LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਯਾਗਰਾਜ 'ਚ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਕੁਲਹਾੜੀ ਨਾਲ ਵੱਢਿਆ,16 ਸਾਲਾ ਕੁੜੀ ਨਾਲ ਗੈਂਗਰੇਪ ਦਾ ਖਦਸ਼ਾ

21

ਪ੍ਰਯਾਗਰਾਜ: ਉੱਤਰ ਪ੍ਰਦੇਸ਼ (UP) ਵਿਚ ਪ੍ਰਯਾਗਰਾਜ (Paryagraj) ਦੇ ਫਾਫਮਊ ਖੇਤਰ ਵਿਚ ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ (Murder) ਕਰ ਦਿੱਤਾ ਗਿਆ। ਪੁਲਿਸ (Police) ਸੂਤਰਾਂ ਨੇ ਦੱਸਿਆ ਕਿ ਲਾਲ ਮੋਹਨ ਗੰਜ ਪਿੰਡ ਵਾਸੀ ਫੂਲਚੰਦ  (Phoolchand) (50) ਪਤਨੀ ਮੀਨੂ (45), ਧੀ ਸਪਨਾ (16) ਅਤੇ ਪੁੱਤਰ ਸ਼ਿਵ (13) ਦੇ ਨਾਲ ਰਹਿੰਦਾ ਸੀ। ਦੇਰ ਰਾਤ ਅਣਪਛਾਤੇ ਲੋਕਾਂ ਨੇ ਘਰ ਵਿਚ ਦਾਖਲ ਹੋ ਕੇ ਚਾਰਾਂ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।


ਡਿਪਟੀ ਇੰਸਪੈਕਟਰ ਜਨਰਲ/ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਰਵਸ਼੍ਰੇਸ਼ਠ ਤ੍ਰਿਪਾਠੀ ਨੇ ਦੱਸਿਆ ਕਿ ਵੀਰਵਾਰ ਦੀ ਸਵੇਰੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਪੁਲਿਸ ਮ੍ਰਿਤਕਾਂ ਨੂੰ ਮਿਲਣ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਘਰ ਅੰਦਰ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੇ ਸਿਰ 'ਤੇ ਕੁਲਹਾੜੀ ਨਾਲ ਕੀਤੇ ਗਏ ਹਮਲੇ ਦੇ ਜ਼ਖਮ ਹਨ। ਉਨ੍ਹਾਂ ਨੇ ਤਿੰਨ ਲੋਕਾਂ ਦੀਆਂ ਲਾਸ਼ਾਂ ਬਾਹਰ ਬਰਾਮਦੇ ਵਿਚ ਹਨ ਜਦੋਂ ਕਿ ਲੜਕੀ ਦੀ ਲਾਸ਼ ਘਰ ਅੰਦਰੋਂ ਮਿਲੀ ਹੈ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਲੜਕੀ ਦੇ ਕਤਲ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਨ੍ਹਾਂ ਇਕ ਗੁਆਂਢੀ ਪਰਿਵਾਰ 'ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ।

Also Read : ਕੱਚੇ ਮੁਲਾਜ਼ਮਾਂ ਵਲੋਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਡਿਪਟੀ CM ਰੰਧਾਵਾ ਦਾ ਵਿਰੋਧ, ਰੋਕੀ ਗੱਡੀ
ਪੁਲਿਸ ਨੇ ਦੱਸਿਆ ਕਿ ਕਤਲ ਦੇ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਫੂਲਚੰਦ ਨੇ ਸਾਲ 2019 ਅਤੇ 2021 ਵਿਚ ਜ਼ਮੀਨ ਵਿਵਾਦ ਵਿਚ ਐੱਸ.ਐੱਸ.ਟੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਵਾਇਆ ਸੀ। ਉਸ ਕੇਸ ਵਿਚ ਕੋਈ ਕਾਰਵਾਈ ਨਾ ਹੋਣ ਦਾ ਉਨ੍ਹਾਂ ਨੇ ਦੋਸ਼ ਲਗਾਇਆ ਸੀ। ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਖ਼ਤ ਕਾਰਵਾਈ ਕਰਾਂਗੇ। ਤ੍ਰਿਪਾਠੀ ਨੇ ਦੱਸਿਆ ਕਿ ਸ਼ੱਕੀ ਲੋਕਾਂ ਨੂੰ ਨਾਂ ਦੇ ਆਧਾਰ 'ਤੇ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਘਟਨਾ ਦਾ ਖੁਲਾਸਾ ਛੇਤੀ ਕੀਤਾ ਜਾਵੇਗਾ।


ਕਾਨੂੰਨ ਵਿਵਸਥਾ ਦੇ ਮੋਰਚੇ 'ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਘੇਰਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸ਼ੁੱਕਰਵਾਰ ਸ਼ਾਮ ਪ੍ਰਯਾਗਰਾਜ ਵਿਚ ਉਸ ਦਲਿਤ ਪਰਿਵਾਰ ਨਾਲ ਮੁਲਾਕਾਤ ਕਰੇਗੀ ਜਿਨ੍ਹਾਂ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਾਡਰਾ ਸ਼ਾਮ ਤਿੰਨ ਵਜੇ ਦਿੱਲੀ ਤੋਂ ਪ੍ਰਯਾਗਰਾਜ ਪਹੁੰਚੇਗੀ ਜਿੱਥੇ ਉਹ ਪੀੜਤ ਪਰਿਵਾਰਕ ਮੈਂਬਰਾਂ ਨਾਲ ਮਿਲਣ ਫਾਫਾਮਊ ਜਾਏਗੀ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੁੱਧਵਾਰ ਰਾਤ ਹੱਤਿਆ ਕਰ ਦਿੱਤੀ ਗਈ ਸੀ।


ਪਾਰਟੀ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਲੱਲੂ ਅਤੇ ਹੋਰ ਅਹੁਦੇਦਾਰ ਸੜਕ ਰਸਤੇ ਤੋਂ ਪ੍ਰਯਾਗਰਾਜ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗੀ ਸਰਕਾਰ ਦੇ ਕਾਰਜਕਾਲ ਵਿਚ ਯੂ.ਪੀ. ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੈ ਅਤੇ ਦਲਿਤਾਂ ਨਾਲ ਵਾਪਰੀਆਂ ਇਹ ਘਟਨਾਵਾਂ ਵਧੇਰੇ ਹਨ। ਪਾਤੀ ਜਾਤੀ ਦੇ ਲੋਕਾਂ ਦਾ ਸਾਮੰਤੀ ਗੁੰਡਿਆਂ ਨੇ ਕਤਲ ਕਰ ਦਿੱਤਾ। ਇਸ ਦਲਿਤ ਪਰਿਵਾਰ 'ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਸਨ। ਪਰ ਪੁਲਿਸ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। 

Also Read : ਸੀ.ਐੱਮ. ਚੰਨੀ ਦੀ ਸਾਦਗੀ ਨੇ ਮੋਹ ਲਏ ਲੋਕ, ਗੁਰਦੁਆਰੇ 'ਚ ਰੁਕੇ ਰਾਤ

In The Market