ਹਿਸਾਰ- ਹਰਿਆਣਾ ਦੇ ਹਿਸਾਰ 'ਚ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਮੰਦਰ ਦੇ ਪੁਜਾਰੀ ਨੇ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਆਜ਼ਾਦ ਨਗਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਕਿ ਪੁਜਾਰੀ ਅਸ਼ਲੀਲ ਵੀਡੀਓ ਬਣਾ ਕੇ ਧਮਕੀਆਂ ਵੀ ਦੇ ਰਿਹਾ ਹੈ। ਇਸ ਦੇ ਨਾਲ ਹੀ ਇੱਕ ਲੱਖ 15 ਹਜ਼ਾਰ ਰੁਪਏ ਅਤੇ ਗਹਿਣੇ ਵੀ ਠੱਗ ਲਏ ਹਨ।
Also Read: ਥਾਣੇ ਵੀ ਲਾ ਰਹੇ ਪੰਜਾਬ ਸਰਕਾਰ ਨੂੰ 'ਕੁੰਡੀ', 3 ਦਰਜਨ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ
ਇਹ ਘਟਨਾ ਹਿਸਾਰ ਦੇ ਆਜ਼ਾਦ ਨਗਰ ਥਾਣੇ ਦੀ ਹੈ। ਦੋਸ਼ੀ ਪੁਜਾਰੀ ਦਾ ਨਾਂ ਨਰੇਸ਼ ਦੱਸਿਆ ਜਾ ਰਿਹਾ ਹੈ, ਜੋ ਪੀੜਤਾ ਦੇ ਗੁਆਂਢ 'ਚ ਰਹਿੰਦਾ ਹੈ। ਮੁਲਜ਼ਮ ਨੇ ਨੇੜੇ ਹੀ ਇੱਕ ਪਲਾਟ ਖਰੀਦ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਉਹ ਪੀੜਤਾ ਦੇ ਘਰ ਆਉਣ ਲੱਗਾ। ਪੀੜਤਾ ਦਾ ਕਹਿਣਾ ਹੈ ਕਿ ਇੱਕ ਦਿਨ ਉਹ ਮੈਨੂੰ ਅਤੇ ਮੇਰੀ ਸੱਸ ਨੂੰ ਮੰਦਰ ਲੈ ਗਿਆ। ਉਨ੍ਹਾਂ ਕਿਹਾ ਕਿ ਤੁਹਾਡਾ ਪਰਿਵਾਰ ਮੁਸੀਬਤ ਵਿੱਚ ਹੈ। ਭਗਤੀ ਦੁਆਰਾ ਦਰਦ ਦੂਰ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਮੇਰੇ ਘਰ ਉਸ ਦਾ ਆਉਣਾ-ਜਾਣਾ ਵਧ ਗਿਆ। ਇਕ ਦਿਨ ਉਸ ਨੇ ਮੇਰੇ ਨਾਲ ਜਬਰ-ਜਨਾਹ ਕੀਤਾ ਅਤੇ ਅਸ਼ਲੀਲ ਵੀਡੀਓ ਵੀ ਬਣਾਈ।
ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਉਸ ਦਾ ਪਤੀ ਸੀਆਰਪੀਐੱਫ 'ਚ ਨੌਕਰੀ ਕਰਦਾ ਹੈ। ਉਹ ਕਿਸੇ ਹੋਰ ਸੂਬੇ ਵਿੱਚ ਤਾਇਨਾਤ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਪੁਜਾਰੀ ਨੇ ਮੇਰੇ ਨਾਲ ਜਬਰ-ਜਨਾਹ ਕੀਤਾ। ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਜਾਂ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਇੱਕ ਲੱਖ 15 ਹਜ਼ਾਰ ਰੁਪਏ ਲੈ ਲਏ।
Also Read: CM ਮਾਨ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰ
ਹਿਸਾਰ ਦੇ ਆਜ਼ਾਦ ਨਗਰ ਥਾਣਾ ਇੰਚਾਰਜ ਸਦਾਨੰਦ ਆਜ਼ਾਦ ਨੇ ਦੱਸਿਆ ਕਿ ਪੁਜਾਰੀ ਖਿਲਾਫ ਜਬਰ-ਜਨਾਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਜਬਰ ਜਨਾਹ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਦੂ-ਟੂਣੇ ਦਾ ਡਰ ਦਿਖਾ ਕੇ ਰੁਪਏ ਵੀ ਹੜੱਪ ਲਏ ਹਨ। ਇਸ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर