LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਰਿਆਨੀ ਕਾਰਨ ਪਈ ਅਜਿਹੀ ਦੁਸ਼ਮਣੀ ਕਿ ਗਾਹਕਾਂ ਨੂੰ ਭੁਗਤਣਾ ਪਿਆ ਹਰਜਾਨਾ

17may biryani

ਨਵੀਂ ਦਿੱਲੀ- ਪੱਛਮੀ ਬੰਗਾਲ ਦੇ ਬੈਰਕਪੁਰ ਵਿਚ ਬਿਰਿਆਨੀ ਦੇ ਕਾਰੋਬਾਰ ਨੂੰ ਲੈ ਕੇ ਦੋ ਦੁਕਾਨਾਂ ਦੇ ਵਿਚਾਲੇ ਅਜਿਹੀ ਦੁਸ਼ਮਣੀ ਪਈ, ਜਿਸ ਦਾ ਖਾਮਿਆਜ਼ਾ ਉਥੇ ਮੌਜੂਦ ਗਾਹਕਾਂ ਨੂੰ ਭੁਗਤਣਾ ਪਿਆ। ਬਿਰਿਆਨੀ ਵੇਚਣ ਦੇ ਇਸ ਵਿਵਾਦ ਕਾਰਨ ਬਦਮਾਸ਼ਾਂ ਨੇ ਆ ਕੇ ਇਕ ਮਸ਼ਹੂਰ ਦੁਕਾਨ ਵਿਚ ਗੋਲੀਬਾਰੀ ਕੀਤੀ, ਜਿਸ ਕਾਰਨ ਦੋ ਲੋਕ ਜ਼ਖਮੀ ਹੋ ਗਏ।

Also Read: ਸਾਜ਼ਿਸ਼ਕਰਤਾਵਾਂ ਦੀ ਵੀਡੀਓ ਬਣਾਉਣ ਦੇ ਦਾਅਵੇ ਤੋਂ ਬਾਅਦ ਇਮਰਾਨ ਖਾਨ ਦੇ 2 ਮੋਬਾਇਲ ਚੋਰੀ

ਮਾਮਲਾ ਬੰਗਾਲ ਦੇ ਨਾਰਥ 24 ਪਰਗਨਾ ਦਾ ਹੈ ਜਿਥੇ ਬੈਰਕਪੁਰ ਵਿਚ ਬਿਰਿਆਨੀ ਦੀ ਮਸ਼ਹੂਰ ਦੁਕਾਨ ਡੀ ਬਾਪੀ ਉੱਤੇ ਇਹ ਹਮਲਾ ਹੋਇਆ। ਬਦਮਾਸ਼ਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਦੋ ਲੋਕ ਜ਼ਖਮੀ ਹੋ ਗਏ ਹਨ। ਇਹ ਦੁਕਾਨ ਬੈਰਕਪੁਰ ਵਿਚ ਵਾਇਰਲੈੱਸ ਮੋਡ ਉੱਤੇ ਸਥਿਤ ਹੈ। ਸੋਮਵਾਰ ਦੀ ਦੁਪਹਿਰੇ ਬਾਈਕ ਸਵਾਰ ਤਿੰਨ ਬਦਮਾਸ਼ ਆਏ ਤੇ ਉਨ੍ਹਾਂ ਨੇ ਅੰਨ੍ਹੇਵਾਹ ਦੁਕਾਨ ਦੇ ਅੰਦਰ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੁਕਾਨ ਦਾ ਕਰਮਚਾਰੀ ਸੀ ਤੇ ਇਕ ਗਾਹਕ ਸੀ। ਇਸ ਗੋਲੀਬਾਰੀ ਦੀ ਘਟਨਾ ਦੇ ਬਾਅਦ ਦੋਵਾਂ ਜ਼ਖਮੀਆਂ ਨੂੰ ਬੈਰਕਪੁਰ ਦੇ ਬੀਐੱਨ ਬੋਸ ਸਬ ਡਿਵੀਜ਼ਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹੁਣ ਟੀਟਾਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਰਿਪੋਰਟ ਮੁਤਾਬਕ ਹਮਲੇ ਦਾ ਕਾਰਨ ਕਾਰੋਬਾਰੀ ਰੰਜ਼ਿਸ਼ ਹੈ।

Also Read: ਕਾਨਸ 2022 ਦੀ ਡਿਨਰ ਨਾਈਟ ਦੌਰਾਨ ਸ਼ਰਟ ਸ਼ਿਮਰੀ ਡ੍ਰੈੱਸ 'ਚ ਦੀਪਿਕਾ ਪਾਦੁਕੋਣ ਲੱਗੀ ਗਾਰਜੀਅਸ ਡੀਵਾ

ਦੁਕਾਨ ਦੇ ਮਾਲਕ ਅਨਿਰਬਾਨ ਦਾਸ ਨੇ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਘਟਨਾ ਦੇ ਬਾਰੇ ਵਿਚ ਦੱਸਿਆ ਤੇ ਮੈਂ ਇਥੇ ਆਇਆ, ਬਦਮਾਸ਼ਾਂ ਨੇ 2 ਤੋਂ 3 ਵਾਰ ਫਾਇਰਿੰਗ ਕੀਤੀ। ਇਕ ਗਾਹਕ ਤੇ ਇਕ ਸਾਡਾ ਕਰਮਚਾਰੀ ਜ਼ਖਮੀ ਹੋ ਗਏ ਹਨ। ਅਸੀਂ ਸਾਫ ਤੌਰ ਉੱਤੇ ਨਹੀਂ ਕਹਿ ਸਕਦੇ ਕਿ ਇਸ ਘਟਨਾ ਦੇ ਪਿੱਛੇ ਕੌਣ ਹੈ. ਅਨਿਰਬਾਨ ਨੇ ਕਿਹਾ ਕਿ ਹਮਲਾਵਰਾਂ ਵਲੋਂ ਮੇਰੇ ਪਿਤਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।

In The Market