LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਜ਼ਿਸ਼ਕਰਤਾਵਾਂ ਦੀ ਵੀਡੀਓ ਬਣਾਉਣ ਦੇ ਦਾਅਵੇ ਤੋਂ ਬਾਅਦ ਇਮਰਾਨ ਖਾਨ ਦੇ 2 ਮੋਬਾਇਲ ਚੋਰੀ

17may imran

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚਨ ਵਾਲੇ ਸਾਰੇ ਲੋਕਾਂ ਦੇ ਨਾਂ ਉਜਾਗਰ ਕਰਨ ਵਾਲੀ ਇਕ ਵੀਡੀਓ ਕਲਿੱਪ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ 2 ਮੋਬਾਇਲ ਫੋਨ ਚੋਰੀ ਹੋ ਗਏ। ਇਹ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ। ਖਾਨ ਦੇ ਬੁਲਾਰੇ ਸ਼ਹਿਬਾਜ਼ ਗਿੱਲ ਨੇ ਟਵੀਟ ਕੀਤਾ ਕਿ ਖਾਨ ਸ਼ਨੀਵਾਰ ਨੂੰ ਸਿਆਲਕੋਟ ’ਚ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਉਦੋਂ ਸਿਆਲਕੋਟ ਹਵਾਈ ਅੱਡੇ ’ਤੇ ਉਨ੍ਹਾਂ ਦੇ ਫੋਨ ਚੋਰੀ ਹੋ ਗਏ।

Also Read: ਕਾਨਸ 2022 ਦੀ ਡਿਨਰ ਨਾਈਟ ਦੌਰਾਨ ਸ਼ਰਟ ਸ਼ਿਮਰੀ ਡ੍ਰੈੱਸ 'ਚ ਦੀਪਿਕਾ ਪਾਦੁਕੋਣ ਲੱਗੀ ਗਾਰਜੀਅਸ ਡੀਵਾ

ਸਾਬਕਾ ਪ੍ਰਧਾਨ ਮੰਤਰੀ ਨੇ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੇ 'ਸਾਰੇ ਸਾਜ਼ਿਸ਼ਕਾਰਾਂ' ਦਾ ਨਾਮ ਉਜਾਗਰ ਕਰਦੇ ਹੋਏ ਇਕ ਵੀਡੀਓ ਰਿਕਾਰਡ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ (ਖਾਨ ਦਾ) ਕਤਲ ਹੋਇਆ ਤਾਂ ਇਸ ਸਥਿਤੀ ਵਿਚ ਇਸ ਵੀਡੀਓ ਨੂੰ ਜਾਰੀ ਕੀਤਾ ਜਾਵੇਗਾ। ਗਿੱਲ ਨੇ ਕਿਹਾ ਕਿ ਇਕ ਪਾਸੇ ਤਾਂ ਇਮਰਾਨ ਖਾਨ ਨੂੰ ਜਾਣਬੁੱਝ ਕੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਾਈ ਗਈ ਅਤੇ ਦੂਜੇ ਪਸੇ ਉਨ੍ਹਾਂ ਦੇ 2 ਮੋਬਾਇਲ ਚੋਰੀ ਹੋ ਗਏ। ਸਾਬਕਾ ਸਲਾਹਕਾਰ ਨੇ ਕਿਸੇ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਗੁੰਮਰਾਹ ਹੋ, ਕਿਉਂਕਿ ਖਾਨ ਨੇ ਜੋ ਵੀਡੀਓ ਰਿਕਾਰਡ ਕੀਤੇ ਹਨ, ਉਹ ਇਨ੍ਹਾਂ ਫੋਨਾਂ ’ਚ ਨਹੀਂ ਹਨ। ਇਸ ਚੋਰੀ ਸਬੰਧੀ ਗਿੱਲ ਦੀ ਟਿੱਪਣੀ ’ਤੇ ਸਰਕਾਰ ਵੱਲੋਂ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਆਈ।

Also Read: ਦੁੱਖ ਦੂਰ ਕਰਨ ਦੇ ਨਾਂ 'ਤੇ ਪੁਜਾਰੀ ਵਲੋਂ ਔਰਤ ਨਾਲ ਜਬਰ-ਜਨਾਹ, ਧਮਕੀਆਂ ਦੇ ਕੇ ਗਹਿਣੇ ਵੀ ਲੁੱਟੇ

In The Market