LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਮਹਾਪੰਚਾਇਤ : ਪੂਰਾ ਸਾਲ ਡਟੇ ਰਹੇ ਇਹ 8 ਕਿਸਾਨ, ਜ਼ਿੱਦ ਸੀ ਕਿ ਜਿੱਤਾਂਗੇ ਫਿਰ ਮੁੜਾਂਗੇ

26

ਨਵੀਂ ਦਿੱਲੀ: ਕਿਸਾਨ ਅੰਦੋਲਨ (Peasant movement) ਨੂੰ ਇਕ ਸਾਲ ਪੂਰਾ ਹੋਣ 'ਤੇ ਸ਼ੁੱਕਰਵਾਰ ਨੂੰ ਬਹਾਦੁਰਗੜ੍ਹ (Bahadurgarh) ਦੇ ਸੈਕਟਰ-13 (Sector-13) ਵਿਚ ਚੱਲ ਰਹੀ ਮਹਾਂਪੰਚਾਇਤ (Mahapanchayat) ਵਿਚ ਉਨ੍ਹਾਂ 8 ਕਿਸਾਨਾਂ (Farmers) ਨੂੰ ਸਨਮਾਨਤ ਕੀਤਾ ਗਿਆ। ਜਿਨ੍ਹਾਂ ਨੇ ਪੂਰਾ ਸਾਲ ਇਕ ਵਾਰ ਵੀ ਘਰ ਜਾ ਕੇ ਨਹੀਂ ਦੇਖਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (Kisan Union Ekta) (ਉਗਰਾਹਾਂ) ਨੇ ਮਹਾਂਪੰਚਾਇਤ ਦੇ ਮੰਚ 'ਤੇ ਇਨ੍ਹਾਂ ਕਿਸਾਨਾਂ ਨੂੰ ਸ਼ਾਲ ਭੇਟ ਕੀਤੇ। ਖੇਤੀ ਕਾਨੂੰਨਾਂ (Agricultural laws) ਦੀ ਵਾਪਸੀ ਦੇ ਐਲਾਨ ਨਾਲ ਉਨ੍ਹਾਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ।ਨਾਲ ਹੀ ਐਲਾਨ ਕੀਤਾ ਕਿ ਕਾਨੂੰਨ ਰੱਦ ਹੋਣ ਦੇ ਨੋਟੀਫਿਕੇਸ਼ਨ (Notification) ਤੋਂ ਬਾਅਦ ਹੀ ਘਰ ਜਾਣਗੇ।


ਦੱਸ ਦਈਏ ਕਿ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਕ ਸਾਲ ਵਿਚ ਕਿਸਾਨਾਂ ਨੇ ਰੋਟੇਸ਼ਨ ਪਾਲਿਸੀ ਅਪਣਾ ਕੇ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਕ ਸਾਲ ਵਿਚ ਕਿਸਾਨਾਂ ਨੇ ਰੋਟੇਸ਼ਨ ਪਾਲਿਸੀ ਅਪਣਾ ਕੇ ਅੰਦੋਲਨ ਨੂੰ ਮਜ਼ਬੂਤ ਬਣਾਈ ਰੱਖਿਆ ਪਰ ਕੁਝ ਕਿਸਾਨ ਅਜਿਹੇ ਵੀ ਰਹੇ, ਜੋ ਪੂਰੇ ਇਕ ਸਾਲ ਤੱਕ ਦਿੱਲੀ ਬਾਰਡਰ 'ਤੇ ਡਟੇ ਰਹੇ। ਇਕ ਸਾਲ ਵਿਚ ਇਕ ਵਾਰ ਵੀ ਘਰ ਨਹੀਂ ਗਏ। ਅੰਦੋਲਨ ਲਈ ਜਦੋਂ ਪੰਜਾਬ ਦੇ ਪਿੰਡ ਤੋਂ ਚੱਲੇ ਸੀ ਤਾਂ ਇਹ ਕਹਿ ਕੇ ਚੱਲੇ ਸੀ ਕਿ ਜਾਂ ਤਾਂ ਜਿੱਤ ਕੇ ਆਵਾਂਗੇ ਜਾਂ ਫਿਰ ਕਿਸਾਨੀ ਝੰਡੇ ਵਿਚ ਆਵਾਂਗੇ। ਅਜਿਹੇ ਹੀ 8 ਕਿਸਾਨਾਂ ਨੂੰ ਟੀਕਰੀ ਬਾਰਡਰ 'ਤੇ ਹੋਈ ਕਿਸਾਨ ਮਹਾਂਪੰਚਾਇਤ ਵਿਚ ਸਨਮਾਨਤ ਕੀਤਾ ਗਿਆ।

Also Read : ਵਿਗਿਆਨੀਆਂ ਦਾ ਦਾਅਵਾ, ਇਨਸਾਨਾਂ ਕਾਰਣ ਧਰਤੀ 'ਤੇ ਆ ਸਕਦੇ ਹਨ ਏਲੀਅਨ


ਇਕ ਸਾਲ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਕਿਸਾਨ ਦੇਸ਼ਾ ਸਿੰਘ ਨੇ ਦੱਸਿਆ ਕਿ ਅੰਦੋਲਨ ਦੇ ਇਕ ਸਾਲ ਵਿਚ ਤਕਰੀਬਨ 700 ਕਿਸਾਨਾਂ ਨੇ ਜਾਨ ਗਵਾਈ ਹੈ। ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਸਨਮਾਨ ਕੀਤਾ ਅਤੇ ਅੰਦੋਲਨ ਵਿਚ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ। ਉਨ੍ਹਾਂ ਨੇ ਘਰਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਜਾਂ ਤਾਂ ਜਿੱਤ ਕੇ ਆਵਾਂਗਾ ਜਾਂ ਫਿਰ ਕਿਸਾਨੀ ਝੰਡੇ ਵਿਚ ਹੀ ਆਵਾਂਗਾ। ਕਿਸਾਨ ਦੇਸ਼ਾ ਸਿੰਘ ਦਾ ਕਹਿਣਾ ਹੈ ਕਿ ਜਿੱਤ ਦੀ ਖੁਸ਼ੀ ਹੈ। ਕਿਸਾਨ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਜਿੱਤ ਗਏ ਹਾਂ ਪਰ ਅਜੇ ਘਰ ਨਹੀਂ ਜਾਵਾਂਗੇ, ਕਿਉਂਕਿ ਅਜੇ ਪੂਰੀ ਜਿੱਤ ਬਾਕੀ ਹੈ।

 

In The Market