LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Good News! ਅੰਡੇਮਾਨ-ਨਿਕੋਬਾਰ ਟਾਪੂਆਂ 'ਤੇ ਪਹੁੰਚਿਆ ਮਾਨਸੂਨ, ਕਈ ਸੂਬਿਆਂ 'ਚ ਡਿੱਗਿਆ ਤਾਪਮਾਨ

17may rainn

ਨਵੀਂ ਦਿੱਲੀ- ਦੇਸ਼ ਦੇ ਪੂਰੇ ਉੱਤਰੀ ਖੇਤਰ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੇ ਲੂ ਦੇ ਥਪੇੜਿਆਂ ਵਿਚਕਾਰ ਰਾਹਤ ਦੀ ਖਬਰ ਹੈ। ਦੱਖਣ-ਪੱਛਮੀ ਮਾਨਸੂਨ ਨੇ ਸੋਮਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ 'ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਉੱਤੇ ਮਾਨਸੂਨ ਦੇ ਆਉਣ ਨੂੰ ਦੇਸ਼ ਵਿੱਚ ਚਾਰ ਮਹੀਨੇ ਲੰਬੀ ਚੱਲਣ ਵਾਲੀ ਮੌਸਮੀ ਬਾਰਿਸ਼ ਦੀ ਸ਼ੁਰੂਆਤ ਦਾ ਸੰਕੇਟ ਮੰਨਿਆ ਜਾ ਸਕਦਾ ਹੈ। ਉਥੇ ਹੀ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਅਸਮ ਵਿਚ ਭਾਰੀ ਮੀਂਹ ਪਿਆ। ਇਥੋਂ ਤੱਕ ਕਿ ਅਸਮ ਵਿਚ ਮੀਂਹ ਕਾਰਨ ਹੜ੍ਹ ਦੇ ਵੀ ਹਾਲਾਤ ਹਨ। 

Also Read: ਬਿਰਿਆਨੀ ਕਾਰਨ ਪਈ ਅਜਿਹੀ ਦੁਸ਼ਮਣੀ ਕਿ ਗਾਹਕਾਂ ਨੂੰ ਭੁਗਤਣਾ ਪਿਆ ਹਰਜਾਨਾ

ਕਈ ਸੂਬਿਆਂ ਵਿਚ ਤਾਪਮਾਨ ਵਿਚ ਗਿਰਾਵਟ
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਣੀ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਤੇ ਹੋਰ ਉੱਤਰ ਭਾਰਤੀ ਸੂਬਿਆਂ ਵਿਚ ਚੱਲ ਰਹੀ ਗਰਮੀ ਦੀ ਲਹਿਰ ਕੱਲ ਤੋਂ ਅਗਲੇ ਚਾਰ ਦਿਨਾਂ ਤੱਕ ਖਤਮ ਹੋ ਜਾਵੇਗੀ। ਜੇਨਾਮਣੀ ਨੇ ਕਿਹਾ ਕਿ ਕੱਲ ਦੀ ਗਰਮੀ ਸਭ ਤੋਂ ਭਿਆਨਕ ਸੀ। ਪੀਕ ਖਤਮ ਹੋ ਗਿਆ ਹੈ। ਅੱਜ ਅਸੀਂ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਤੇ ਮੱਧ ਪ੍ਰਦੇਸ਼ ਵਿਚ 2-4 ਡਿਗਰੀ ਤੱਕ ਤਾਪਮਾਨ ਵਿਚ ਗਿਰਾਵਟ ਦਰਜ ਕਰ ਰਹੇ ਹਾਂ। ਸੋਮਵਾਰ ਨੂੰ ਦਿੱਲੀ ਵਿਚ, ਸਫਦਰਜੰਗ ਵਿਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਿਵੇਂ ਹੀ ਪੱਛਮੀ ਡਿਸਟਰਬੈਂਸ ਅੱਗੇ ਆਵੇਗੀ, ਕੱਲ ਤੱਕ ਇਕ ਵੱਡੇ ਇਲਾਕੇ ਵਿਚ ਲੂ ਰੁਕ ਜਾਵੇਗੀ।

