LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਥਾਣੇ ਵੀ ਲਾ ਰਹੇ ਪੰਜਾਬ ਸਰਕਾਰ ਨੂੰ 'ਕੁੰਡੀ', 3 ਦਰਜਨ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ

17may kundi

ਚੰਡੀਗੜ੍ਹ : ਪੰਜਾਬ 'ਚ ਚੱਲ ਰਹੇ ਕੁੰਡੀ ਕੁਨੈਕਸ਼ਨਾਂ 'ਤੇ ਭਗਵੰਤ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਪੂਰੇ ਸੂਬੇ ਅੰਦਰ ਸਖ਼ਤੀ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਬਿਜਲੀ ਦੀਆਂ ਕੁੰਡੀਆਂ ਲਾਉਣ ਵਾਲੇ ਆਮ ਲੋਕਾਂ ਦੇ ਨਾਲ-ਨਾਲ ਹੁਣ ਮਾਨ ਸਰਕਾਰ ਦੀ ਅੱਖ ਪੰਜਾਬ ਪੁਲਿਸ ਦੇ ਥਾਣਿਆਂ 'ਤੇ ਵੀ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ 3 ਦਰਜਨ ਥਾਣਿਆਂ ਅੰਦਰ ਬਿਜਲੀ ਦੇ ਮੀਟਰ ਹੀ ਨਹੀਂ ਲੱਗੇ ਹਨ ਅਤੇ ਇਨ੍ਹਾਂ ਥਾਣਿਆਂ ਅੰਦਰ ਬਿਜਲੀ ਦੀ ਕੁੰਡੀ ਕੁਨੈਕਸ਼ਨ ਲਾ ਕੇ ਕੰਮ ਸਾਰਿਆ ਜਾ ਰਿਹਾ ਹੈ।

Also Read: CM ਮਾਨ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰ

ਹੁਣ ਇਨ੍ਹਾਂ ਥਾਣਿਆਂ ਦੀ ਬਿਜਲੀ ਕੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸੂਬੇ ਦੇ ਕਰੀਬ 3 ਦਰਜਨ ਥਾਣਿਆਂ ਦੀ ਬਿਜਲੀ ਗੁੱਲ ਹੋ ਜਾਵੇਗੀ। ਦੱਸਣਯੋਗ ਹੈ ਕਿ ਪਾਵਰਕਾਮ ਵੱਲੋਂ ਬੀਤੇ ਦਿਨੀਂ ਸੂਬੇ ਦੇ ਡੇਰਿਆਂ 'ਚੋਂ ਵੀ ਬਿਜਲੀ ਚੋਰੀ ਫੜ੍ਹੀ ਗਈ ਹੈ। ਪੰਜਾਬ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਮਰ ਕੱਸ ਲਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਕੁੰਡੀ ਕੁਨੈਕਸ਼ਨ ਲਗਾਉਣ ਵਾਲੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਵਰਤਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ 'ਚ ਡੂੰਘੇ ਹੁੰਦੇ ਬਿਜਲੀ ਸੰਕਟ ਦਰਮਿਆਨ ਸਰਕਾਰ ਵੱਲੋਂ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ।

In The Market