ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫ਼ੋਨ 'ਤੇ ਗੱਲਬਾਤ ਕਰਨਗੇ। 24 ਫਰਵਰੀ ਨੂੰ ਰੂਸ ਤੇ ਯੂਕਰੇਨ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਪੀਐਮ ਮੋਦੀ ਨੇ 26 ਫਰਵਰੀ ਨੂੰ ਪਹਿਲੀ ਵਾਰ ਜ਼ੇਲੇਂਸਕੀ ਨਾਲ ਗੱਲ ਕੀਤੀ ਸੀ। ਜ਼ੇਲੇਂਸਕੀ ਅਤੇ ਮੋਦੀ ਦੀ ਗੱਲਬਾਤ ਸੰਯੁਕਤ ਰਾਸ਼ਟਰ 'ਚ ਰੂਸ ਦੇ ਖਿਲਾਫ ਵੋਟਿੰਗ 'ਚ ਭਾਰਤ ਵਲੋਂ ਹਿੱਸਾ ਲੈਣ ਤੋਂ ਬਾਅਦ ਹੋਈ। ਜ਼ੇਲੇਂਸਕੀ ਨੇ ਇਸ ਦੌਰਾਨ ਭਾਰਤ ਦੇ ਸਿਆਸੀ ਸਮਰਥਨ ਦੀ ਮੰਗ ਕੀਤੀ ਸੀ।
Also Read: ਸ਼ੇਅਰ ਮਾਰਕੀਟ 'ਚ ਵੱਡੀ ਗਿਰਾਵਟ, 1400 ਅੰਕ ਡਿੱਗਿਆ ਸੈਂਸੈਕਸ
ਕੇਂਦਰ ਸਰਕਾਰ ਨੇ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ। ਇਸ ਸਬੰਧੀ ਯੂਕਰੇਨ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ ਤਾਂ ਜੋ ਭਾਰਤੀ ਨਾਗਰਿਕਾਂ ਨੂੰ ਬਾਹਰ ਨਿਕਲਣ ਲਈ ਸੁਰੱਖਿਅਤ ਰਾਹ ਯਕੀਨੀ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਵੀ ਜੰਗਬੰਦੀ ਦੀ ਮੰਗ ਕੀਤੀ ਹੈ, ਜਿਸ ਨੂੰ ਰੂਸ ਨੇ ਚੋਣਵੇਂ ਤੌਰ 'ਤੇ ਲਾਗੂ ਕੀਤਾ ਹੈ।
Also Read: Russia Ukraine war: ਲੱਗਣ ਵਾਲਾ ਹੈ ਮਹਿੰਗਾਈ ਦਾ ਜ਼ੋਰਦਾਰ ਝਟਕਾ! ਕੱਚੇ ਤੇਲ ਦੇ ਫਿਰ ਵਧੇ ਰੇਟ
ਭਾਰਤ ਸੰਯੁਕਤ ਰਾਸ਼ਟਰ 'ਚ ਰੂਸ ਖਿਲਾਫ ਵੋਟਿੰਗ ਤੋਂ ਦੂਰ ਰਿਹਾ ਪਰ...
ਰੂਸ-ਯੂਕਰੇਨ ਜੰਗ 'ਤੇ ਭਾਰਤ ਦਾ ਸਟੈਂਡ ਅਹਿਮ ਹੈ। ਭਾਰਤ ਨੇ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਅਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਭੇਜੀ ਹੈ, ਪਰ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ ਪ੍ਰਸਤਾਵਾਂ ਤੋਂ ਬਚਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਭਾਰਤ ਤੋਂ ਰਾਜਨੀਤਿਕ ਸਮਰਥਨ ਦੀ ਮੰਗ 'ਤੇ ਪੀਐਮ ਮੋਦੀ ਨੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇਣ ਦੀ ਗੱਲ ਕਹੀ। ਮੋਦੀ ਨੇ ਜੰਗ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕੀਤੀ।
Also Read: UP ’ਚ ਆਖਰੀ ਗੇੜ ਦੀ 54 ਸੀਟਾਂ ਲਈ ਵੋਟਿੰਗ ਜਾਰੀ
ਪ੍ਰਧਾਨ ਮੰਤਰੀ ਨੇ ਕੀਤੀਆਂ ਉੱਚ ਪੱਧਰੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ
ਯੁੱਧ ਸ਼ੁਰੂ ਹੋਣ ਤੋਂ ਬਾਅਦ ਪੀਐਮ ਮੋਦੀ ਨੇ ਨਿਕਾਸੀ ਕਾਰਜ ਦੀ ਪ੍ਰਗਤੀ ਅਤੇ ਰੂਸ-ਯੂਕਰੇਨ ਸੰਕਟ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਆਪ੍ਰੇਸ਼ਨ ਗੰਗਾ ਤਹਿਤ ਪਿਛਲੇ ਇੱਕ ਹਫ਼ਤੇ ਵਿੱਚ 10,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਗਿਆ ਹੈ। ਖਾਰਕਿਵ ਅਤੇ ਸੁਮੀ ਨੂੰ ਛੱਡ ਕੇ ਬਾਕੀ ਯੂਕਰੇਨ ਤੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: देश के अल्ग-अल्ग राज्यों में पेट्रोल-डीजल के दाम जारी, यहां चेक करें अपने शहर का रेट
Gold Silver Price Today: सोना महंगा, चांदी हुई सस्ती; जानें आज क्या है गोल्ड-सिल्वर का रेट
Jabalpur Road Accident: जीप और बस की भीषण टक्कर , 6 लोगों की मौत