰ ਕੀਤਾ ਸ਼ਾਮਲ

kartarpur sahib

ਨਵੀਂ ਦਿੱਲੀ:  ਦਿੱਲੀ ਸਰਕਾਰ (Government of Delhi) ਅਗਲੇ ਪੰਜ ਸਾਲ 5 ਜਨਵਰੀ ਨੂੰ ਸ਼ਹਿਰ ਦੇ ਸੀਨੀਅਰ ਨਾਗਰਿਕਾਂ (Senior citizens) ਦੇ ਇਕ ਸਮੂਹ ਨੂੰ ਪਾਕਿਸਤਾਨ (Pakistan) ਸਥਿਤ ਕਰਤਾਰਪੁਰ ਸਾਹਿਬ (Kartarpur Sahib) ਦੀ ਮੁਫਤ ਤੀਰਥਯਾਤਰਾ (Free Pilgrimage) 'ਤੇ ਭੇਜੇਗੀ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੇ ਹੁਕਮ ਤੋਂ ਬਾਅਦ ਕਰਤਾਰਪੁਰ ਸਾਹਿਬ (Kartarpur Sahib) ਅਤੇ ਤਾਮਿਲਨਾਡੂ ਵਿਚ ਵੇਲੰਕਨੀ ਚਰਚ (Velankanni Church in Tamil Nadu) ਨੂੰ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਲਈ ਤੀਰਥਯਾਤਰੀਆਂ ਦਾ ਪਹਿਲਾ ਜੱਥਾ ਪੰਜ ਜਨਵਰੀ 2022 ਨੂੰ ਦਿੱਲੀ ਤੋਂ ਇਕ ਡੀਲਕਸ ਬੱਸ ਰਾਹੀਂ ਰਵਾਨਾ ਹੋਵੇਗਾ ਅਤੇ ਵੇਲੰਕਨੀ ਚਰਚ ਲਈ ਪਹਿਲੀ ਟ੍ਰੇਨ ਅਗਲੇ ਸਾਲ 7 ਜਨਵਰੀ ਨੂੰ ਰਵਾਨਾ ਹੋਵੇਗੀ।


Also Read : ਈ.ਵੀ.ਐੱਮ. ਮਸ਼ੀਨ ਵਿਰੁੱਧ ਟੀਟੂ ਬਾਣੀਆ ਦਾ ਅਨੋਖਾ ਪ੍ਰਦਰਸ਼ਨ, ਵਜਾਈ ਬੀਨ ਨੱਚੇ ਲੋਕ

ਇਸ ਵਿਚਾਲੇ ਦਿੱਲੀ ਦੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਵਿਚ ਯੋਜਨਾ ਦੇ ਤਹਿਤ ਤੀਰਥਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਦਿੱਲੀ ਸਰਕਾਰ ਨੇ ਆਪਣੀ ਮੁੱਖ ਮੰਤਰੀ ਤੀਰਥਯਾਤਰਾ ਦੇ ਤਹਿਤ ਮੌਜੂਦਾ 13 ਯਾਤਰਾ ਮਾਰਗਾਂ ਤੋਂ ਇਲਾਵਾ ਦੋ ਮਾਰਗਾਂ-ਦਿੱਲੀ ਵੇਲੰਕਨੀ-ਦਿੱਲੀ ਅਤੇ ਦਿੱਲੀ ਕਰਤਾਰਪੁਰ ਸਾਹਿਬ ਦਿੱਲੀ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ਰਧਾਲੂ ਦਿੱਲੀ-ਵੇਲੰਕਨੀ ਦਿੱਲੀ ਰਸਤੇ 'ਤੇ ਟ੍ਰੇਨ ਤੋਂ ਏ.ਸੀ.-3 ਸ਼੍ਰੇਣੀ ਵਿਚ ਯਾਤਰਾ ਕਰਨਗੇ ਜਦੋਂ ਕਿ ਕਰਤਾਰਪੁਰ ਸਾਹਿਬ ਲਈ ਉਨ੍ਹਾਂ ਨੂੰ ਏ.ਸੀ. ਬੱਸਾਂ ਵਿਚ ਸੀਟ ਦਿੱਤੀ ਜਾਵੇਗੀ।


Also Read : ਕਿਸਾਨ ਮਹਾਪੰਚਾਇਤ : ਪੂਰਾ ਸਾਲ ਡਟੇ ਰਹੇ ਇਹ 8 ਕਿਸਾਨ, ਜ਼ਿੱਦ ਸੀ ਕਿ ਜਿੱਤਾਂਗੇ ਫਿਰ ਮੁੜਾਂਗੇ

ਬਿਆਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ 15000 ਬਿਨੈਕਾਰਾਂ ਨੇ 2019 ਵਿਚ ਯੋਜਨਾ ਦੇ ਤਹਿਤ ਯਾਤਰਾ ਲਈ ਅਰਜ਼ੀ ਦਿੱਤੀ ਸੀ ਪਰ ਕੋਵਿਡ-19 ਮਹਾਮਾਰੀ ਕਾਰਣ ਸਹੂਲਤ ਦਾ ਲਾਭ ਨਹੀਂ ਉਠਾ ਸਕੇ, ਉਨ੍ਹਾਂ ਨੂੰ ਐੱਸ.ਐੱਮ.ਐੱਸ. ਪ੍ਰਾਪਤ ਹੋਵੇਗਾ, ਜਿਸ ਵਿਚ ਉਨ੍ਹਾਂ ਨੂੰ ਦਿੱਲੀ-ਅਯੁੱਧਿਆ-ਦਿੱਲੀ ਮਾਰਗ ਸਬੰਧੀ ਆਪਣੀ ਅਰਜ਼ੀ ਵਿਚ ਸੋਧ ਦੇ ਬਦਲ ਬਾਰੇ ਸੂਚਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਦੇ ਤਹਿਤ ਦਿੱਲੀ ਦੇ ਸੀਨੀਅਰ ਨਾਗਰਿਕ ਸਰਕਾਰ ਦੇ ਖਰਚ 'ਤੇ ਤੀਰਥਯਾਤਰਾ ਕਰ ਸਕਦੇ ਹਨ। ਮਹਾਮਾਰੀ ਦੇ ਕਹਿਰ ਕਾਰਣ 2020 ਅਤੇ 2021 ਵਿਚ ਇਹ ਯਾਤਰਾ ਨਹੀਂ ਹੋ ਸਕੀ। ਬਿਆਨ ਵਿਚ ਕਿਹਾ ਗਿਆ ਕਿ ਰਸਮੀ ਸ਼ੁਰੂਆਤ ਤੋਂ ਬਾਅਦ 35,080 ਲਾਭਪਾਤਰੀਆਂ ਨੇ ਯੋਜਨਾ ਤਹਿਤ ਯਾਤਰਾ ਕੀਤੀ ਹੈ। 


ਰਾਜਧਾਨੀ ਦਿੱਲੀ ਦੇ ਸੀਨੀਅਰ ਨਾਗਰਿਕਾਂ ਲਈ ਮੁੱਖ ਮੰਤਰੀ ਮੁਫਤ ਤੀਰਥ ਯਾਤਰਾ ਯੋਜਨਾ (Free Pilgrimage) ਦੇ ਤਹਿਤ ਦਿੱਲੀ ਸਰਕਾਰ ਨੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਧਾਰਮਿਕ ਸਥਾਨ ਦਿੱਲੀ ਸਰਕਾਰ ਦੀ ਇਸ ਯੋਜਨਾ ਦਾ 14ਵਾਂ ਤੀਰਥ ਸਥਾਨ ਹੋਵੇਗਾ। ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਇਸ ਯੋਜਨਾ ਵਿੱਚ ਅਯੁੱਧਿਆ ਨੂੰ ਵੀ ਸ਼ਾਮਲ ਕੀਤਾ ਸੀ।
ਨਿਊਜ਼ ਏਜੰਸੀ ਏਐਨਆਈ ਮੁਤਾਬਕ, ਦਿੱਲੀ ਸਰਕਾਰ ਨੇ ਦਿੱਲੀ ਦੇ ਸੀਨੀਅਰ ਨਾਗਰਿਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਨੂੰ ਵੀ ਸ਼ਾਮਲ ਕੀਤਾ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ 5 ਜਨਵਰੀ ਨੂੰ ਡੀਲਕਸ ਬੱਸ ਰਾਹੀਂ ਦਿੱਲੀ ਤੋਂ ਕਰਤਾਰਪੁਰ ਲਈ ਰਵਾਨਾ ਹੋਵੇਗਾ।

Also Read : ਪ੍ਰਯਾਗਰਾਜ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਕੁਲਹਾੜੀ ਨਾਲ ਵੱਢਿਆ,16 ਸਾਲਾ ਕੁੜੀ ਨਾਲ ਗੈਂਗਰੇਪ ਦਾ ਖਦਸ਼ਾ

In The Market