ਪੰਜ ਦਿਨਾਂ ਵਿਚ ਕਈ ਸੂਬਿਆਂ ਵਿਚ ਪਹੁੰਚ ਜਾਵੇਗਾ ਮਾਨਸੂਨ
ਆਈਐੱਮਡੀ ਨੇ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਤੇ ਨੇੜੇ ਦੇ ਇਲਾਕਿਆਂ ਵਿਚ ਦੱਖਣ-ਪੱਛਮੀ ਹਵਾਵਾਂ ਦੇ ਮਜ਼ਬੂਤ ਹੋਣ ਦੇ ਕਾਰਨ ਮੀਂਹ ਪੈ ਰਿਹਾ ਹੈ। ਦੱਖਣ ਪੱਛਮੀ ਮਾਨਸੂਨ ਦੇ ਅੱਗਲੇ 2-3 ਦਿਨਾਂ ਦੌਰਾਨ ਪੱਛਮੀ ਬੰਗਾਲ ਦੀ ਖਾੜੀ ਦੇ ਕੁੱਝ ਹੋਰ ਹਿੱਸਿਆਂ, ਪੂਰੇ ਅੰਡੇਮਾਨ ਟਾਪੂ ਸਮੂਹ ਤੋਂ ਇਲਾਵਾ ਪੂਰਬ-ਮੱਧ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿਚ ਅੱਗੇ ਵੱਧਣ ਦੇ ਲਈ ਆਨੁਕੂਲ ਹਾਲਾਤ ਬਣ ਰਹੇ ਹਨ। ਅਗਲੇ ਪੰਜ ਦਿਨਾਂ ਦੌਰਾਨ ਲਕਸ਼ਦੀਪ ਤੇ ਉੱਤਰੀ ਤਮਿਲਨਾਡੂ ਤੱਟ ਉੱਤੇ ਚੱਕਰਵਾਤੀ ਹਾਲਾਤ ਦੇ ਚੱਲਦੇ ਕੇਰਲ, ਤੱਟੀ ਤੇ ਦੱਖਣੀ ਕਰਨਾਟਕ ਦੇ ਅਲੱਗ-ਅਲੱਗ ਹਿੱਸਿਾਂ ਵਿਚ ਗਰਜ ਜਾਂ ਤੇਜ਼ ਹਵਾਵਾਂ ਦੇ ਨਾਲ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ।

Also Read: ਸਾਜ਼ਿਸ਼ਕਰਤਾਵਾਂ ਦੀ ਵੀਡੀਓ ਬਣਾਉਣ ਦੇ ਦਾਅਵੇ ਤੋਂ ਬਾਅਦ ਇਮਰਾਨ ਖਾਨ ਦੇ 2 ਮੋਬਾਇਲ ਚੋਰੀ

27 ਮਈ ਤੱਕ ਕੇਰਲ ਪਹੁੰਚਣ ਦੀ ਭਵਿੱਖਬਾਣੀ
ਮੌਸਮ ਵਿਭਾਗ ਨੇ ਕਿਹਾ ਕਿ ਤਮਿਲਨਾਡੂ ਵਿਚ ਸੋਮਵਾਰ ਤੋਂ ਬੁੱਧਵਾਰ ਤੱਕ ਤੇ ਅਗਲੇ ਦੋ ਦਿਨਾਂ ਵਿਚ ਲਕਸ਼ਦੀਪ ਖੇਤਰ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਨੇ ਕਿਹਾ ਕਿ ਬੁੱਧਵਾਰ ਨੂੰ ਕਰਨਾਟਕ ਦੇ ਤੱਟੀ ਤੇ ਦੱਖਣੀ ਹਿੱਸਿਆਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਪਿਛਲੇ ਹਫਤੇ ਮੌਸਮ ਵਿਭਾਗ ਨੇ ਕਿਹਾ ਸੀ ਕਿ ਦੱਖਣ-ਪੱਛਮੀ ਮਾਨਸੂਨ ਦੇ 27 ਮਈ ਤੱਕ ਕੇਰਲ ਪਹੁੰਚਣ ਦੀ ਉਮੀਦ ਹੈ, ਜੋ ਕਿ ਇਕ ਜੂਨ ਦੀ ਆਪਣੀ ਆਮ ਸ਼ੁਰੂਆਤ ਤੋਂ ਪੰਜ ਦਿਨ ਪਹਿਲਾਂ ਹੈ।

In The Market